Back ArrowLogo
Info
Profile

ਭਾਵਨਾਵਾਂ ਅਤੇ ਪਰਵਿਰਤੀਆਂ ਦੇਸ਼ਾਂ, ਧਰਮਾਂ ਅਤੇ ਸੰਸਕ੍ਰਿਤੀਆਂ ਦੀਆਂ ਵਲਗਣਾਂ ਵਿੱਚ ਘਿਰੀਆਂ ਰਹੀਆਂ ਹਨ। ਪੁਰਾਤਨ ਅਤੇ ਮੱਧਕਾਲ ਦੇ ਮਨੁੱਖ ਦੀ ਦੁਨੀਆ ਏਨੀ ਵਿਸ਼ਾਲ ਸੀ ਕਿ ਇੱਕ ਦੇਸ਼ ਦੇ ਸਾਧਾਰਣ ਮਨੁੱਖਾਂ ਦਾ ਦੂਜੇ ਦੇਸ਼ ਦੇ ਸਾਧਾਰਣ ਮਨੁੱਖਾਂ ਨਾਲ ਸਾਂਝ ਸਹਿਯੋਗ ਦਾ ਸੰਬੰਧ ਸੰਭਵ ਨਹੀਂ ਸੀ। ਵੱਖ ਵੱਖ ਦੇਸ਼ਾਂ ਦੇ ਸਾਧਾਰਣ ਆਦਮੀ ਸਿਰਫ਼ ਰਣਭੂਮੀ ਵਿੱਚ ਹੀ ਇੱਕ ਦੂਜੇ ਦੇ ਸਨਮੁਖ ਹੁੰਦੇ ਸਨ। ਓਥੇ ਉਹ ਸਾਧਾਰਣ ਮਨੁੱਖ ਹੋਣ ਦੀ ਥਾਂ ਮਾਤ-ਭੂਮੀ ਦੇ ਸਪੂਤ ਜਾਂ ਕਿਸੇ ਵਿਸ਼ਵ-ਵਿਜੇਤਾ ਦੀ ਆਸਥਾ ਦੇ ਵਿਸ਼ਵਾਸੀ ਜਾਂ ਕਿਸੇ ਸੰਸਕ੍ਰਿਤੀ ਦੀ ਸ੍ਰੇਸ਼ਟਤਾ ਸਥਾਪਿਤ ਕਰਨ ਦੇ ਰੱਬੀ ਹੁਕਮ ਦੀ ਪਾਲਣਾ ਕਰਨ ਵਾਲੇ ਚੁਣੇ-ਚਹੇਤੇ ਸ਼ਰਧਾਲੂ ਹੁੰਦੇ ਸਨ। ਇਉਂ ਵੱਖ ਵੱਖ ਕੌਮਾਂ-ਧਰਮਾਂ ਦੇ ਲੋਕ ਜਦੋਂ ਵੀ ਦੂਜੀਆਂ ਕੌਮਾਂ-ਧਰਮਾਂ ਦੇ ਲੋਕਾਂ ਨੂੰ ਮਿਲਦੇ ਸਨ ਤਾਂ ਉਸ ਮੇਲ ਸਮੇਂ ਉਨ੍ਹਾਂ ਦਾ ਵਿਵਹਾਰ ਮੁੱਢਲੇ ਰੂਪ ਵਿੱਚ ਪਰਵਿਰਤੀ ਮੁਲਕ ਨਹੀਂ ਸੀ ਹੁੰਦਾ, ਸਗੋਂ ਆਦਰਸ਼-ਆਧਾਰਤ ਹੁੰਦਾ ਸੀ। ਪਰਵਿਰਤੀ  ਉਸ ਆਦਰਸ਼ ਦੀ ਦਾਸ ਬਣਾ ਲਈ ਗਈ ਹੁੰਦੀ ਸੀ । ਹੁਣ ਤਕ ਆਦਮੀ ਆਪਣੀ ਆਦਤੋਂ ਮਜਬੂਰ, ਜਦੋਂ ਵੀ ਕਿਸੇ ਦੂਜੇ ਦੇਸ਼ ਦੇ ਆਦਮੀ ਨੂੰ ਮਿਲਦਾ ਹੈ ਤਾਂ ਨਿਰੋਲ ਆਦਮੀ ਬਣ ਕੇ ਨਹੀਂ, ਸਗੋਂ ਕਿਸੇ ਧਰਮ, ਸਭਿਅਤਾ, ਸੰਸਕ੍ਰਿਤੀ ਜਾਂ ਆਦਰਸ਼ ਦਾ ਰਾਜਦੂਤ ਬਣ ਕੇ ਜਾਂ ਨਕਾਬ ਪਹਿਨ ਕੇ ਮਿਲਦਾ ਹੈ। ਇਸ ਅਣਮਨੁੱਖੀ ਵਤੀਰੇ ਨੂੰ ਉਹ ਆਪਣੇ ਆਪ ਨੂੰ ਚੇਤੇ ਰੱਖਣਾ ਜਾਂ ਆਪਣੀ ਸੰਸਕ੍ਰਿਤੀ ਨੂੰ ਸੰਭਾਲ ਕੇ ਰੱਖਣਾ ਜਾਂ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਆਖਦਾ ਹੈ।

ਸੰਸਕ੍ਰਿਤੀਆਂ, ਧਰਮਾਂ, ਦੇਸ਼ਾਂ ਆਦਿਕ ਨਾਲ ਸੰਬੰਧਤ ਆਦਰਸ਼ਾਂ ਨਾਲ ਜੁੜ ਕੇ ਮਨੁੱਖੀ ਮਨ ਦੀਆਂ ਪਰਵਿਰਤੀਆਂ ਨੂੰ ਅਨੋਖੇ ਅਤੇ ਉਲਟੇ ਅਰਥ ਅਤੇ ਰੂਪ ਦਿੱਤੇ ਜਾਂਦੇ ਰਹੇ ਹਨ ਅਤੇ ਹੁਣ ਵੀ ਦਿੱਤੇ ਜਾਣੇ ਸੰਭਵ ਹਨ। ਦੇਸ਼ ਭਗਤੀ ਦੇ ਆਦਰਸ਼ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਘਿਰਣਾ, ਕ੍ਰੋਧ, ਹਿੰਸਾ, ਹੱਤਿਆ ਅਤੇ ਨਿਰਦੈਤਾ ਦੀਆਂ ਪਰਵਿਰਤੀਆਂ ਨੂੰ 'ਵੀਰਤਾ' ਆਖਿਆ ਜਾਣ ਵਿੱਚ ਕੋਈ ਉਕਾਈ ਨਹੀਂ। ਭਾਰਤੀ ਹਵਾਈ ਸੈਨਾ ਦੇ ਕਿਸੇ ਇੱਕ ਹਵਾਬਾਜ਼ ਦੇ ਦਿਲ ਵਿੱਚ ਪਾਕਿਸਤਾਨੀ ਸ਼ਹਿਰ ਵਿੱਚ ਵੱਸਦੇ ਬੱਚਿਆਂ, ਬੁੱਢਿਆਂ, ਕਾਮਿਆਂ, ਮਜ਼ਦੂਰਾਂ ਲਈ ਜੋ ਤਰਸ ਦੇ ਭਾਵ ਪੈਦਾ ਹੋ ਜਾਣ ਅਤੇ ਉਹ ਆਪਣਾ ਬੰਬਾਂ ਲੱਦਿਆ ਹਵਾਈ ਜਹਾਜ਼ ਉਵੇਂ ਦੇ ਉਵੇਂ ਭਰਿਆ ਡਰਾਇਆ ਵਾਪਸ ਲੈ ਆਵੇ ਤਾਂ ਉਸ ਦੀ ਦਇਆ ਨੂੰ ਬੁਜ਼ਦਿਲੀ ਅਤੇ ਉਸ ਦੇ ਵਤੀਰੇ ਨੂੰ ਗੱਦਾਰੀ ਆਪਣ ਵਿੱਚ ਕੋਈ ਬੁਰਾਈ ਨਹੀਂ ਹੋਵੇਗੀ। ਜੇ ਉਹ ਹਵਾਬਾਜ਼ ਮੁਸਲਮਾਨ ਹੋਵੇ ਤਾਂ ਆਪਣੀ ਸੁਰੱਖਿਆ ਅਤੇ ਸੁਹਿਰਦਤਾ ਦੇ ਸਬੂਤ ਵਜੋਂ ਬੋਲਿਆ ਹੋਇਆ ਹਰ ਸ਼ਬਦ ਉਸ ਵਿਚਲੇ ਬੈਤਾਨ ਦੀ ਸ਼ੈਤਾਨੀਅਤ ਸਮਝਿਆ ਜਾਵੇਗਾ। ਇੱਕ ਦੇਸ਼ ਦੇ ਜਾਸੂਸਾਂ ਦੁਆਰਾ ਦੂਜੇ ਦੇਸ਼ ਦੇ ਲੋਕਾਂ ਦੀ ਤਬਾਹੀ ਵਿੱਚ ਪਾਇਆ ਜਾਣ ਵਾਲਾ ਯੋਗਦਾਨ ਬਹੁਤ ਸਤਿਕਾਰਯੋਗ ਪ੍ਰਾਪਤੀ ਮੰਨਿਆ ਜਾਂਦਾ ਹੈ। ਆਦਰਸ਼ ਦੀ ਹੇਰਾ-ਫੇਰੀ ਨਾਲ ਹਰ ਸੋਚਹੀਣ ਲਾਈਲੱਗ ਸ਼ਰਧਾਲੂ, ਭਗਤ ਅਤੇ ਕਰਮਯੋਗੀ ਆਖਿਆ ਜਾ ਸਕਦਾ ਹੈ। ਆਪਣੀ ਬੌਧਕ ਯੋਗਤਾ ਦੀ ਸੁਤੰਤਰ ਵਰਤੋਂ ਹਰ ਵਿਅਕਤੀ ਲਈ ਸੁਭਾਵਕ ਵਿਵਹਾਰ ਹੈ; ਪਰੰਤੂ ਆਦਰਸ਼ ਦੀ ਜਾਦੂਗਰੀ ਸੁਤੰਤਰ ਬੌਧਿਕ ਵਿਵਹਾਰ ਨੂੰ ਮਨਮੁਖਤਾ ਬਣਾਉਣ ਦੇ ਸਮਰੱਥ ਹੈ।

ਮੱਧਕਾਲੀਨ ਆਦਰਸ਼ਾਂ ਨੇ ਮਨੁੱਖੀ ਪਰਵਿਰਤੀਆਂ ਨੂੰ ਵਿਕ੍ਰਿਤ ਕਰਨ ਵਿੱਚ ਪੂਰਾ ਜ਼ੋਰ ਲਾਇਆ ਹੈ। ਇਸ ਵਿਕ੍ਰਿਤੀ (ਵਿਗਾੜ) ਦੀ ਵਜ੍ਹਾ ਨਾਲ ਜੰਗਲੀ ਸਾਊ ਮਨੁੱਖ (noble savage) ਉਹ ਕੁਝ ਹੋ ਨਿਬੜਿਆ ਹੈ, ਜਿਸ ਉੱਤੇ ਤਰਸ ਕਰ ਕੇ ਰੂਸੋ ਨੇ ਉਸ ਨੂੰ ਅਸੱਭਿਅ ਸਾਊ ਜੀਵਨ ਵੱਲ ਮੋੜਾ ਪਾਉਣ ਦੀ ਸਲਾਰ ਦਿੱਤੀ ਸੀ।

99 / 137
Previous
Next