ਜੀ ਨੇ ਰੱਬ ਤੋਂ ਭੁਲਾਉਣ ਵਾਲੀ ਲੋਕਰੀਤੀ ਤਿਆਗੀ ਸੀ*। ਦੂਜੇ ਸਤਿਗੁਰੂ ਜੀ ਨੇ ਲੋਕ ਅਰ ਪ੍ਰਚਲਿਤ ਰੀਤੀ ਛੱਡਕੇ ਕੇਵਲ ਵਾਹਿਗੁਰੂ ਦੀ ਓਟ ਲੈਕੇ ਸੰਸਕਾਰ ਕਰਨ ਦੀ ਆਗਯਾ ਕੀਤੀ ਸੀ।** ਤੀਸਰੇ ਸਤਿਗੁਰਾਂ ਨੇ ਲੰਗਰ ਦੀ ਅਟਕ ਤੋੜੀ ਤੇ ਵਿਆਹ ਲਈ ਤਾਂ ਅਨੰਦ ਉਚਾਰਕੇ ਵਿਵਾਹ ਦੀ ਰੀਤੀ ਵਾਹਿਗੁਰੂ ਓਟ ਤੇ ਆਸਰੇ ਵਾਲੀ ਬੰਨ੍ਹ ਦਿੱਤੀ ਸੀ। ਪਰ ਚੌਥੇ ਸਾਹਿਬਾਂ ਨੇ ਲਾਵਾਂ ਉਚਾਰਕੇ ਵਿਵਾਹ ਦੀ ਗੁਰਮਤ ਰੀਤੀ ਹੋਰ ਜ਼ੋਰ ਨਾਲ ਟੋਰ ਦਿੱਤੀ ਸੀ ਤੇ ਆਪਣੀ ਆਗਯਾ ਨਾਲ ਆਪਣੇ ਪਿਆਰਿਆਂ ਦੇ ਇਸ ਰੀਤੀ ਅਨੁਸਾਰ ਵਿਵਾਹ ਕਰਾਏ ਸੇ। ਅਕਬਰ ਤਕ ਸ਼ਿਕਾਇਤਾਂ ਹੋ ਚੁਕੀਆਂ ਸਨ ਕਿ ਇਕ ਨਵਾਂ ਮਤ ਨਵੇਂ ਤ੍ਰੀਕੇ ਦਾ ਤੁਰਿਆ ਹੈ,
ਇਸ ਨੂੰ ਰੋਕਣਾ ਚਾਹੀਏ। ਪਰ ਅਕਬਰ ਇਨ੍ਹਾਂ ਦੀ ਚੜ੍ਹਦੀ ਕਲਾ ਤੇ ਰੱਬੀ ਜੀਉਂਦੇ ਪਿਆਰ ਤੋਂ ਜਾਣੂੰ ਹੋਕੇ ਸਗੋਂ ਆਪ ਸਚਾਈ ਤੇ ਸਫ਼ਾਈ ਨਾਲ ਸ਼ਰਧਾਵਾਨ ਹੋ ਚੁਕਾ ਸੀ। ਇਸ ਅਟਕ ਵਿਚੋਂ ਨਿਕਲਕੇ ਕ੍ਰਿਤਮ ਓਟਾਂ ਦੀਆਂ ਰੀਤਾਂ ਰਸਮਾਂ ਦੇ ਹਥੋਂ ਇਸ ਦੈਵੀ ਧਰਮ ਦਾ ਛੁਟਕਾਰਾ ਹੋ ਗਿਆ। ਉਹ ਪਰਮੇਸ਼ੁਰ ਦੇ ਆਸਰੇ ਵਾਲਾ ਸੰਸਕਾਰਾਂ ਦਾ ਤ੍ਰੀਕਾ,
ਜਿਸਦੇ ਲਈ ਦਿਖਾਵੇ ਦੇ ਕਰਤਬਾਂ ਅਰ ਅਣਜਾਣ ਪੁਣੇ ਦੀਆਂ ਰਸਮਾਂ ਦੀ ਲੋੜ ਨਹੀਂ ਸੀ,
ਜੇ ਮੁਕੰਮਲ ਸੁਸਿੱਖਯਤ ਅਰ ਵਿਦਯਾ ਤੇ ਪਰਮਾਰਥ ਦੇ ਚਾਨਣੇ ਨਾਲ ਉੱਜਲ ਸੀ,
ਆਪਣੀ ਪਿਆਰੀ ਅਛੇੜ ਦੈਵੀ ਚਾਲ ਨਾਲ ਟੁਰ ਰਿਹਾ ਸੀ। ਦਸਵੇਂ ਸਤਿਗੁਰਾਂ ਦਾ ਆਨੰਦ ਵਿਵਾਹ ਬੀ ਹੋ ਗਿਆ ਤੇ ਗੁਰਮਤ ਦੇ ਅਸੂਲਾਂ ਮੂਜਬ ਇਹੋ ਜਾਣ ਪੈਂਦਾ ਹੈ ਕਿ ਉਸੇ ਤਰ੍ਹਾਂ ਆਨੰਦ ਕਾਰਜ ਹੋਇਆ।
ਸਮਾਂ, ਜੋ ਸਦਾ ਜਾਰੀ ਰਹਿੰਦਾ ਹੈ, ਲੰਘਦਾ ਗਿਆ। ਅਨੇਕਾਂ ਖਖੇੜੇ ਬਖੇੜੇ ਸੰਸਾਰ ਉੱਤੇ ਸਮੇਂ ਦੇ ਪਰਵਾਹ ਵਿਚ ਨਦੀ ਧਾਰਾ ਦੇ ਕੱਖਾਂ ਵਾਂਗ ਆਏ ਤੇ ਲੰਘ ਗਏ। ਸਭਰਾਈ ਆਪਣੇ ਲਾਹੌਰ ਦੇ ਘਰ ਵਿਚ ਅਡੋਲ ਦਿਨ ਕੱਟਦੀ ਰਹੀ। ਉਸਦੇ ਜੀਵਨ ਵਿਚ ਸੰਸਾਰ ਦੇ ਕਿਸੇ ਹੋਰ ਫੇਰ ਨੇ ਛਾਪਾ ਮਾਰੀ ਨਹੀਂ ਕੀਤੀ ਸੀ। ਪਰ ਅਨੰਦ ਪੁਰ ਦੇ ਬਾਈ ਧਾਰ ਪਹਾੜੀ ਰਾਜਿਆਂ ਨਾਲ ਗੁਰੂ ਸਾਹਿਬਾਂ ਦੇ ਜੰਗ ਜਦਲ ਦੀਆਂ ਸੋਆਂ ਕਦੇ ਕਦੇ ਪਹੁੰਚਕੇ ਵਹੁਟੀ
––––––––––––
"ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ।।
**ਗੁਰੂ ਅੰਗਦ ਦੇਵ ਜੀ ਦਾ ਉਚਾਰ:-
(ਵਾਰ ਵੰਡ: ਮ: ੧)
ਜਗ ਅਰ ਫੁਲ ਕੇ ਜਿਤਿਕ ਆਚਾਰੇ।। ਹਮਰੈ ਹੇੜ ਨਹੀਂ ਕੁਛ ਕਰਨਾ। ਕਿਰਤ ਪਠਿ ਸੁਨਿ ਸਿਮਰਨ।।१२।। (ਸੁ:ਪ੍ਰ: ਰਾਸ-१, ਅੰਸੂ-२८