ਦੋਹਰਾ
'ਬਿਸ' (ਵਿਸ਼, ਜ਼ਹਿਰ) ਦੇ (ਸਾਰੇ) ਨਾਮ ਉਚਾਰ ਕੇ, ਮਗਰੋਂ 'ਖ' ਅੱਖਰ ਕਥਨ ਕਰੋ। (ਇਹ) ਸਾਰੇ ਨਾਮ ਬਾਣ ਦੇ ਹਨ। ਵਿਦਵਾਨੋ! ਵਿਚਾਰ ਲਵੋ।੧੦੮। ਪਹਿਲਾਂ 'ਬ' ਪਦ ਉਚਾਰੋ, ਫਿਰ 'ਨ' ਪਦ ਜੋੜ ਦਿਓ। (ਇਹ) ਸਾਰੇ ਬਾਣ ਦੇ ਨਾਮ ਹਨ। ਚਤੁਰੋ! ਚਿਤ ਵਿਚ ਜਾਣ ਲਵੋ ।१०८।
(ਪਹਿਲਾਂ) 'ਕਾਨੀ' ਨਾਮ ਕਥਨ ਕਰੋ, ਫਿਰ ‘ਧਰ' ਪਦ ਦਾ ਬਖਾਨ ਕਰ ਦਿਓ। ਹੇ ਚਤੁਰ (ਵਿਅਕਤੀਓ!) (ਇਸ ਨੂੰ) ਬਾਣ ਦਾ ਨਾਮ ਹਿਰਦੇ ਵਿਚ ਸਮਝ ਲਵੋ।੧੧੦। ਪਹਿਲਾਂ 'ਫੋਕ' ਸ਼ਬਦ ਦਾ ਉਚਾਰ ਕਰੋ, ਫਿਰ 'ਧਰ' ਪਦ ਜੋੜ ਦਿਓ। (ਇਹ) ਸਾਰੇ ਬਾਣ रे ਨਾਮ ਹਨ। ਸਮਝਦਾਰ (ਵਿਅਕਤੀਓ!) ਹਿਰਦੇ ਵਿਚ ਧਾਰਨ ਕਰ ਲਵੋ।੧੧੧।
ਪਹਿਲਾਂ 'ਪਸੁਪਤਿ' (ਸ਼ਿਵ ਜੀ) (ਸ਼ਬਦ) ਦਾ ਬਖਾਨ ਕਰ ਕੇ, ਫਿਰ 'ਅ (ਵਗਾਇਆ ਹੋਇਆ) ਸ਼ਬਦ ਜੋੜ ਦਿਓ। (ਇਹ) ਨਾਮ ਬਾਣ ਦਾ ਹੈ। ਵਿਦਵਾਨੋ! ਮਨ ਵਿਚ ਸਮਝ ਲਵੋ।੧੧੨। ਸ਼ਿਵ ਦੇ ਹਜ਼ਾਰਾਂ ਨਾਂਵਾਂ, ਨੂੰ ਉਚਾਰ ਕੇ ਫਿਰ 'ਅਸੁ' ਸ਼ਬਦ ਜੋੜ ਦਿਓ। (ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰੋ! ਮਨ ਵਿਚ ਵਿਚਾਰ ਲਵੋ।੧੧੩।
ਪਹਿਲਾਂ 'ਕਰਨ' (ਸੂਰਜ ਦੁਆਰਾ ਕੁੰਤੀ ਦੀ ਕੁੱਖੋਂ ਪੈਦਾ ਹੋਇਆ ਮਹਾਭਾਰਤ ਦਾ ਪ੍ਰਸਿੱਧ ਸੂਰਮਾ) ਦੇ ਨਾਮ ਕਹਿ ਕੇ, ਫਿਰ 'ਅਰਿ' (ਵੈਰੀ) ਸ਼ਬਦ ਕਥਨ ਕਰੋ। (ਇਹ) ਸਾਰੇ ਨਾਮ ਬਾਣ ਦੇ ਹਨ। ਸਿਆਣਿਓ ! ਵਿਚਾਰ ਲਵੋ।੧੧੪। (ਪਹਿਲਾਂ) ‘ਭਾਨਜਾਂਤ' (ਸੂਰਜ ਦੇ ਪੁੱਤਰ ਦਾ ਅੰਤ) 'ਕਰਨਾਂਤ' (ਕਰਨ ਦਾ ਅੰਤ) (ਪਦ ਕਹੋ ਅਤੇ ਫਿਰ) 'ਕਰਿ' (ਸ਼ਬਦ) ਇਸ ਢੰਗ ਨਾਲ ਕਥਨ ਕਰੋ। (ਇਸ ਤਰ੍ਹਾਂ) ਸਾਰੇ ਨਾਮ ਬਾਣ ਦੇ ਬਣ ਜਾਣਗੇ। ਚਤੁਰੋ! ਮਨ ਵਿਚ ਇਹ ਗੱਲ ਜਾਣ ਲਵੋ।੧੧੫।
ਅਰਜਨ ਦੇ ਸਾਰੇ ਨਾਮ ਕਹਿ ਕੇ ਫਿਰ 'ਆਯੁਧ' (ਸ਼ਸਤ੍ਰ) ਸ਼ਬਦ ਕਹਿ ਦਿਓ। (ਇਹ) ਸਾਰੇ ਨਾਮ ਬਾਣ ਦੇ ਹੋ ਜਾਣਗੇ। (ਸਾਰੇ) ਚਤੁਰ (ਵਿਅਕਤੀਓ!) ਪਛਾਣ ਲਵੋ।੧੧੬। 'ਜਿਸਨ' (ਅਰਜਨ), 'ਧਨਜੈ' (ਅਰਜਨ) 'ਕ੍ਰਿਸ਼ਨ' (ਅਰਜਨ), ਅਤੇ 'ਸ੍ਰੇਤਵਾਹ' (ਅਰਜਨ) ਨਾਮ ਲੈ ਕੇ ਫਿਰ 'ਆਯੁਧ' (ਸ਼ਸਤ੍ਰੁ) ਕਥਨ ਕਰਨ ਨਾਲ ਸਾਰੇ ਬਾਣ ਦੇ ਨਾਮ ਹੋ ਜਾਣਗੇ । ੧੧੭।
ਅਰਜਨ, ਪਾਰਥ, ਕੇਸਗੁੜ (ਗੁੜਾਕੇਸ ] ਨੀਂਦਰ ਨੂੰ ਜਿਤਣ ਵਾਲਾ), 'ਸਾਚੀ ਸਬਯ (ਸਬਯ ਸਾਚੀ, ਖੱਬੇ ਹੱਥ ਨਾਲ ਬਾਣ ਚਲਾਉਣ ਵਾਲਾ, ਅਰਜਨ) ਕਹਿ ਕੇ ਫਿਰ 'ਆਯੁਧ' (ਸ਼ਸਤ੍ਰ) ਸ਼ਬਦ ਕਹਿ ਦਿਓ। (ਇਨ੍ਹਾਂ ਸਭ ਨੂੰ) ਬਾਣ ਦਾ ਨਾਮ ਜਾਣੋ। ੧੧੮। ਬਿਜੈ, ਕਪਿਧੁਜ, ਜੈਦ੍ਰਥਰਿ (ਜੈਦਰਥ ਦਾ ਵੈਰੀ ਅਰਜਨ), ਸੂਰਜ ਜਾਰਿ (ਸੂਰਜ ਦੇ ਪੁੱਤਰ ਕਰਨ ਦਾ ਵੈਰੀ) (ਆਦਿ ਸ਼ਬਦ) ਕਹਿ ਕੇ ਫਿਰ 'ਆਯੁਧ' (ਪਦ) ਦਾ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਸਮਝ ਲਵੇ।੧੧੯।
'ਤਿਮਰਰਿ' (ਇੰਦਰ) ਕਹਿ ਕੇ ਫਿਰ ਬਲ, ਬੁਤ, ਨਿਸਚ (ਨਿਸਚਰ) (ਆਦਿ ਦੈਂਤਾਂ ਦੇ ਨਾਂ ਲੈ ਕੇ) ਮਗਰੋਂ 'ਹਾ' ਪਦ ਜੋੜ ਕੇ ਫਿਰ 'ਸੁਤ' ਸ਼ਬਦ ਲਗਾ ਦਿਓ। ਫਿਰ 'ਆਯੁਧ' ਸ਼ਬਦ ਲਗਾਉਣ ਨਾਲ ਬਾਣ ਦੇ ਅਨੇਕਾਂ ਨਾਮ ਬਣ ਜਾਣਗੇ। ੧੨੦। (ਪਹਿਲਾਂ) ਵਿਸ਼ਣੁ ਦੇ ਹਜ਼ਾਰਾਂ ਨਾਮ ਲੈ ਕੇ ਫਿਰ 'ਅਨੁਜ' (ਛੋਟਾ ਭਾਈ ਇੰਦਰ), 'ਤਨੁਜ' (ਪੁੱਤਰ, ਅਰਜਨ) ਅਤੇ 'ਸਸਤ੍ਰ' ਕਹਿ ਦਿਓ। (ਇਹ ਸਾਰੇ) ਬਾਣ ਦੇ ਨਾਮ ਸਮਝ ਲਵੋ।੧੨੧।