Back ArrowLogo
Info
Profile

ਏਥੇ ਦੂਜੀ ਤੁਕ ਦੇ ਦੋ ਲਫ਼ਜ਼ਾਂ ਦੇ ਜੋੜ ਵਿਚ ਰਤਾ ਕੁ ਫ਼ਰਕ ਹੈ—'ਲਹੰਨਿ ਅਤੇ 'ਇਕਨਾ' ।

ਅਰਥ: ਬਖ਼ਸ਼ਸ਼ਾਂ ਮਾਲਕ ਦੀਆਂ (ਆਪਣੀਆਂ) ਹਨ, ਉਸ ਮਾਲਕ ਨਾਲ (ਕਿਸੇ ਦਾ) ਕੀ ਜ਼ੋਰ ਚਲ ਸਕਦਾ ਹੈ ? ਕਈ (ਅੰਮ੍ਰਿਤ ਵੇਲੇ) ਜਾਗਦੇ ਭੀ (ਇਹ ਬਖ਼ਸ਼ਸ਼ਾਂ) ਨਹੀਂ ਲੈ ਸਕਦੇ, ਕਈ (ਭਾਗਾਂ ਵਾਲਿਆਂ ਨੂੰ) ਸੁੱਤੇ ਪਿਆਂ ਨੂੰ (ਉਹ ਆਪ) ਜਗਾ ਕੇ ਦੇ ਦੇਂਦਾ ਹੈ (ਭਾਵ, ਕਈ ਅੰਮ੍ਰਿਤ ਵੇਲੇ ਜਾਗੋ ਹੋਏ ਭੀ ਕਿਸੇ ਹੰਕਾਰ ਆਦਿਕ ਰੂਪ ਮਾਇਆ ਵਿਚ ਸੁੱਤੇ ਰਹਿ ਜਾਂਦੇ ਹਨ ਤੇ ਕਈ ਗ਼ਾਫ਼ਿਲਾਂ ਨੂੰ ਮਿਹਰ ਕਰ ਕੇ ਆਪ ਸੂਝ ਦੇ ਦੇਂਦਾ ਹੈ) ।੧੧੩।

ਨੋਟ: ਗੁਰੂ ਨਾਨਕ ਦੇਵ ਜੀ ਦੇ ਉਪਰ-ਦਿਤੇ ਸਲੋਕ ਨਾਲ ਸਿਰੀ ਰਾਗ ਦੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਦਾ ਦੂਜਾ ਸਲੋਕ ਇਉਂ ਹੈ—

ਮ: ৭-

ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥

ਦੀਦਾਰੁ ਪੂਰੇ ਪਾਇਸਾ ਥਾਉ ਨਹੀ ਖਾਇਕਾ ॥੨॥੨॥

ਇਹਨਾਂ ਦੋਹਾਂ ਸਲੋਕਾਂ ਨੂੰ ਇਕੱਠੇਪੜ੍ਹਿਆਂ ਇਹ ਸਿੱਖਿਆ ਪਰਤੱਪ ਦਿੱਸਦੀ ਹੈ ਕਿ ਰੱਬ ਵੱਲੋਂ "ਦਾਤਿ" ਤਾਂ ਹੀ ਮਿਲਦੀ ਹੈ ਜੇ ਬੰਦਾ "ਸਬਰੁ" ਧਾਰਨ ਕਰੋ । ਏਸੇ ਤਰ੍ਹਾਂ ਫ਼ਰੀਦ ਜੀ ਦੇ ਸਲੋਕ ਨੰ: ੧੧੨ ਦੇ ਨਾਲ ਫ਼ਰੀਦ ਜੀ ਦੇ ਆਪਣੇ ਅਗਲੇ ਚਾਰ ਸਲੋਕ ਨੰ: ੧੧੪ ਤੋਂ ੬੧੭ ਤਕ ਭੀ ਇਹੀ ਕਹਿੰਦੇ ਹਨ ਕਿ "ਦਾਤਿ" ਤਾਂ ਹੀ ਮਿਲੇਗੀ ਜੇ "ਸਬਰ" ਧਾਰੋਗੇ, 'ਹੱਕ' ਸਮਝ ਕੇ ਕਾਹਲੀ ਨਾਲ ਕੋਈ ਹੋਰ "ਝਾਕ" ਨਾ ਝਾਕਣੀ ।

ਨੋਟ: ਸਲੋਕ ਨੰ: ੧੧੪ ਤੋਂ ੧੧੯ ਤਕ ਫ਼ਰੀਦ ਜੀ ਦੇ ਹਨ ।

ਢੂਢੇਦੀਏ ਸੁਹਾਗ਼ ਕੁ ਤਉ ਤਨਿ ਕਾਈ ਕੋਰ ॥

ਜਿਨ੍ਹਾ ਨਾਉ ਸੁਹਾਗਣੀ ਤਿਨਾ ਝਾਕ ਨ ਹੋਰ ॥੧੧੪॥

ਪਦ ਅਰਥ: ਕੂ-ਨੂੰ । ਤਉ ਤਨਿ-ਤੇਰੇ ਤਨ ਵਿਚ, ਤੇਰੇ ਅੰਦਰ । ਕੋਰ-ਕਸਰ ਘਾਟਾ । ਕਾਈ-ਕੋਈ । ਬਾਕ-ਆਸ, ਆਸਰਾ, ਟੇਕ ।

ਅਰਥ:ਸੁਹਾਗ (ਪਰਮਾਤਮਾ) ਨੂੰ ਭਾਲਣ ਵਾਲੀਏ (ਹੋ ਜੀਵ ਇਸਤ੍ਰੀਏ !)

95 / 116
Previous
Next