Back ArrowLogo
Info
Profile

ਇਹੁ ਸੰਸਾਰੁ ਸਗਲ ਹੈ ਸੁਪਨੇ ਦੇਖਿ ਕਹਾ ਲੋਭਾਵੈ । ।

ਜੇ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ।।

(ਸਾਰੰਗ ਮਾ: ੯-੩)

ਜਦ ਬਾਣੀ ਦਾ ਭਾਵ ਤੇ ਸਤਿਸੰਗ ਦਾ ਉਪਦੇਸ਼ ਸਾਹਮਣੇ ਆ ਖਲੋਵੇ ਤਾਂ ਕਲੇਜੇ ਨੂੰ ਠੰਢ ਪੈ ਜਾਵੇ ਅਰ ਐਸੀ ਸ਼ਾਂਤਿ ਵਰਤੇ ਕਿ ਸਭਰਾਈ ਨੂੰ ਹੌਂਸਲਾ ਹੋ ਜਾਵੇ; ਇਉਂ ਜਾਪੇ ਕਿ ਬੱਸ ਚਿੰਤਾ ਦੇ ਬੱਦਲ ਉੱਡ ਗਏ ਹਨ ਅਰ ਸ਼ਾਂਤਿ ਦਾ ਚੰਦ੍ਰਮਾ ਚੜ੍ਹ ਪਿਆ ਹੈ। ਇਸ ਦਸ਼ਾ ਵਿਚ ਸਿਮਰਨ ਟੁਰ ਪਏ ਤੇ ਫੇਰ ਅੱਖ ਲੱਗ ਜਾਵੇ, ਪਰ ਕੁਝ ਚਿਰ ਮਗਰੋਂ ਨੀਂਦ ਖੁਲ੍ਹੇ ਤਾਂ ਕੀ ਦੇਖੋ ਕਿ ਛੇਰ ਘਬਰਾ ਪੈ ਰਿਹਾ ਹੈ। ਉਸੇ ਤਰ੍ਹਾਂ ਫੇਰ ਸੋਚਾਂ ਫੁਰਨ, ਫੇਰ ਗੁਰਬਾਣੀ ਦਾ ਆਸਰਾ ਆਕੇ ਖੁੱਭਣ ਤੋਂ ਕੱਢ ਲਵੇ। ਇਸ ਤਰ੍ਹਾਂ ਪਹਿਲੀ ਦੁਖ ਭਰੀ ਰਾਤ ਜੁਗਾਂ ਦੀ ਹੋ ਹੋਕੇ ਬੀਤ ਰਹੀ ਹੈ। ਜਿਸ ਦਿਲ ਨੇ ਸੰਸਾਰ ਦੇ ਪਦਾਰਥ ਦੇ ਸੁਖ ਹੀ ਸੁਖ ਦੇਖੇ ਸੇ ਅਰ ਕਦੇ ਦ੍ਰਿਸਟਿਮਾਨ ਹੈ ਸਗਲ ਮਿਥੇਨਾ' ਦੇ ਭਾਵ ਦਾ ਪਰਤਾਵਾ ਨਹੀਂ ਝੱਲਿਆ ਸੀ ਓਸ ਲਈ ਅਚਰਜ ਦੁਚਿਤਾਈ ਦਾ ਸਮਾਂ ਸੀ।

ਪਹੁ ਫੁੱਟੀ ਨਹੀਂ ਸੀ ਕਿ ਸਭਰਾਈ ਦੇ ਬੂਹੇ ਨੂੰ ਕਿਸੇ ਨੇ ਖੜਕਾਇਆ। ਆਹ। ਅੱਜ ਪਹਿਲੀ ਰਾਤ ਸੀ ਕਿ ਪਿਆਰੇ ਸਾਥੀ ਦੇ ਨਾ ਹੋਣ ਕਰਕੇ ਮਾਈ ਸਤਿਸੰਗ ਵਿਚ ਨਹੀਂ ਜਾ ਸਕੀ ਸੀ। ਆਸਾ ਦੀ ਵਾਰ ਦਾ ਦੀਵਾਨ ਧਰਮਸਾਲ ਵਿਚ ਲੱਗਾ ਹੋਇਆ ਸੀ ਪਰ ਕਦੀ ਨਾਗਾ ਨਾ ਪਾਉਣ ਵਾਲੀ ਸਭਰਾਈ ਨਾ ਆਈ। ਜਿਸ ਨੇ ਕਦੇ ਕੱਲਿਆਂ ਪੈਰ ਬਾਹਰ ਨਹੀਂ ਸੀ ਪਾਇਆ, ਉਸਦੇ 'ਪਿਆਰੇ ਦਾ ਪੈਖੜ ਸੁਣਕੇ ਆਸਰੇ ਨਾਲ ਤੁਰਨ ਵਾਲੇ ਸਤਿਸੰਗ ਦੇ ਰਸਤੇ ਤੇ ਪੰਧਾਊ ਪੈਰ ਅਜ ਸੰਗਦੇ ਤੇ ਰੋਕਦੇ ਸੰਗਲਾਂ ਨਾਲ ਜਕੜੇ ਤੇ ਦੁਚਿਤਾਈ ਦੀ ਜਿੱਲ੍ਹਣ ਵਿਚ ਫਸਦੇ-ਨਿਕਲਦੇ ਪੈਰ, ਆਪਣੇ ਹੀ ਬਿਸਤਰੇ ਨਾਲ ਰਗੜਜੀਦੇ ਰਹੇ ਹਨ। ਪਰ ਸਤਿਸੰਗ ਦਾ ਬਿਰਦ ਪਤਿਤ ਪਾਵਨ ਤੇ ਭਗਤ ਵੱਛਲ ਹੈ। ਸਤਿਸੰਗੀ ਜਾਣਦੇ ਹਨ ਕਿ ਸੰਸਾਰ ਦੇ ਦੁੱਖ ਜਦ ਪੈਂਦੇ ਹਨ ਤਾਂ ਕੀ ਹਾਲ ਕਰਦੇ ਹਨ। ਕੇਵਲ ਪੜ੍ਹੇ ਹੋਏ ਯਾ ਨਿਰੀ ਕਥਾ ਕਰਨ ਵਾਲੇ, ਯਾ ਲੋਕਾਂ ਲਈ ਪਰਮਾਰਥ ਦੇ ਰੱਸੇ ਫੱਟਣ ਵਾਲੇ ਇਨ੍ਹਾਂ ਅਵਸਥਾਂ ਨੂੰ ਸਮਝ ਨਹੀਂ ਸਕਦੇ। ਏਹ ਗਲਾਂ ਓਹੀ ਸਮਝਦੇ ਹਨ ਜਿਨ੍ਹਾਂ ਨੇ ਸੱਚ ਮੁੱਚ ਧਰਮ ਦਾ ਜੀਵਨ ਜੀਵਿਆ ਹੈ। ਦੂਰ ਖੜੋਤੇ ਪੰਡਤ ਤੇ ਉਪਦੇਸ਼ਕ ਕੇਵਲ ਇਹ ਕਹਿ ਸਕਦੇ ਹਨ ਕਿ

5 / 51
Previous
Next