ਗੱਭਰੂ ਦੇਹਾਂ ਦੇ ਚਿੱਤ ਨੂੰ ਚਿੰਤਾਂ ਦੀ ਡੋਲਨੀ ਬੇੜੀ ਤੇ ਚਾੜ੍ਹ ਜਾਂਦੀਆਂ ਸਨ। ਪਰ ਮਗਰੋਂ ਜਿੱਤ ਤੇ ਫਤਹ ਦੀਆਂ ਸੋਆ ਆਕੇ ਅਕਸਰ ਚਿੰਤਾ ਤੋਂ ਪਾਰ ਕਰਕੇ ਅਨੰਦ ਦੇ ਕਿਨਾਰੇ ਲਗਾ ਦੇਂਦੀਆਂ ਸਨ। ਸਭਰਾਈ ਦਾ ਇਹ ਅਡੋਲ ਜੀਵਨ ਇਕ ਭਾਰੇ ਤੂਫਾਨ ਦਾ ਸਾਹਮਣਾ ਕਰਨ ਵਾਲਾ ਸੀ, ਜੋ ਸਮੇਂ ਨੇ ਆਪਣੇ ਪਰਦੇ ਵਿਚ ਅਜੇ ਲੁਕਾਇਆ ਹੋਯਾ ਸੀ ਅਰ ਜਿਸਦੇ ਕਦੇ ਪ੍ਰਗਟ ਹੋ ਪੈਣ ਦਾ ਸਭਰਾਈ ਨੂੰ ਖਿਆਲ ਤੀਕ ਥੀ ਨਹੀਂ ਸੀ। ਉਸ ਦੇ ਦਿਲ ਦੀ ਖਿੱਚ ਸਪੁੱਤ੍ਰੀ ਵਲ, ਸਪੁੱਤ੍ਰੀ ਦੇ ਸਿਰਤਾਜ ਦੀਨਾ ਨਾਥ ਦੇ ਸ਼ਰਨਪਾਲ ਚਰਨਾਂ ਵੱਲ, ਅਤੇ ਉਸ ਕਵਲਨੈਨ ਦੇ ਨੈਨ-ਦੁਲਾਰਿਆਂ' ਵੱਲ ਲਗੀ ਰਹਿੰਦੀ ਸੀ। ਇਹ ਖਿੱਚ ਨਿਰੀ ਉਹ ਖਿੱਚ ਨਹੀਂ ਸੀ ਜੇ ਸਾਕਾਂ ਨੂੰ ਜਾਕਾਂ ਵਲ ਹੁੰਦੀ ਹੈ, ਪਰ ਇਸ ਵਿਚ ਸ਼ਰਧਾ, ਸਿਦਕ ਤੇ ਆਤਮਭਾਵਨਾ ਭਰੀ ਪਈ ਸੀ। ਇਸ ਖਿੱਚ ਵਿਚ ਸੰਸਾਰੀ ਮੋਹ ਦਾ ਹਿੱਸਾ ਸੀ ਪਰ ਘੱਟ, ਹਾਂ ਪਰਮਾਰਥੀ ਪ੍ਰੇਮ ਦਾ ਹਿੱਸਾ ਬਹੁਤ ਸੀ। ਇਸ ਬਹੁਲਤਾ ਕਰਕੇ ਉਸ ਦੇ ਅੰਦਰ ਇਕ ਅਚਰਜ ਤਰ੍ਹਾਂ ਦਾ ਆਨੰਦ ਬੱਝਾ ਰਹਿੰਦਾ ਸੀ। ਇਹ ਖਿੱਚ ਭੁਲਾਵੇ ਤੇ ਘਬਰਾ ਵਾਲੀ ਨਹੀਂ ਸੀ, ਜੋ ਉਸ ਤੋਂ ਆਪਣੇ ਘਰ ਦੇ ਕੰਮ ਕਾਜ ਤੇ ਹੋਰਨਾਂ ਸਾਕਾਂ ਸੰਬੰਧਾਂ ਨੂੰ ਛੁਡਾ ਦੇਂਦੀ। ਸਭਰਾਈ ਸਾਰੇ ਕੰਮ ਕਾਜ ਕਰਦੀ, ਸਾਕਾਂ ਨਾਲ ਨਿਭਦੀ ਤੇ ਪਤਿਬਤ ਧਰਮ ਪੂਰਾ ਕਰਦੀ ਫਿਰ ਉਸ ਆਨੰਦ ਦੇ ਰਸ ਵਿਚ ਰੱਤੀ ਰਹਿੰਦੀ ਸੀ ਜੋ ਉਸਨੂੰ ਆਪਣੀ ਧੀ ਦੇ ਦੇਵੀ ਪਰਵਾਰ ਨਾਲ ਪ੍ਰੇਮ ਤੋਂ ਆਉਂਦਾ ਸੀ। ਇਹ ਸਭ ਕੁਝ ਹੁੰਦਿਆਂ ਸਭਰਾਈ ਵਿਚ, ਸੰਸਾਰ ਦੇ ਨਾ ਰਹਿਣ ਦਾ ਅਸਰ ਜੋ ਵੈਰਾਗ ਰੂਪ ਹੋਕੇ ਅੰਦਰ ਸਮਾ ਜਾਂਦਾ ਹੈ, ਘੱਟ ਆ ਰਿਹਾ ਸੀ। ਉਸਦੇ ਵਰਨੇ ਵਿਚ ਇਹ ਕਦੇ ਨਹੀ ਸੀ ਆਇਆ ਕਿ ਮੇਰੇ ਸੰਬੰਧੀ ਅਰ ਮੈਂ ਕਦੇ ਲੰਮੇਰੇ ਵਿਛੋੜੇ ਦਾ ਮੂੰਹ ਵੀ ਵੇਖ ਸਕਦੇ ਹਾਂ। ਸਗੋਂ ਜਦ ਕਦੀ ਉਸਦਾ ਜੀ ਜ਼ਰਾ ਬੀ ਬਿਰਹੋਂ ਦੀ ਪੀੜਾ ਪ੍ਰਤੀਤ ਕਰਨ ਲਗਦਾ ਸੀ, ਤਦੋਂ ਹੀ ਪਤੀ ਸਮੇਤ ਆਨੰਦਪੁਰ ਪਹੁੰਚਕੇ ਆਨੰਦ ਨਾਲ ਪੂਰਤਿ ਹੈ ਜਾਂਦੀ ਸੀ ਅਤੇ ਇਸ ਆਵਾਜਾਈ ਨੂੰ ਕਦੇ ਦੁਖਦਾਈ ਨਹੀਂ ਸਮਝਦੀ ਸੀ। ਪਤੀ ਥੀ ਗੁਰੂ ਚਰਨਾਂ ਦਾ ਭੌਰਾ ਤੇ ਪੂਰਾ ਸਤਿਸੰਗੀ ਸੀ। ਦੁਹਾਂ ਦਾ ਜੀਵਨ ਮਾਨੋਂ ਇਕ ਪਰਸਪਰ 'ਸਤਿਸੰਗ ਦਾ ਜੀਵਨ' ਸੀ। ਇਸ ਤਰ੍ਹਾਂ ਸਮੇਂ ਨੇ ਅਡੋਲ ਸੁਖ ਦੀ ਅਡੋਲ ਬੇਫ਼ਿਕਰੀ ਦੀ ਉਮਰਾ ਚੌਖੀ ਲੰਘਾ ਦਿੱਤੀ। ਹੁਣ ਸਾਂਈਂ ਨੇ ਆਪਣੇ ਗੈਬ ਦੇ ਪਰਦੇ ਵਿਚੋਂ ਕੀ ਆ ਦਿਖਾਇਆ ਕਿ ਉਹ ਪਿਆਰਾ ਪਤੀ, ਦੁਖ ਸੁਖ ਦਾ ਸਹਾਰਾ, ਸਿਰ ਦਾ ਵਾਲੀ ਤੇ ਆਪਣੇ ਆਪ ਦਾ ਆਪਣੇ