Back ArrowLogo
Info
Profile

ਪ੍ਰਿਥਮ ਅਗਨਿ ਕੇ ਨਾਮ ਲੈ ਅੰਤਿ ਸਬਦ ਅਰਿ ਦੇਹੁ

ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਲਖਿ ਲੇਹੁ। ੧੫੦॥

ਪ੍ਰਿਥਮ ਅਗਨਿ ਕੇ ਨਾਮ ਲੈ ਅੰਤਿ ਸਬਦਿ ਅਰਿ ਭਾਖੁ॥

ਤਨੁਜ ਅਨੁਜ ਕਹਿ ਅਰਿ ਉਚਰਿ ਨਾਮ ਬਾਨ ਲਖਿ ਰਾਖੁ। ੧੫੧॥

 

ਪ੍ਰਿਥਮ ਅਗਨਿ ਕੇ ਨਾਮ ਲੈ ਅਰਿ ਅਰਿ ਪਦ ਪੁਨਿ ਦੇਹੁ।

ਤਨੁਜ ਅਨੁਜ ਕਹਿ ਅਰਿ ਉਚਰਿ ਨਾਮ ਬਾਨ ਲਖਿ ਲੇਹੁ। ੧੫੨।

ਪਾਵਕਾਰਿ ਅਗਨਾਂਤ ਕਰ ਕਹਿ ਅਰਿ ਸਬਦ ਬਖਾਨ।

ਅਰਿ ਕਹਿ ਅਨੁਜ ਤਨੁਜ ਉਚਰਿ ਸੁਤਰਿ ਬਾਨ ਪਛਾਨ। ੧੫੩।

 

ਹਿਮ ਬਾਰਿ ਬਕਹਾ ਗਦੀ ਭੀਮ ਸਬਦ ਪੁਨਿ ਦੇਹੁ।

ਤਨੁਜ ਅਨੁਜ ਸੁਤਰਿ ਉਚਰਿ ਨਾਮ ਬਾਨ ਲਖਿ ਲੇਹੁ। ੧੫੪।

ਦੁਰਜੋਧਨ ਕੇ ਨਾਮ ਲੈ ਅੰਤੁ ਸਬਦ ਅਰਿ ਦੇਹੁ

ਅਨੁਜ ਉਚਰਿ ਸੁਤਰਿ ਉਚਰਿ ਨਾਮ ਬਾਨ ਲਖਿ ਲੇਹੁ। ੧੫੫।

 

ਅੰਧ ਸੁਤਨ ਕੇ ਨਾਮ ਲੈ ਅੰਤਿ ਸਬਦ ਅਰਿ ਭਾਖੁ।

ਅਨੁਜ ਉਚਰਿ ਸੁਤਰਿ ਉਚਰਿ ਨਾਮ ਬਾਨ ਲਖਿ ਰਾਖੁ। ੧੫੬।

ਦੁਸਾਸਨ ਦੁਰਮੁਖ ਦੂਜੈ ਕਹਿ ਅਰਿ ਸਬਦ ਬਖਾਨ।

ਅਨੁਜਾ ਉਚਰਿ ਸੁਤਰਿ ਉਚਰਿ ਨਾਮ ਬਾਨ ਪਹਿਚਾਨ। ੧੫੭।

ਦੁਸਲਾ ਕਰਭਿਖ ਆਦਿ ਕਹਿ ਅੰਤਿ ਸਬਦ ਅਰਿ ਭਾਖੁ।

ਅਨੁਜ ਤਨੁਜ ਸਤ੍ਰੁ ਉਚਰਿ ਨਾਮ ਬਾਨ ਲਖਿ ਰਾਖੁ॥ ੧੫੮॥

ਪ੍ਰਿਥਮ ਭੀਖਮ ਕੇ ਨਾਮ ਲੈ ਅੰਤਿ ਸਬਦ ਅਰਿ ਦੇਹੁ।

ਸੁਤ ਆਦਿ ਅੰਤਰਿ ਉਚਰਿ ਨਾਮ ਬਾਨ ਲਖਿ ਲੇਹੁ। ੧੫੯।

 

ਤਟਤਿ ਜਾਨਵੀ ਅਗਜਾ ਪ੍ਰਿਥਮੈ ਸਬਦ ਬਖਾਨ।

ਤਨੁਜ ਸਤ੍ਰੁ ਸੁਤਰਿ ਉਚਰਿ ਨਾਮ ਬਾਨ ਪਹਿਚਾਨ। ੧੬੦।

ਗੰਗਾ ਗਿਰਿਜਾ ਪ੍ਰਿਥਮ ਕਹਿ ਪੁਤ੍ਰ ਸਬਦ ਪੁਨਿ ਦੇਹੁ।

ਸਤ੍ਰੁ ਉਚਰਿ ਸੁਤਰਿ ਉਚਰਿ ਨਾਮ ਬਾਨ ਲਖਿ ਲੇਹੁ। ੧੬੧॥

 

ਨਾਕਾਲੇ ਸਰਿਤੇਸਰੀ ਪ੍ਰਿਥਮੈ ਸਬਦ ਉਚਾਰਿ।

ਸੁਤ ਅਰਿ ਕਹਿ ਸੂਤਰਿ ਉਚਰਿ ਸਭ ਸਰ ਨਾਮ ਉਚਾਰਿ। ੧੬੨।

ਭੀਖਮ ਸਾਂਤਨੁਸੁਤ ਉਚਰਿ ਪੁਨਿ ਅਰਿ ਸਬਦ ਬਖਾਨ।

ਸੂਤ ਉਚਰਿ ਅੰਤ ਅਰਿ ਉਚਰਿ ਨਾਮ ਬਾਨ ਪਹਿਚਾਨ। ੧੬੩।

23 / 100
Previous
Next