Back ArrowLogo
Info
Profile

 

ਆਪ ਕਰਦਾ ਹੈ (ਸੋ, ਅੰਮ੍ਰਿਤ ਵੇਲੇ ਉਣ ਕੇ ਉਸ ਦੀ ਯਾਦ ਵਿਚ ਜੁੜ, ਤਾਕਿ ਤੇਰੀ ਭੀ ਸੰਭਾਲ ਹੋ ਸਕੇ) ।੧੧੦।

ਮ: ੫।।

ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥

ਮਿਸਲ ਫਕੀਰਾਂ ਛਾਪੜੀ ਸੁ ਪਾਈਐ ਪੂਰ ਕਰੰਮਿ ॥੧੧੧॥

ਪਦ ਅਰਥ: ਰਤਾ-ਰੰਗਿਆ ਹੋਇਆ । ਦੁਨੀ—ਦੁਨੀਆ, ਮਾਇਆ। ਨ ਕਿਤੈ ਕੰਮਿ—ਕਿਸੇ ਕੰਮ ਵਿਚ ਨਹੀਂ (ਆਉਂਦੀ) । ਮਿਸਲ ਫਕੀਰਾਂ-ਫ਼ਕੀਰਾਂ ਵਾਲੀ ਰਹਿਣੀ । ਗਾਖੜੀ-ਔਖੀ । ਪੂਰ ਕਰਮਿ-ਪੂਰੀ ਕਿਸਮਤ ਨਾਲ ।

ਅਰਥ: ਹੇ ਫ਼ਰੀਦ (ਅੰਮ੍ਰਿਤ ਵੇਲੇ ਉੱਠਣਾ ਹੀ ਕਾਫ਼ੀ ਨਹੀਂ, ਉਸ ਉਠਣ ਦਾ ਕੀ ਲਾਭ ਜੇ ਉਸ ਵੇਲੇ ਭੀ) ਦਿਲ ਦੁਨੀਆਂ (ਦੇ ਪਦਾਰਥਾਂ) ਨਾਲ ਹੀ ਰੰਗਿਆ ਰਿਹਾ, ਦੁਨੀਆ (ਅੰਤ ਵਲੋਂ) ਕਿਸੇ ਕੰਮ ਨਹੀਂ ਆਉਂਦੀ । ਉੱਠ ਕੇ ਹੱਥ ਨੂੰ ਯਾਦ ਕਰ, ਇਹ) ਫ਼ਕੀਰਾਂ ਵਾਲੀ ਰਹਿਣੀ ਬੜੀ ਔਖੀ ਹੈ, ਤੇ ਮਿਲਦੀ ਹੋ ਵੱਡੇ ਭਾਗਾਂ ताल ।१११।

ਨੋਟ : ਅਗਲਾ ਸਲੋਕ ਨੰ: ੧੧੨ ਫ਼ਰੀਦ ਜੀ ਦਾ ਹੈ।

ਪਹਿਲੇ ਪਹਿਰੈ ਫੁਲੜਾ ਫਲੁ ਭੀ ਪਛਾ ਹਾਤਿ ॥

ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥

ਨੋਟ : ਅੰਮ੍ਰਿਤ ਵੇਲੇ ਉਠਣ ਬਾਰੇ ਏਥੇ ਫ਼ਰੀਦ ਜੀ ਦੇ ਸਿਰਫ਼ ਦੇ ਸਲੋਕ ਹਨ-ਨੰ. १०੭ ਅਤੇ ਇਹ ਨੰ. ੧੧२। ਸਲੋਕ ਨੰ.: ੧०८, ੧०८, ੧੧० ਅਤੇ ੧੧੧ ਗੁਰੂ ਅਰਜਨ ਦੇਵ ਜੀ ਦੇ ਹਨ, ਜਿਨ੍ਹਾਂ ਵਿਚ ਦੱਸਿਆ ਹੋ ਕਿ ਅੰਮ੍ਰਿਤ ਵੇਲੇ ਦੀ ਬੰਦਗੀ ਵਿਚੋਂ ਇਹ ਲਾਭ ਨਿਕਲਣੇ ਚਾਹੀਦੇ ਹਨ-ਬੇ-ਮੁਥਾਜੀ, ਪਾਪ ਦੀ ਨਵਿਰਤੀ, ਰਜ਼ਾ ਵਿਚ ਰਹਿਣਾ, ਮਾਇਆ ਦੀ ਮਾਰ ਤੋਂ ਬਚਾਉ। ਫ਼ਰੀਦ ਜੀ ਨੇ ਦੋਹਾਂ ਸਲੋਕਾਂ ਵਿਚ ਸਿਰਫ਼ ਇਹ ਕਿਹਾ ਹੈ-ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੋ, ਪਹਿਲੀ ਰਾਤੋ ਭੀ ਰੱਬ ਦੀ ਯਾਦ ਵਿਚ ਹੀ ਸੌਣਾ ਚਾਹੀਦਾ ਹੈ, ਪਰ ਪਹਿਲੇ ਪਹਿਰ ਨਾਲੋਂ ਅੰਮ੍ਰਿਤ ਵੇਲਾ ਵਧੀਕ ਗੁਣਕਾਰੀ ਹੋ ।

ਪਦ ਅਰਥ : ਫੁਲੜਾ-ਸੋਹਣ ਜਿਹਾ ਫੁੱਲ । ਪਛਾ ਰਾਤਿ-ਪਿਛਲੀ ਰਾਤੇ, ਅੰਮ੍ਰਿਤ ਵੇਲੇ। ਜਾਗੰਨਿ-ਅੱਖਰ 'ਨ' ਦੇ ਹੇਠ ਅੱਧਾ 'ਹ' ਹੈ।

93 / 116
Previous
Next