

ਲਗਨ-ਹਾਮਲ ਕਰਦੇ ਹਨ ।ਸ ਉਹਬੰਦੇ । ਕੰਨ-ਪਾਸੋਂ (ਵੱਖੋ ਸਲੋਕ ਨੰ: ੯੯ ਵਿਚ ਲਫ਼ਜ਼ 'ਕੰਨੇਂ') ।
ਅਰਥ: (ਰਾਤ ਦੇ) ਪਹਿਲੇ ਪਹਿਰ ਦੀ ਬੰਦਗੀ (ਮਾਨ) ਇਕ ਸੋਹਣਾ ਜਿਹਾ ਫੁੱਲ ਹੈ, ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ, ਜੋ ਬੰਦੇ (ਅੰਮ੍ਰਿਤ ਵੇਲੇ) ਜਾਗਦੇ ਹਨ ਉਹ ਪਰਮਾਤਮਾ ਪਾਸੋਂ ਬਖ਼ਸ਼ਸ਼ ਹਾਸਲ ਕਰਦੇ ਹਨ ।੧੧੨।
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
ਇਕਿ ਜਾਗੰਦੇ ਨਾ ਲਹਨਿ ਇਕਨਾ ਸੁਤਿਆ ਦੇਇ ਉਠਾਲਿ ॥੧੧੩॥
ਨੋਟ: ਲਫ਼ਜ਼ 'ਦਾਤਿ'( )ਅੰਤਰੇ, ਇਸ ਦਾ ਬਹੁ ਵਚਨ ( ) ਨੂੰ ਦੀਰਘ ਕੀਤਿਆ ਬਣਿਆ ਹੈ, ਏਸੇ ਤਰ੍ਹਾਂ ਲਫ਼ਜ਼ 'ਲਹਰਿ' (ਅੰਤ) ਤੋਂ 'ਲਹਰੀ', ਜਿਵੇਂ "ਸਾਇਹੁ ਲਹਰੀ ਦੇਇ" ।ਸੰਦੀਆ-ਦੀਆਂ। ਤਿਸੁ ਨਾਲਿ-ਉਸ ਸਾਹਿਬ ਨਾਲ । ਕਿਆ ਚਲੋ-ਕੀ ਜ਼ੋਰ ਚਲ ਸਕਦਾ ਹੈ' ਇਕਿ ਕਈ ਬੰਦੇ । ਲਹਨਿ-ਪ੍ਰਾਪਤ ਕਰਦੇ ਹਨ ।
ਨੋਟ: ਇਹ ਸਲੋਕ ਗੁਰੂ ਨਾਨਕ ਦੇਵ ਜੀ ਦਾ ਹੈ, ਜੋ ਫ਼ਰੀਦ ਜੀ ਦੇ ਉਪਰਲੋ ਸਲੋਕ (ਨੰ: ੧੧੨) ਦੀ ਵਿਆਖਿਆ ਵਾਸਤੇ ਉਚਾਰਿਆ ਗਿਆ ਹੈ । ਫ਼ਰੀਦ ਜੀ ਨੇ ਲਫ਼ਜ਼ 'ਦਾਤਿ' ਵਰਤ ਕੇ ਇਸ਼ਾਰੇ-ਮਾਤਰ ਦੱਸਿਆ ਹੈ ਕਿ ਜੋ ਅੰਮ੍ਰਿਤ ਵੇਲੇ ਜਾਗ ਕੇ ਬੰਦਗੀ ਕਰਦੇ ਹਨ, ਉਹਨਾਂ ਉਤੇ ਰੱਥ ਤੁਠਦਾ ਹੈ । ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕਰ ਕੇ ਕਹਿ ਦਿੱਤਾ ਹੈ ਕਿ ਇਹ ਤਾਂ 'ਦਾਤਿ' ਹੈ 'ਦਾਤਿ', ਕੋਈ 'ਹੱਕ' ਨਹੀਂ ਬਣ ਜਾਂਦਾ, ਮਤਾਂ ਕੋਈ ਅੰਮ੍ਰਿਤ ਵੇਲੇ ਉੱਠਣ ਦਾ ਮਾਣ ਹੀ ਕਰਨ ਲੱਗ ਜਾਏ ।
ਗੁਰੂ ਅਰਜਨ ਦੇਵ ਜੀ ਨੇ ਇਸ ਸਲੋਕ ਨੂੰ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ "ਸਿਰੀ ਰਾਗ" ਦੀ ਵਾਰ ਦੀ ਦੂਜੀ ਪਉੜੀ ਨਾਲ ਭੀ ਵਰਤਿਆ ਹੈ, ਉਥੇ ਇਹ ਸਲੋਕ ਇਉਂ ਹੈ:-
ਸਲੋਕ ਨੰ. ਮ. ੧-
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
ਇਕਿ ਜਾਗੰਦੇ ਨ ਲਹੰਨਿ ਇਕਨ੍ਹਾ ਸੁਤਿਆ ਦੇਇ ਉਠਾਲਿ ॥੧॥੨॥
[ਸਿਰੀ ਰਾਗ ਕੀ ਵਾਰ ਮ: ੪