ਖਪਰਾ ਨਾਲਿਕ ਧਨੁਖ ਸੁਤ ਲੈ ਸੁ ਕਮਾਨਜ ਨਾਉ।
ਸਕਰ ਕਾਨ ਨਰਾਚ ਭਨਿ ਧਰ ਸਭ ਸਰ ਕੇ ਗਾਉ। ੧੩੬।
ਬਾਰਿਦ ਜਿਉ ਬਰਸਤ੍ਰੁ ਰਹੈ ਜਸੁ ਅੰਕੁਰ ਜਿਹ ਹੋਇ।
ਬਾਰਿਦ ਸੋ ਬਾਰਿਦ ਨਹੀ ਤਾਹਿ ਬਤਾਵਹੁ ਕੋਇ। ੧੩੭॥
ਬਿਖਧਰ ਬਿਸੀ ਬਿਸੋਕਕਰ ਬਾਰਣਾਰਿ ਜਿਹ ਨਾਮ।
ਨਾਮ ਸਬੈ ਸ੍ਰੀ ਬਾਨ ਕੇ ਲੀਨੇ ਹੋਵਹਿ ਕਾਮ। ੧੩੮।
ਅਰਿ ਬੇਧਨ ਛੇਦਨ ਲਯੋ ਬੇਦਨ ਕਰ ਜਿਹ ਨਾਉ।
ਰਛ ਕਰਨ ਅਪਨਾਨ ਕੀ ਪਰੋ ਦੁਸਟ ਕੇ ਗਾਉ। ੧੩੯।
ਜਦੁਪਤਾਰਿ ਬਿਸਨਾਧਿਪ ਅਰਿ ਕ੍ਰਿਸਨਾਂਤਕ ਜਿਹ ਨਾਮ।
ਸਦਾ ਹਮਾਰੀ ਜੈ ਕਰੋ ਸਕਲ ਕਰੋ ਮਮ ਕਾਮ। ੧੪੦॥
ਹਲਧਰ ਸਬਦ ਬਖਾਨਿ ਕੈ ਅਨੁਜ ਉਚਰਿ ਅਰਿ ਭਾਖੁ।
ਸਕਲ ਨਾਮ ਸ੍ਰੀ ਬਾਨ ਕੇ ਚੀਨਿ ਚਤੁਰ ਚਿਤ ਰਾਖੁ। ੧੪੧॥
ਰਉਹਣਾਯ ਮੁਸਲੀ ਹਲੀ ਰੋਵਤੀਸ ਬਲਰਾਮ।
ਅਨੁਜ ਉਚਰਿ ਪੁਨਿ ਅਰਿ ਉਚਰਿ ਜਾਨੁ ਬਾਨ ਕੇ ਨਾਮ। ੧੪੨।
ਤਾਲਕੇਤੁ ਲਾਗਲਿ ਉਚਰਿ ਕ੍ਰਿਸਨਾਗਜ ਪਦ ਦੇਹੁ।
ਅਨੁਜ ਉਚਰਿ ਅਰਿ ਉਚਰੀਐ ਨਾਮ ਬਾਨ ਲਖਿ ਲੇਹੁ। ੧੪੩।
ਨੀਲਾਂਬਰ ਰੁਕਮਿਆਂਤ ਕਰ ਪਉਰਾਣਿਕ ਅਰਿ ਭਾਖੁ।
ਅਨੁਜ ਉਚਰਿ ਅਰਿ ਉਚਰੀਐ ਨਾਮ ਬਾਨ ਲਖਿ ਰਾਖੁ॥ ੧੪੪।
ਸਭ ਅਰਜੁਨ ਕੇ ਨਾਮ ਲੈ ਸੂਤ ਸਬਦ ਪੁਨਿ ਦੇਹੁ
ਪੁਨਿ ਅਰਿ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ। ੧੪੫॥
ਪ੍ਰਿਥਮ ਪਵਨ ਕੇ ਨਾਮ ਲੈ ਸੂਤ ਪਦ ਬਹੁਰਿ ਬਖਾਨ।
ਅਨੁਜ ਉਚਰਿ ਸੁਤਰਿ ਉਚਰਿ ਨਾਮ ਬਾਨ ਪਹਿਚਾਨੁ। ੧੪੬।
ਮਾਰੁਤ ਪਵਨ ਘਨਾਂਤਕਰ ਕਹਿ ਸੁਤ ਸਬਦ ਉਚਾਰਿ।
ਅਨੁਜ ਉਚਰਿ ਸੁਤਰਿ ਉਚਰਿ ਸਰ ਕੇ ਨਾਮ ਬਿਚਾਰੁ। ੧੪੭।
ਸਰਬ ਬਿਆਪਕ ਸਰਬਦਾ ਸਲ੍ਯਜਨ ਸੁ ਬਖਾਨ।
ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਕੇ ਜਾਨ। ੧੪੮।
ਪ੍ਰਿਥਮ ਬਾਰ ਕੇ ਨਾਮ ਲੈ ਪੁਨਿ ਅਰਿ ਸਬਦ ਬਖਾਨ।
ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਪਹਿਚਾਨ। ੧੪੯।