

ਮ.੫।।
ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥
ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥
ਪਦ ਅਰਥ: ਇਕੁ ਕਰਿ-ਇਕ-ਸਮਾਨ ਕਰ, ਇਕੋ ਜਿਹੇ ਜਾਣ । ਵਿਕਾਰ-ਪਾਪ। ਤੇ-ਤੋਂ। ਅਲਹ ਭਾਵੈ (ਜੋ) ਰੱਬ ਨੂੰ ਚੰਗਾ ਲੱਗੇ। ਦਰਬਾਰ-ਰੱਬ ਦੀ ਦਰਗਾਹ ।
ਅਰਥ: ਹੇ ਫ਼ਰੀਦ ! (ਅੰਮ੍ਰਿਤ ਵੇਲੇ ਉੱਠ ਕੇ ਰੱਬੀ ਯਾਦ ਦੇ ਅਭਿਆਸ ਨਾਲ ਜੀਵਨ ਵਿਚ ਵਾਪਰਦੇ) ਦੁਖ ਤੇ ਸੁਖ ਨੂੰ ਇਕੋ ਜਿਹਾ ਜਾਣ, ਦਿਲ ਤੋਂ ਪਾਪ ਕੱਢ ਦੇ, ਜੋ ਰੱਬ ਦੀ ਰਜ਼ਾ ਵਿਚ ਵਰਤੇ ਉਸ ਨੂੰ ਚੰਗਾ ਜਾਣ, ਤਾਂ ਤੈਨੂੰ (ਪਰਮਾਤਮਾ ਦੀ) ਦਰਗਾਹ ਦੀ ਪ੍ਰਾਪਤੀ ਹੋਵੇਗੀ ।੧੦੯।
ਮ.੫।।
ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥
ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥
ਪਦ ਅਰਥ: ਦੁਨੀ—ਦੁਨੀਆ, ਦੁਨੀਆ ਦੇ ਲੋਕ । ਵਜਾਈ-ਮਾਇਆ ਦੀ ਪ੍ਰੇਰੀ ਹੋਈ । ਨਾਲਿ-ਦੁਨੀਆ ਦੇ ਹੀ ਨਾਲ। ਜਿਸ-ਜਿਸ ਦੀ । ਸਾਰ- ਸੰਭਾਲ । ਅਲਹੁ-ਪਰਮਾਤਮਾ।
ਨੋਟ: ਸਲੋਕ ਨੰ: ੧੦੮, ੧੦੯ ਅਤੇ ੧੧੦ ਵਿਚ ਲਫ਼ਜ਼ 'ਅਲਹ' ਦੀ ਵਰਤੋਂ ਵਿਆਕਰਣ ਅਨੁਸਾਰ ਇਉਂ ਹੈ-"ਅਲਹ ਸੇਤੀ" ਏਥੇ ਮੁਕਤਾ-ਅੰਤ ਲਫ਼ਜ਼ 'ਅਲਹ' ਦੇ ਨਾਲ 'ਸੰਬੰਧਕ', 'ਸੇਤੀ' ਵਰਤਿਆ ਗਿਆ ਹੈ। "ਅਲਹ ਭਾਵੈ"-ਏਥੇ ਕ੍ਰਿਆ 'ਭਾਵੇਂ' ਦੇ ਨਾਲ ਲਫ਼ਜ਼ "ਅਲਹ" ਸੰਪ੍ਰਦਾਨ ਕਾਰਕ, ਇਕ-ਵਚਨ ਹੈ. ਭਾਵ, "ਅਲਹ ਨੂੰ" ।"ਅਲਹੁ ਕਰਦਾ"--ਏਥੇ ਲਫ਼ਜ਼ 'ਅਲਹੁ' ਕਰਤਾ ਕਾਰਕ ਇਕ-ਵਚਨ ਹੈ ।
ਅਰਥ: ਹੇ ਫਰੀਦ! ਦੁਨੀਆ ਦੇ ਲੋਕ (ਵਾਜੇ ਹਨ, ਜੋ ਮਾਇਆ ਦੇ) ਵਜਾਏ ਹੋਏ ਵੱਜ ਰਹੇ ਹਨ, ਤੂੰ ਭੀ ਉਹਨਾਂ ਦੇ ਨਾਲ ਹੀ ਵੱਜ ਰਿਹਾ ਹੈਂ । (ਭਾਵ, ਮਾਇਆ ਦਾ ਨਚਾਇਆ ਨੱਚ ਰਿਹਾ ਹੈ) । ਉਹੀ (ਭਾਗਾਂ ਵਾਲਾ) ਜੀਵ (ਮਾਇਆ ਦਾ ਵਜਾਇਆ ਹੋਇਆ) ਨਹੀਂ ਵੱਜਦਾ, ਜਿਸ ਦੀ ਸੰਭਾਲ (ਰਾਖੀ) ਪਰਮਾਤਮਾ