Back ArrowLogo
Info
Profile

ਖਪਰਾ, ਨਾਲਿਕ (ਨਾਲੀ ਵਾਲਾ), ਧਨੁਖ ਸੁਤ, ਕਮਾਨਜ, ਸਕਰ ਧਰ (ਸਰਕੰਡਾ ਨਾਲ ਲਗਿਆ ਹੋਇਆ), ਕਾਨ ਧਰ (ਕਾਨੇ ਨਾਲ ਲਗਿਆ ਹੋਇਆ) ਅਤੇ ਨਰਾਚ (ਇਹ ਸਾਰੇ) ਬਾਣ ਦੇ ਨਾਮ ਹਨ।੧੩੬। (ਜੋ) ਬਦਲ ਵਾਂਗ ਵਸਦਾ ਰਹਿੰਦਾ ਹੈ ਅਤੇ (ਜਿਸ ਨਾਲ) ਯਸ਼ ਦੀ ਖੇਤੀ ਪੈਦਾ ਹੁੰਦੀ ਹੈ। ਬਦਲ ਵਾਂਗ ਜਲ ਨਹੀਂ ਦਿੰਦਾ (ਬਾਰਿਦ), ਦਸੋ, ਉਹ ਕੌਣ ਹੈ ? (ਉੱਤਰ-ਬਾਣ) । ੧੩੭।

ਬਿਖਧਰ, ਬਿਸੀ, ਬਿਸੋਕਕਰ (ਸ਼ੋਕ ਨੂੰ ਨਸ਼ਟ ਕਰਨ ਵਾਲਾ), ਬਾਰਣਾਰਿ (ਹਾਥੀ ਦਾ ਵੈਰੀ) ਜਿਸ ਦੇ ਨਾਮ ਹਨ। (ਇਹ) ਸਾਰੇ ਬਾਣ ਦੇ ਨਾਮ ਹਨ, ਜਿਨ੍ਹਾਂ ਨਾਲ (ਸਾਰੇ) ਕੰਮ ਪੂਰੇ ਹੋ ਜਾਂਦੇ ਹਨ।੧੩੮। (ਜੋ) ਵੈਰੀ ਨੂੰ ਮਾਰਨ ਅਤੇ ਵਿੰਨ੍ਹਣ ਵਾਲਾ ਹੈ ਅਤੇ ਜਿਸ ਦਾ ਨਾਂ 'ਬੇਦਨ ਕਰ' (ਪੀੜਾ ਦੇਣ ਵਾਲਾ) ਹੈ। (ਉਹ) ਆਪਣਿਆਂ ਦੀ ਰਖਿਆ ਕਰਨ ਲਈ ਦੁਸ਼ਟਾਂ ਦੇ ਸ਼ਰੀਰ (ਗਾਉਂ, ਸਥਾਨ) ਵਿਚ ਜਾ ਪੈਂਦਾ ਹੈ।੧੩੯।

ਜਿਸ ਦਾ ਨਾਮ ਜਦੁਪਤਾਰਿ (ਕ੍ਰਿਸ਼ਨ ਦਾ ਵੈਰੀ), ਬਿਸਨਾਧਿਪ ਅਰਿ, ਕ੍ਰਿਸਨਾਂਤਕ ਹੈ। ਉਹ (ਬਾਣ) ਸਦਾ ਮੇਰੀ ਜਿਤ ਕਰੇ ਅਤੇ ਮੇਰੇ ਕੰਮ ਸੰਵਾਰੇ।੧੪੦ 'ਹਲਧਰ' ਸ਼ਬਦ (ਪਹਿਲਾਂ) ਕਹਿ ਕੇ ਫਿਰ 'ਅਨੁਜ' (ਛੋਟਾ ਭਾਈ) ਅਤੇ 'ਅਰ' ਪਦ ਦਾ ਉਚਾਰਨ ਕਰੋ, (ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰੋ ! ਸੋਚ ਕੇ ਮਨ ਵਿਚ ਵਸਾ ਲਵੋ।੧੪੧॥

'ਰਉਹਣਾਯ' (ਰੋਹਣੀ ਤੋਂ ਜਨਮਿਆ, ਬਲਰਾਮ), ਮੁਸਲੀ, ਹਲੀ, ਰੇਵਤੀਸ (ਰੇਵਤੀ ਦ ਪਤੀ, ਬਲਰਾਮ), ਬਲਰਾਮ (ਆਦਿ ਸ਼ਬਦ) ਉਚਾਰ ਕੇ, ਫਿਰ 'ਅਨੁਜ' (ਛੋਟਾ ਭਰਾ) ਅਤੇ 'ਅਰ' ਪਦ ਜੋੜੋ। (ਇਹ ) ਬਾਣ ਦੇ ਨਾਮ ਜਾਣ ਲਵੋ।੧੪੨। ਤਾਲਕੇਤੁ (ਤਾਲ ਬ੍ਰਿਛ ਦੇ ਚਿੰਨ੍ਹ ਵਾਲੇ ਝੰਡੇ ਵਾਲਾ, ਬਲਰਾਮ), ਲਾਗਲਿ (ਹਲ ਵਾਲਾ, ਬਲਰਾਮ), ਕ੍ਰਿਸ਼ਨਾਗ੍ਰਜ (ਸ਼ਬਦ ਪਹਿਲਾਂ) ਉਚਾਰ ਕੇ ਫਿਰ 'ਅਨੁਜ' ਅਤੇ 'ਅਰ' ਸ਼ਬਦਾਂ ਦਾ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਸਮਝ ਲਵੋ।੧੪੩।

ਨੀਲਾਂਬਰ, ਰੁਕਮਿਆਂਤ ਕਰ (ਰੁਕਮੀ ਦਾ ਅੰਤ ਕਰਨ ਵਾਲਾ, ਬਲਰਾਮ), ਪਉਰਾਣਿਕ ਅਰਿ (ਰੋਮ ਹਰਸ਼ਣ ਰਿਸ਼ੀ ਦਾ ਵੈਰੀ, ਬਲਰਾਮ) (ਸ਼ਬਦ ਪਹਿਲਾਂ) ਕਹਿ ਕੇ ਫਿਰ 'ਅਨੁਜ' ਅਤੇ 'ਅਰ' ਸ਼ਬਦ ਉਚਾਰੋ। ਇਨ੍ਹਾਂ ਨੂੰ ਬਾਣ ਦਾ ਨਾਮ ਸਮਝ ਲਵੋ।੧੪੪। ਅਰਜਨ ਦੇ ਸਾਰੇ ਨਾਮ ਲੈ ਕੇ, ਫਿਰ 'ਸੂਤ' ਸ਼ਬਦ ਜੋੜੋ (ਭਾਵ ਕ੍ਰਿਸ਼ਨ)। ਫਿਰ 'ਅਰਿ' ਸ਼ਬਦ ਦਾ ਕਥਨ ਕਰੋ। ਇਹ ਸਾਰੇ ਬਾਣ ਦੇ ਨਾਮ ਸਮਝ ਲਵੋ। ੧੪੫।

ਪਹਿਲਾਂ 'ਪਵਨ' ਦੇ ਨਾਮ ਲਵੋ, ਫਿਰ 'ਸੂਤ' ਪਦ ਦਾ ਕਥਨ ਕਰੋ। ਮਗਰੋਂ 'ਅਨੁਜ' ਅਤੇ ‘ਸੂਤਰਿ' ਸ਼ਬਦ ਉਚਾਰੋ। ਇਨ੍ਹਾਂ ਨੂੰ ਬਾਣ ਦੇ ਨਾਮ ਸਮਝ ਲਵੋ।੧੪੬। ਮਾਰੂਤ ਪਵਨ, ਘਨਾਂਤ ਕਰ (ਬਦਲਾਂ ਨੂੰ ਖਤਮ ਕਰਨ ਵਾਲੀ, ਪੌਣ) ਕਹਿ ਕੇ (ਫਿਰ) 'ਸੁਤ' ਸ਼ਬਦ ਉਚਾਰੋ।

(ਮਗਰੋਂ) 'ਅਨੁਜ' ਅਤੇ 'ਸੂਤਰਿ' ਸ਼ਬਦਾਂ ਦਾ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਹਨ।੧੪੭।

ਸਰਬ ਬਿਆਪਕ, ਸਰਬਦਾ, ਸਲ੍ਯਜਨ (ਪੌਣ ਦੇ ਨਾਮ) ਕਥਨ ਕਰੋ। ਫਿਰ ਤਨੁਜ', 'ਅਨੁਜ' ਅਤੇ ਫਿਰ 'ਸੂਤਰਿ' ਸ਼ਬਦ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਜਾਣ ਲਵੋ।੧੪੮। ਪਹਿਲਾਂ ‘ਬਾਰ' (ਜਲ) ਦੇ ਨਾਮ ਲਵੋ, ਫਿਰ 'ਅਰਿ' ਸ਼ਬਦ ਦਾ ਬਖਾਨ ਕਰੋ। ਮਗਰੋਂ 'ਤਨੁਜ', 'ਅਨੁਜ' ਅਤੇ 'ਸੂਤਰਿ' ਦਾ ਵਰਣਨ ਕਰੋ। (ਇਹ ਨੂੰ) ਬਾਣ ਦੇ ਨਾਮ ਸਕਝੋ । ੧੪੯।

22 / 100
Previous
Next