ਸਭ ਮਿਗਯਨ ਕੇ ਨਾਮ ਕਹਿ ਹਾ ਪਦ ਬਹੁਰਿ ਉਚਾਰ।
ਨਾਮ ਸਭੈ ਸ੍ਰੀ ਬਾਨ ਕੇ ਜਾਣੁ ਹਿਦੈ ਨਿਰਧਾਰ। ੭੯।
ਸਕਲ ਕਵਚ ਕੇ ਨਾਮ ਕਹਿ ਭੇਦਕ ਬਹੁਰਿ ਬਖਾਨ।
ਨਾਮ ਸਕਲ ਸ੍ਰੀ ਬਾਨ ਕੇ ਨਿਕਸਤ੍ਰੁ ਚਲੈ ਪ੍ਰਮਾਨ। ੮੦॥
ਨਾਮ ਚਰਮ ਕੇ ਪ੍ਰਿਥਮ ਕਹਿ ਛੇਦਕ ਬਹੁਰਿ ਬਖਾਨ।
ਨਾਮ ਸਬੈ ਹੀ ਬਾਨ ਕੇ ਚਤੁਰ ਚਿਤ ਮੈ ਜਾਨੁ। ੮੧॥
ਸੁਭਟ ਨਾਮ ਉਚਾਰਿ ਕੈ ਹਾ ਪਦ ਬਹੁਰਿ ਸੁਨਾਇ।
ਨਾਮ ਸਿਲੀਮੁਖ ਕੇ ਸਬੈ ਲੀਜਹੁ ਚਤੁਰ ਬਨਾਇ॥ ੮੨॥
ਸਭ ਪਛਨ ਕੇ ਨਾਮ ਕਹਿ ਪਰ ਪਦ ਬਹੁਰਿ ਬਖਾਨ।
ਨਾਮ ਸਿਲੀਮੁਖ ਕੇ ਸਬੈ ਚਿਤ ਮੈ ਚਤੁਰਿ ਪਛਾਨ। ੮੩॥
ਪੰਛੀ ਪਰੀ ਸਪੰਖ ਧਰ ਪਛਿ ਅੰਤਕ ਪੁਨਿ ਭਾਖੁ॥
ਨਾਮ ਸਿਲੀਮੁਖ ਕੇ ਸਭੈ ਜਾਨ ਹ੍ਰਿਦੈ ਮੈ ਰਾਖੁ॥ ੮੪॥
ਸਭ ਅਕਾਸ ਕੇ ਨਾਮ ਕਹਿ ਚਰ ਪਦ ਬਹੁਰਿ ਬਖਾਨ।
ਨਾਮ ਸਿਲੀਮੁਖ ਕੇ ਸਭੈ ਲੀਜੈ ਚਤੁਰ ਪਛਾਨ। ੮੫॥
ਖੰ ਅਕਾਸ ਨਭਿ ਗਗਨ ਕਹਿ ਚਰ ਪਦ ਬਹੁਰਿ ਉਚਾਰੁ।
ਨਾਮ ਸਕਲ ਸ੍ਰੀ ਬਾਨ ਕੇ ਲੀਜਹੁ ਚਤੁਰ ਸੁ ਧਾਰ। ੮੬॥
ਅਸਮਾਨ ਸਿਪਿਹਰ ਸੁ ਦਿਵ ਗਰਦੂੰ ਬਹੁਰਿ ਬਖਾਨੁ।
ਪੁਨਿ ਚਰ ਸਬਦ ਬਖਾਨੀਐ ਨਾਮ ਬਾਨ ਕੇ ਜਾਨ। ੮੭।
ਪ੍ਰਿਥਮ ਨਾਮ ਕਹਿ ਚੰਦ੍ਰ ਕੇ ਧਰ ਪਦ ਬਹੁਰੋ ਦੇਹੁ।
ਪੁਨਿ ਚਰ ਸਬਦ ਉਚਾਰੀਐ ਨਾਮ ਬਾਨ ਲਖਿ ਲੇਹੁ। ੮੮।
ਗੋ ਮਰੀਚ ਕਿਰਨ ਛਟਾਧਰ ਧਰ ਕਹਿ ਮਨ ਮਾਹਿ।
ਚਰ ਪਦ ਬਹੁਰਿ ਬਖਾਨੀਐ ਨਾਮ ਬਾਨ ਹੁਇ ਜਾਹਿ। ੮੯।
ਰਜਨੀਸਰ ਦਿਨਹਾ ਉਚਰਿ ਧਰ ਧਰ ਪਦ ਕਹਿ ਅੰਤਿ।
ਨਾਮ ਸਕਲ ਸ੍ਰੀ ਬਾਨ ਕੇ ਨਿਕਰਤ ਜਾਹਿ ਅਨੰਤ। ੯੦॥
ਰਾਤ੍ਰਿ ਨਿਸਾ ਦਿਨ ਘਾਤਨੀ ਚਰ ਧਰ ਸਬਦ ਬਖਾਨ।
ਨਾਮ ਸਕਲ ਸ੍ਰੀ ਬਾਨ ਕੇ ਕਰੀਅਹੁ ਚਤੁਰ ਬਖਿਆਨ। ੯੧।
ਸਸਿ ਉਪਰਾਜਨਿ ਰਵਿ ਹਰਨਿ ਚਰ ਕੋ ਲੈ ਕੇ ਨਾਮ।
ਧਰ ਕਹਿ ਨਾਮ ਏ ਬਾਨ ਕੇ ਜਪੋ ਆਠਹੂੰ ਜਾਮ। ੯੨।
ਰੈਨ ਅੰਧਪਤਿ ਮਹਾ ਨਿਸਿ ਨਿਸਿ ਈਸਰ ਨਿਸਿ ਰਾਜ।
ਚੰਦ੍ਰ ਬਾਨ ਚੰਦ੍ਰਹਿ ਧਰ੍ਯੋ ਚਿਤੁਨ ਕੇ ਬਧ ਕਾਜ। ੯੩।