Back ArrowLogo
Info
Profile

ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ।।

ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥

ਪਦ ਅਰਥ: ਪਿਛਲ ਰਾਤਿ-ਪਿਛਲੀ ਰਾਤੇ, ਅੰਮ੍ਰਿਤ ਵੇਲੇ। ਨ ਜਾਗਿਓਹਿ-ਤੂੰ ਨਾ ਜਾਗਿਆ । ਮੁਇਓਹਿ ਤੂੰ ਮੋਇਆ ।ਹੈ-ਤੂੰ ਰਬਿ-ਰੱਬ ਅਰਥ: ਹੇ ਫ਼ਰੀਦ! ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ (ਇਹ ਕਬਾ ਜੀਵਨ) ਜੀਉਂਦਾ ਹੀ ਤੂੰ ਮਰਿਆ ਹੋਇਆ ਹੈਂ । ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ । ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ (ਭਾਵ, ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ) ।੧੦੭।

ਨੋਟ : ਪਿਛਲੀ ਰਾਤੇ ਕਿਉਂ ਜਾਗਣਾ ਹੈ ? ਇਹ ਗੱਲ ਫ਼ਰੀਦ ਜੀ ਨੇ ਸਿਰਫ਼ ਇਸ਼ਾਰੇ-ਮਾਤਰ ਕਹੀ ਹੈ"ਜੇ ਤੇ ਰਥੁ ਵਿਸਾਰਿਆ”, ਭਾਵ, ਪਿਛਲੀ ਰਾਡੇ ਜਾਗ ਕੇ ਰੱਬ ਨੂੰ ਯਾਦ ਕਰਨਾ ਹੈ । ਗੁਰੂ ਅਰਜਨ ਦੇਵ ਜੀ ਫ਼ਰੀਦ ਜੀ ਦੇ ਇਸ ਭਾਵ ਨੂੰ ਅਗਲੇ ਚਾਰ ਸਲੋਕਾਂ ਵਿਚ ਵਧੀਕ ਸਪੱਸ਼ਟ ਕਰਦੇ ਹਨ ।

ਮ.੫।।

ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜ ॥

ਅਲ੍ਹ ਸੇਤੀ ਰਤਿਆ ਏਹੁ ਸਚਾਵਾ ਸਾਜੁ ॥੧੦੮॥

ਪਦ ਅਰਥ: ਕੰਤੂ-ਖਸਮ, ਪਰਮਾਤਮਾ। ਰੰਗਾਵਲਾ (ਵੇਖੋ ਸਲੋਕ ਨੰ: ੧੮੨ ਵਿਚ 'ਰੰਗਾਵਲੀ) ਸੁਹਜ-ਮਈ, ਸੋਹਣਾ । ਅਲਹ ਸੋਤੀ-ਰੱਬ ਨਾਲ । ਸਾਜ-ਬਣਤਰ, ਰੂਪ । ਸਚਾਵਾ-ਸੱਚ ਵਾਲਾ, ਪਰਮਾਤਮਾ ਵਾਲਾ । ਏਹੁ ਸਾਜੂ-ਇਹ ਰੂਪ, ਭਾਵ, 'ਰੰਗਾਵਲਾ' ਤੇ 'ਵੇਮੁਹਤਾਜ' ਰੂਪ ।

ਅਰਥ: ਹੇ ਫਰੀਦ! ਖਸਮ (ਪਰਮਾਤਮਾ) ਸੋਹਣਾ ਹੈ ਤੇ ਬੜਾ ਬੇ-ਮੁਥਾਜ ਹੈ, (ਅੰਮ੍ਰਿਤ ਵੇਲੇ ਉਠ ਕੇ) ਜੇ ਰੱਬ ਨਾਲ ਰੰਗੇ ਜਾਈਏ ਤਾਂ (ਮਨੁੱਖ ਨੂੰ ਡੀ) ਰੱਬ ਵਾਲਾ ਇਹ (ਸੋਹਣਾ ਤੇ ਬੇ-ਮੁਥਾਜੀ ਵਾਲਾ) ਰੂਪ ਮਿਲ ਜਾਂਦਾ ਹੈ (ਭਾਵ, ਮਨੁੱਖ ਦਾ ਮਨ ਸੁੰਦਰ ਹੋ ਜਾਂਦਾ ਹੈ ਤੇ ਇਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ) ।੧०८।

91 / 116
Previous
Next