Back ArrowLogo
Info
Profile

ਪਹਿਲਾਂ 'ਗਿਰਧਰ' (ਗਵਰਧਨ ਪਰਬਤ ਨੂੰ ਧਾਰਨ ਕਰਨ ਵਾਲਾ, ਕ੍ਰਿਸ਼ਨ) ਸ਼ਬਦ ਉਚਾਰ ਕੇ ਫਿਰ 'ਆਯੁਧ' (ਸ਼ਸਤ੍ਰ) ਪਦ ਦਾ ਉਚਾਰਨ ਕਰੋ। (ਇਸ ਤਰ੍ਹਾਂ) 'ਸੁਦਰਸ਼ਨ ਚਕ੍ਰ ਦੇ ਅਪਾਰ ਨਾਮ ਬਣਦੇ ਜਾਣਗੇ।੬੮। ਪਹਿਲਾਂ 'ਕਾਲੀ ਨਥੀਆ' (ਕਾਲੀ ਨਾਗ ਨੂੰ ਨੱਥਣ ਵਾਲਾ, ਕ੍ਰਿਸ਼ਨ) ਸ਼ਬਦ ਕਹੋ ਅਤੇ ਅੰਤ ਉਤੇ 'ਸ਼ਸਤ੍ਰੁ' ਸ਼ਬਦ ਕਹੋ। (ਇਸ ਤਰ੍ਹਾਂ) ਸੁਦਰਸ਼ਨ ਚਕ ਦੇ ਅਨੰਤ ਨਾਮ ਪੈਦਾ ਹੁੰਦੇ ਜਾਣਗੇ।੬੯।

'ਕੰਸ ਕੇਸਿਹਾ' (ਕੰਸ ਅਤੇ ਕੇਸੀ ਨੂੰ ਮਾਰਨ ਵਾਲਾ, ਕ੍ਰਿਸ਼ਨ) ਪਹਿਲਾਂ ਕਹਿ ਦਿਓ ਅਤੇ ਫਿਰ 'ਸ਼ਸਤ੍ਰ' (ਸ਼ਬਦ) ਉਚਾਰੋ। (ਇਸ ਤਰ੍ਹਾਂ) ਇਹ 'ਸੁਦਰਸ਼ਨ ਚਕ' ਦੇ ਨਾਮ ਹਨ। ਕਵੀ ਜਨ (ਵਿਚਾਰ ਕੇ ਮਨ ਵਿਚ) ਧਾਰਨ ਕਰ ਲੈਣ।੭। 'ਬਕੀਂ' (ਇਕ ਦੈਂਤਣ) ਅਤੇ 'ਬਕਾਸੁਰ' (ਇਕ ਦੈਂਤ) ਸ਼ਬਦ (ਪਹਿਲਾਂ) ਕਹਿ ਕੇ ਫਿਰ 'ਸਤ੍ਰ' (ਵੈਰੀ) ਸ਼ਬਦ ਉਚਾਰੋ। (ਇਸ ਤਰ੍ਹਾਂ) ਸੁਦਰਸ਼ਨ ਚਕ੍ਰ ਦੇ ਅਪਾਰ ਨਾਂ ਬਣਦੇ ਜਾਣਗੇ। ੭੧।

(ਪਹਿਲਾਂ) 'ਅਘ ਨਾਸਨ' (ਅਘ ਦੈਂਤ ਦਾ ਨਾਸਕ) ਅਤੇ 'ਅਘ ਹਾ' (ਸ਼ਬਦ) ਉਚਾਰ ਕੇ ਫਿਰ 'ਸ਼ਸਤ੍ਰ' ਪਦ ਦਾ ਕਥਨ ਕਰੋ। (ਇਸ ਤਰ੍ਹਾਂ ਇਹ) ਸੁਦਰਸ਼ਨ ਚਕ੍ਰ ਦੇ ਨਾਮ ਬਣਨਗੇ। ਸਾਰੇ ਸੋਚਵਾਨ ਮਨ ਵਿਚ ਜਾਣ ਲੈਣ।੭੨। (ਪਹਿਲਾਂ) 'ਸ੍ਰੀ ਉਪੇਂਦਰ (ਵਾਮਨ ਅਵਤਾਰ) ਦਾ ਨਾਮ ਕਹੋ ਅਤੇ ਫਿਰ 'ਸ਼ਸਤ੍ਰ' ਪਦ ਦਾ ਕਥਨ ਕਰੋ। (ਇਹ) ਸੁਦਰਸ਼ਨ ਚਕ੍ਰ ਦਾ ਨਾਮ ਹੈ, ਸਾਰੇ ਸਿਆਣੇ ਸਮਝਦੇ ਹਨ।੭੩।

ਕਵੀ ਨੇ ਕਿਹਾ

ਦੋਹਰਾ

ਹੇ ਸਾਰੇ ਸੁਰਮਿਓ ਅਤੇ ਸਾਰੇ ਸ੍ਰੇਸ਼ਠ ਕਵੀਓ! ਮਨ ਵਿਚ ਇਸ ਤਰ੍ਹਾਂ ਸਮਝ ਲਵੋ (ਕਿ) ਵਿਸ਼ਣੂ ਅਤੇ (ਸੁਦਰਸ਼ਨ) ਚਕ੍ਰ ਦੇ ਨਾਮ ਵਿਚ ਕੋਈ ਭੇਦ ਨਹੀਂ ਹੈ।੭੪।

ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਚਕ੍ਰ ਨਾਮ ਦੇ ਦੂਜੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ।੨।

ਹੁਣ ਸ੍ਰੀ ਬਾਣ ਦੇ ਨਾਂਵਾਂ ਦਾ ਵਰਣਨ

ਦੋਹਰਾ

ਬਿਸਿਖ (ਤੀਰ), ਬਾਣ, ਸਰ, ਧਨੁਜ (ਧਨੁਸ਼ ਤੋਂ ਪੈਦਾ ਹੋਣ ਵਾਲਾ, ਤੀਰ) ਨੂੰ 'ਕਵਚਾਂਤਕ' (ਕਵਚ ਨੂੰ ਭੰਨਣ ਵਾਲਾ, ਤੀਰ) ਦੇ ਨਾਮ ਕਹੇ ਜਾਂਦੇ ਹਨ। (ਜੋ) ਸਦਾ ਮੇਰੀ ਜਿੱਤ ਕਰਦੇ ਹਨ ਅਤੇ ਮੇਰੇ ਸਾਰੇ ਕੰਮ ਸੰਵਾਰਦੇ ਹਨ।੭੫।

ਪਹਿਲਾਂ ‘ਧਨੁਖ' ਸ਼ਬਦ ਉਚਾਰੋ ਅਤੇ ਫਿਰ 'ਅਗਜ' (ਧਨੁਸ਼ ਵਿਚੋਂ ਨਿਕਲ ਕੇ ਅੱਗੇ ਜਾਣ ਵਾਲਾ, ਤੀਰ) ਸ਼ਬਦ ਕਹੋ। (ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਹਨ। ਹੋ ਬੁੱਧੀਮਾਨੋ! ਮਨ ਵਿਚ ਧਾਰਨ ਕਰ ਲਵੋ।੭੬।

ਪਹਿਲਾਂ 'ਪਨਚ (ਕਮਾਨ) ਸ਼ਬਦ ਉਚਾਰੋ ਅਤੇ ਫਿਰ 'ਅਗਜ' ਪਦ ਕਹੋ। (ਇਸ ਤਰ੍ਹਾਂ ਇਹ) ਸਾਰੇ ਨਾਮ 'ਸਿਲੀਮੁਖ (ਤੀਰ) ਦੇ ਬਣਦੇ ਜਾਂਦੇ ਹਨ।੭੭।

(ਪਹਿਲਾਂ) 'ਨਿਖੰਗ' (ਭੱਥਾ) ਦਾ ਨਾਮ ਉਚਾਰ ਕੇ ਫਿਰ 'ਬਾਸੀ' (ਨਿਵਾਸੀ) ਸ਼ਬਦ ਦਾ ਕਥਨ ਕਰੋ। ਵਿਚ ਪਛਾਣ (ਇਸ ਤਰ੍ਹਾਂ) ਇਹ ਸਾਰੇ 'ਸਿਲੀਮੁਖ' (ਤੀਰ) ਦੇ ਨਾਮ ਹਨ। ਹਿਰਦੇ ਵਿਚ ਪਛਾਣ ਲਵੋ। २८।

12 / 100
Previous
Next