ਮਾਈ ਸਭਰਾਈ ਜੀ ਦੀਆਂ
ਸੱਤ ਔਖੀਆਂ ਰਾਤਾਂ
ਪਹਿਲੀ ਰਾਤ
ਲਾਹੌਰ ਦੇ ਧਨਾਢ ਸੁਭਿਖੀਆ ਖੱਤ੍ਰੀ ਹਰਜਸ ਜੀ ਤੇ ਉਨ੍ਹਾਂ ਦੀ ਸੁਪਤਨੀ ਮਾਈ ਸਭਰਾਈ, ਪਰਮਾਰਥ ਦੇ ਖੋਜੀ, ਜਦ ਸ੍ਰੀ ਦਸਮੇਸ਼ ਜੀ ਦੇ ਦੇਵੀ ਦਰਸ਼ਨ ਨਾਲ 'ਅੱਖੀਂ ਸੁਖ ਕਲੇਜੇ ਠੰਢ ਵਰਤਾ ਚੁਕੇ ਤਦ ਪਹਿਲੀ ਸੋਚ ਜੇ ਫੁਰੀ ਸੋ ਇਹ ਸੀ ਕਿ ਇਸ ਵਾਹਿਗੁਰੂ ਦੀ ਜੋਤ ਨਾਲ ਦਮਕਦੇ ਪਿਆਰੇ ਨਾਲ ਸਾਡਾ ਕੋਈ ਸਾਕਾਦਾਰੀ ਦਾ ਸੰਬੰਧ ਹੋ ਜਾਏ। ਪ੍ਰੇਮੀਆਂ ਦੇ ਪਿਆਰ ਕੁਝ ਅੱਡ ਅੱਡਰੇ ਢੰਗਾਂ ਦੇ ਹੁੰਦੇ ਹਨ। ਇਨ੍ਹਾਂ ਦੇ ਹਿਰਦੇ ਵਿਚ ਪ੍ਰੇਮ ਨੇ ਜਦ ਇਹ ਲਹਿਰ ਪੈਦਾ ਕੀਤੀ ਤਾਂ ਬੀਬੀ ਦੇ ਸਾਕ ਕਰਨੇ ਦਾ ਖਿਆਲ ਫੁਰ ਪਿਆ। ਫੁਰਨਾ ਹੁੰਦੇ ਸਾਰ ਮਨ ਦੇ ਮੰਡਲ ਵਿਚ ਇਹ ਸਾਕ ਕਰ ਬੀ ਲਿਆ। ਓਧਰ ਮਾਨਸਕ ਮੰਡਲਾਂ ਦੇ ਜਾਣ ਗੁਰੂ ਜੀ ਬੀ ਜਾਣ ਗਏ ਅਰ ਪ੍ਰੇਮ ਦੀ ਸਫਾਈ ਤੇ ਸੰਕਲਪ ਦੀ ਸਵੱਛਤਾ ਨੂੰ ਪਛਾਣਕੇ ਆਪ ਨੇ ਬਿਨੈ ਹੋਣੇ ਪਰ ਇਹ ਨਾਤਾ ਪ੍ਰਵਾਨ ਵੀ ਕਰ ਲਿਆ।
ਪ੍ਰੇਮੀ ਤਾਂ ਪ੍ਰੇਮ ਦੇ ਬੱਧੇ ਕਹਿਣੋਂ ਝਕਦੇ ਸਨ ਕਿ ਮਤਾਂ ਪਿਆਰੇ ਨੂੰ ਇਹ ਬੇਅਦਬੀ ਨਾ ਸੁਖਾਵੇ, ਪਰ ਹੌਸਲਾ ਕਰਕੇ ਬੇਨਤੀ ਕਰ ਹੀ ਦਿੱਤੀ ਤੇ ਪਰਵਾਨ ਬੀ ਹੋ ਗਈ। ਜਦ ਵਿਆਹ ਦਾ ਵੇਲਾ ਆਇਆ ਤਾਂ ਜੰਝ ਲੈਕੇ ਲਾਹੌਰ ਜਾਣ ਤੋਂ ਗੁਰੂ ਜੀ ਨੇ ਸੰਕੋਚ ਕੀਤਾ। ਪ੍ਰੇਮੀਆਂ ਨੇ ਰਜਾ ਦੇ ਅੱਗੇ ਸੀਸ ਝੁਕਾ ਦਿਤਾ। ਸੀਸ ਝੁਕਦੇ ਹੀ ਕ੍ਰਿਪਾ ਦੇ ਭੰਡਾਰ ਸ੍ਰੀ ਗੁਰੂ ਜੀ ਆਖਣ ਲੱਗੇ ਕਿ ਤੁਹਾਡੀ ਖਾਤਰ ਇਹ ਪਹਾੜੀ ਧਰਤੀ ਵਿਚ ਇਕ ਲਾਹੌਰ ਬਣੇਗਾ ਅਰ ਉਸ ਲਾਹੌਰ ਵਿਚ ਅਸੀਂ ਆਵਾਂਗੇ। ਸੋ ਠੀਕ ਉਸੇ ਤਰ੍ਹਾਂ ਹੋਇਆ।
ਉਸ ਪਰਬਤ ਧਾਰਾ ਦੇ ਵਿਚ ਗੁਰੂ ਕਾ ਲਾਹੌਰ ਬਣਾਇਆ ਗਿਆ। ਉੱਥੇ ਹੀ ਪ੍ਰੇਮੀਆਂ ਦੀ ਭਾਵਨਾ ਅਨੁਸਾਰ ਵਿਵਾਹ ਹੋਇਆ। ਆਦਿ ਗੁਰੂ