

ਮ: ੩॥
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥
ਨਾਨਕ ਘਰ ਹੀ ਬੈਠਿਆ ਸਹੁ ਮਿਲੈ
ਜੇ ਨੀਅਤਿ ਰਾਸਿ ਕਰੇਇ ॥੧੦੪॥
ਪਦ ਅਰਥ: ਕਾਇ-ਕਿਸ ਵਾਸਤੇ, ਕਿਉਂ ? ਪਹਿਰੇਇ-ਪਹਿਨਦੀ ਹੈ । ਘਰ ਹੀ-ਘਰ ਵਿਚ ਹੀ । ਰਾਸਿ-ਚੰਗੀ ਸਾਫ਼ ।
ਅਰਥ: (ਪਤੀ ਪਰਮਾਤਮਾ ਨੂੰ ਮਿਲਣ ਵਾਸਤੇ, ਜੀਵ-ਇਸਤ੍ਰੀ) ਸਿਰ ਦਾ ਪੱਟ ਦਾ ਕੱਪੜਾ ਕਿਉਂ ਪਾੜੇ ਤੇ ਭੈੜੀ ਜਿਹੀ ਕੰਬਲੀ ਕਿਉਂ ਪਾਏ ? ਹੇ ਨਾਨਕ ! ਘਰ ਵਿਚ ਬੈਠਿਆਂ ਹੀ ਖਸਮ (-ਪਰਮਾਤਮਾ) ਮਿਲ ਪੈਂਦਾ ਹੈ, ਜੋ (ਜੀਵ-ਇਸਤ੍ਰੀ . ਆਪਣੀ) ਨੀਅਤ ਸਾਫ਼ ਕਰ ਲਏ (ਜੇ ਮਨ ਪਵਿੱਤਰ ਕਰ ਲਏ) ੧੦੪। ਮ: ੫॥ ਫਰੀਦਾ ਗਰਬੁ ਜਿਨਾ ਵਡਿਆਈਆ ਧਨਿ ਜੋਬਨਿ ਆਗਾਹ ॥ ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥
ਪਦ ਅਰਥ: ਗਰਬੂ-ਹੰਕਾਰ। ਵਡਿਆਈਆ ਗਰਬੁ-ਵਡਿਆਈਆਂ ਦਾ ਮਾਣ, ਦੁਨਿਆਵੀ ਇੱਜ਼ਤ ਦਾ ਮਾਣ । ਧਨਿ-ਧਨ ਦੇ ਕਾਰਨ । ਜੈਬਨਿ-ਜੁਆਨੀ ਦੇ ਕਾਰਨ । ਆਗਹ-ਬੇਅੰਤ । ਧਣੀ-ਰੱਥ ਪਰਮਾਤਮਾ । ਸਿਉ-ਤੋਂ। ਮੀਹਾਹੁ-ਮੀਂਹ ਤੋਂ।
ਅਰਥ: ਹੇ ਫਰੀਦ। ਜਿਨ੍ਹਾਂ ਲੋਕਾਂ ਨੂੰ ਦੁਨਿਆਵੀ ਇੱਜ਼ਤ ਦਾ ਹੰਕਾਰ (ਰਿਹਾ), ਬੇਅੰਤ ਧਨ ਦੇ ਕਾਰਨ ਜਾਂ ਜੁਆਨੀ ਦੇ ਕਾਰਨ (ਕੋਈ) ਮਾਣ ਰਿਹਾ, ਉਹ (ਜਗਤ ਵਿਚੋਂ) ਮਾਲਕ (ਦੀ ਮਿਹਰ) ਤੋਂ ਸੱਖਣੇ ਹੀ ਚਲੇ ਗਏ; ਜਿਵੇਂ ਟਿੱਬੇ ਮੀਂਹ (ਦੋ ਦੱਸਣ) ਪਿਛੋਂ (ਸੁੱਕੇ ਰਹਿ ਜਾਂਦੇ ਹਨ)।੧੦੫।
ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥
ਐਥੈ ਦੁਖ ਘਣੇਰਿਆ ਅਰੈ ਠਉਰ ਨ ਠਾਉ ॥੧੦੬॥
ਪਦ ਅਰਥ: ਐਥੈ-ਇਸ ਜੀਵਨ ਵਿਚ । ਘਣੇਰਿਆ-ਘਨੇਰੇ, ਬੜੇ। ਠਉਰ ਨ ਠਾਉ—ਨਾ ਥਾਂ ਨਾ ਦਿੱਤਾ।