Back ArrowLogo
Info
Profile

ਆਦਰਸ਼ਾਂ ਦੀ ਉਪਜ ਦੀ ਆਸ ਰੱਖਣ ਦੀ ਸਲਾਹ ਨਹੀਂ ਦਿੰਦੀ। ਉਹ ਕਵੀ ਹਨ, ਪਰ ਰੁਮਾਂਸਵਾਦੀ ਨਹੀਂ ਹਨ। ਇਸ ਲਈ ਉਹ ਭਾਵੁਰਤਾ ਨੂੰ ਬੌਧਿਕਤਾ ਨਾਲੋਂ ਸ੍ਰੇਸ਼ਟ ਕਹਿਣੋ ਸੰਕੋਚ ਕਰਦੇ ਹਨ। ਕਿਸੇ ਸਿਆਸੀ ਜਾਂ ਆਰਥਕ ਸਿਧਾਂਤ ਕੋਲ ਜੀਵਨ ਸਾਹਮਣੇ ਸਦੀਵੀ ਆਦਰਸ਼ਾਂ ਦੀ ਸਥਾਪਨਾ ਦੀ ਸਮਰੱਥਾ ਨਹੀਂ। ਇਹ ਸਮਰੱਥਾ ਵਿਗਿਆਨਕ ਸੋਚ ਅਤੇ ਟੈਕਨਾਲੋਜੀ ਦੇ ਸੰਗਮ ਵਿੱਚ ਹੈ। ਹੁਣ ਤਕ ਮਨੁੱਖੀ ਬੌਧਿਕਤਾ ਦਾਰਸ਼ਨਿਕਾਂ ਅਤੇ ਅਧਿਆਤਮਵਾਦੀਆਂ ਦੇ ਦੱਸੇ ਹੋਏ ਬ੍ਰਹਮੰਡ ਦੀ ਰੂਪ-ਰੇਖਾ ਤੋਂ ਜਾਣੂੰ ਹੈ। ਪੱਛਮ ਵਿੱਚ ਪਹਿਲਾਂ ਪਹਿਲ ਬ੍ਰਹਮੰਡ ਨੂੰ ਸਿਥਲ (Static) ਮੰਨਿਆ ਜਾਂਦਾ ਸੀ । ਵਿਗਿਆਨਕਾਂ ਨੇ ਇਸ ਨੂੰ ਗਤੀਸ਼ੀਲ ਦੱਸਿਆ। ਬ੍ਰਹਮੰਡ ਦੀ ਰੂਪ-ਰੇਖਾ ਬਾਰੇ ਮਨੁੱਖੀ ਬੌਧਿਕਤਾ ਦੀਆਂ ਬਦਲਦੀਆਂ ਹੋਈਆਂ ਧਾਰਨਾਵਾਂ ਦਾ ਮਨੁੱਖ ਦੀ ਸੋਚ ਉੱਤੇ, ਉਸ ਦੀ ਨੈਤਿਕ ਮੁੱਲਾਂ ਦੀ ਚੇਤਨਾ ਉੱਤੇ, ਉਸ ਦੀਆਂ ਮਾਨਤਾਵਾਂ ਉੱਤੇ ਅਤੇ ਉਸ ਦੀ ਆਦਰਸ਼-ਆਸਥਾ ਉੱਤੇ ਪ੍ਰਭਾਵ ਪੈਂਦਾ ਹੈ। ਸਿਥਲ ਬ੍ਰਹਮੰਡ ਕਿਸੇ ਅਲੌਕਿਕ ਰੂਹਾਨੀ ਸ਼ਕਤੀ ਦੇ ਸਹਾਰੇ ਖਲੋਤਾ ਸੀ ਜਾਂ ਕਾਇਮ ਸੀ। ਗਤੀਸ਼ੀਲ ਬ੍ਰਹਮੰਡ ਆਪਣੇ ਵਿਚਲੀ ਗਤੀ ਦੇ ਨੇਮਾਂ ਦਾ ਪਾਲਣ ਕਰਨ ਕਰਕੇ ਕਾਇਮ ਸੀ। ਪਦਾਰਥ ਵਿੱਚ ਆਪਣੇ ਨਿੱਜੀ ਨੇਮਾਂ ਦੀ ਹੋਂਦ ਦਾ ਖਿਆਲ ਇਬਰਾਨੀ ਧਰਮਾਂ ਅਤੇ ਪਲੇਟੋ ਦੇ ਸ਼ਰਧਾਲੂ ਦਾਰਸ਼ਨਿਕਾਂ ਨੂੰ ਪਸੰਦ ਨਹੀਂ ਸੀ। ਤਕੜੀ ਘਾਲਣਾ ਅਤੇ ਕਈ ਕਬਟਾਂ ਪਿੱਛੋਂ ਵਿਗਿਆਨਕਾਂ ਦੀ ਗੱਲ ਮੰਨਣਯੋਗ ਹੋਈ। ਧਰਤੀ ਉੱਤੇ ਵਿਕਸੇ ਹੋਏ ਵੱਖ ਵੱਖ ਸਮਾਜ ਇਹ ਮੰਨਦੇ ਆਏ ਹਨ ਕਿ ਉਨ੍ਹਾਂ ਦੀ ਨੈਤਿਕਤਾ ਦੈਵੀ ਹੈ ਅਤੇ ਉਸ ਦਾ ਅਪਮਾਨ ਦੈਵੀ ਹੁਕਮਾਂ ਦਾ ਉਲੰਘਣ ਹੈ। ਇਸ ਖ਼ਿਆਲ ਅਧੀਨ ਸ਼ਕਤੀਸ਼ਾਲੀ ਸਮਾਜ ਆਪਣੀ ਨੈਤਿਕਤਾ ਤੋਂ ਵੱਖਰੀ ਪ੍ਰਕਾਰ ਦੀਆਂ ਮਾਨਤਾਵਾਂ ਵਾਲੇ ਸਮਾਜਾਂ ਨੂੰ ਤਹਿਸ ਨਹਿਸ ਕਰਦੇ ਆਏ ਹਨ। ਵਿਗਿਆਨਕ ਉੱਨਤੀ ਅਤੇ ਖੋਜ ਨੇ ਇਸ ਵਿਸ਼ਵਾਸ ਨੂੰ ਬਦਲਣ ਦੀ ਸਲਾਹ ਦਿੱਤੀ ਹੈ।

ਫ਼ਿਜ਼ਿਕਸ (ਪਦਾਰਥ ਵਿਗਿਆਨ) ਬ੍ਰਹਮੰਡ ਬਾਰੇ ਸਾਡੇ ਪੁਰਾਣੇ ਵਿਸ਼ਵਾਸਾਂ ਦੀ ਸੋਧ ਕਰ ਰਹੀ ਹੈ। ਜਿਵੇਂ ਜਿਵੇਂ ਮਨੁੱਖੀ ਮਨ ਇਸ ਸੋਧ ਨੂੰ ਸਮਝਦਾ ਅਤੇ ਪਰਵਾਨ ਕਰਦਾ ਜਾਵੇਗਾ, ਤਿਵੇਂ ਤਿਵੇਂ ਜੀਵਨ, ਜੀਵਨ ਦੀ ਉਤਪੱਤੀ ਜੀਵਨ ਦੇ ਮਨੋਰਥ, ਨੈਤਿਕ  ਮੁੱਲਾਂ, ਦੈਵੀ ਆਦਰਸ਼ਾਂ ਅਤੇ ਜੀਵਨ ਦੀਆਂ ਸੰਚਾਲਕ ਸ਼ਕਰੀਆਂ ਬਾਰੇ ਮਨੁੱਖ ਦੇ ਖ਼ਿਆਲ ਅਤੇ ਵਿਸ਼ਵਾਸ ਬਦਲਦੇ ਅਤੇ ਵਿਕਸਦੇ ਜਾਣਗੇ। ਮੇਰਾ ਅਨੁਮਾਨ ਹੈ ਕਿ ਭਵਿੱਖ ਵਿੱਚ ਵਿਗਿਆਨਕ ਸੰਸਾਰ ਦਾ ਵਸਨੀਕ ਮਨੁੱਖ ਜੀਵਨ ਕਈ ਲੋਕਿਕ ਆਦਰਸ਼ਾਂ ਦੀ ਘਾੜਤ ਘੜੇਗਾ। ਅਲੋਕਿਕ ਆਦਰਸ਼ਾਂ ਦਾ ਮਹੱਤਵ ਘਟੇਗਾ। ਅਜੇਹਾ ਹੋਣ ਨਾਲ ਮਨੁੱਖੀ ਮਨ ਦੀਆਂ ਉਹ ਪਰਵਿਰਤੀਆਂ, ਜਿਨ੍ਹਾਂ ਦੀ ਪ੍ਰੇਰਣਾ ਨਾਲ ਉਹ ਕਾਲਪਨਿਕ ਅਲੋਕਿਕ ਆਦਰਸ਼ਾਂ ਦੀ ਸਾਕਾਰਤਾ ਲਈ ਯਤਨਸ਼ੀਲ ਹੁੰਦਾ ਹੈ, ਉਸ ਨੂੰ, ਉਸੇ ਤੀਬਰਤਾ ਨਾਲ ਦੁਨਿਆਵੀ ਹੋਣ ਦੀ ਇੱਛਾ, ਚੰਗਾ ਜਾਣੇ ਜਾਣ ਦੀ ਇੱਛਾ, ਕਿਸੇ ਉੱਤੇ ਭਰੋਸਾ ਕਰਨ ਅਤੇ ਆਪ ਭਰੋਸੇਯੋਗ ਸਮਝਿਆ ਜਾਣ ਦੀ ਪਰਵਿਰਤੀ। ਦੇਸ਼ਾਂ, ਕੌਮਾਂ, ਧਰਮਾਂ, ਰੰਗਾਂ, ਸਭਿਅਤਾਵਾਂ ਅਤੇ ਸੰਸਕ੍ਰਿਤੀਆਂ ਵਿੱਚ ਵੰਡੀ ਹੋਈ ਮਨੁੱਖਤਾ ਨੂੰ ਮਨੁੱਖ ਦੀਆਂ ਇਨ੍ਹਾਂ ਹੀ ਪਰਵਿਰਤੀਆਂ ਨੇ ਅਕਹਿ ਪੀੜਾਂ ਦਿੱਤੀਆਂ ਹਨ, ਜਿਨ੍ਹਾਂ ਦੀ ਅਗਵਾਈ ਵਿੱਚ ਤੁਰ ਕੇ ਆਦਮੀ ਨੂੰ ਇਨਸਾਨ ਬਣਨਾ ਮੁਯੱਸਰ ਹੋ ਸਕਦਾ ਸੀ। ਹੁਣ ਤਕ ਮਨੁੱਖਤਾ ਦੇ ਸਾਰੇ ਆਦਰਸ਼ ਧਾਰਮਕ, ਸਾਂਸਕ੍ਰਿਤਿਕ, ਕੌਮੀ ਅਤੇ ਰੂਹਾਨੀ ਰਹੇ ਹਨ। ਦੂਸਰੀਆਂ ਕੌਮਾਂ, ਦੂਜੇ ਧਰਮਾਂ ਦੇ ਲੋਕਾਂ ਅਤੇ ਦੂਜੀਆਂ ਸੰਸਕ੍ਰਿਤੀਆਂ ਆਦਿਕ ਦੇ ਵਿਣਾਸ ਲਈ ਮਨੁੱਖਾਂ ਵਿਚਲੀ ਸ਼ਰਧਾ, ਆਸਥਾ, ਸਲਾਚੇ ਜਾਣ ਦੀ ਇੱਛਾ ਅਤੇ ਕਿਸੇ ਦੇ ਹੋਣ ਦੀ ਭਾਵਨਾ ਤੇ ਵਰਤਿਆ ਜਾਂਦਾ ਰਿਹਾ ਹੈ।ਮਨੁੱਖੀ ਮਨ ਦੀਆਂ ਇਹ

98 / 137
Previous
Next