ਪਹਿਲਾਂ ਅਗਨੀ ਦੇ ਨਾਮ ਲਵੋ ਅਤੇ ਅੰਤ ਉਤੇ 'ਅਰ' ਸ਼ਬਦ ਰਖੋ। ਮਗਰੋਂ ਤਨੁਜ, ਅਨੁਜ ਅਤੇ ਸੂਤਰਿ ਸ਼ਬਦਾਂ ਦਾ ਉਚਾਰਨ ਕਰੋ, (ਇਹ ਸਾਰੇ) ਬਾਣ ਦੇ ਨਾਮ ਵਜੋਂ ਜਾਣ ਲਵੋ।੧੫੦। ਪਹਿਲਾਂ ਅਗਨੀ ਦੇ ਨਾਮ ਲੈ ਕੇ ਫਿਰ ਅੰਤ ਉਤੇ 'ਅਰ' ਸ਼ਬਦ ਜੋੜੋ। ਮਗਰੋਂ ਤਨੁਜ, ਅਨੁਜ ਅਤੇ ਅਰਿ ਸ਼ਬਦ ਉਚਾਰੋ। (ਇਹ ਸਾਰੇ) ਬਾਣ ਦੋ ਨਾਮ ਸਮਝ ਲਵੋ ।१८१।
ਪਹਿਲਾਂ ਅਗਨੀ ਦੇ ਨਾਮ ਲੈ ਕੇ, ਫਿਰ ਦੋ ਵਾਰ 'ਅਰਿ` ਪਦ ਜੋੜੋ। ਮਗਰੋਂ ਅਨੁਜ, ਤਨੁਜ ਅਤੇ ਅਰਿ ਪਦਾਂ ਦਾ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਸਮਝੋ। ੧੫੨। ਪਾਵਕਾਰਿ (ਅਗਨੀ ਦਾ ਵੈਰੀ, ਜਲ), ਅਗਨਾਂਤ ਕਰ (ਅਗਨੀ ਦਾ ਅੰਤ ਕਰਨ ਵਾਲਾ, ਜਲ) ਕਹਿ ਕੇ (ਫਿਰ) ਅਰਿ ਸ਼ਬਦ ਦਾ ਕਥਨ ਕਰੋ। ਮਗਰੋਂ 'ਅਰਿ' ਕਹਿ ਕੇ ਅਨੁਜ, ਤਨੁਜ ਅਤੇ ਸੂਤਰਿ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦੇ (ਨਾਮ) ਪਛਾਣੋ (ਅਰਥਾਤ ਜਲ ਦੋ ਵੈਰੀ ਪੌਣ, ਪੌਣ ਦੇ ਵੈਰੀ ਸੂਰਜ, ਸੂਰਜ ਦੇ ਪੁੱਤਰ ਕਰਨ, ਕਰਨ ਦੇ ਛੋਟੀ ਭਾਈ ਅਰਜਨ ਅਤੇ ਅਰਜਨ ਦੇ ਸੂਤ ਨੂੰ ਮਾਰਨ ਵਾਲਾ, ਬਾਣ)।੧੫੩।
ਹਿਮ ਬਾਰਿ (ਸੀਤਲ ਪੌਣ), ਬਕਹਾ (ਬਗਲੇ) ਨੂੰ ਮਾਰਨ ਵਾਲੀ ਪੌਣ, ਗਦੀ (ਗਦਾ ਧਾਰਨ ਕਰਨ ਵਾਲਾ) ਭੀਮ (ਵੱਡੇ ਵਿਸਤਾਰ ਵਾਲਾ, ਪੋਣ) ਸ਼ਬਦ ਤੋਂ ਬਾਦ ਫਿਰ ਤਨੁਜ, ਅਨੁਜ ਅਤੇ ਸੁਤਰਿ (ਅਭਿਮੰਨੂ ਦਾ ਵੈਰੀ) (ਸ਼ਬਦਾਂ ਦਾ) ਉਚਾਰਨ ਕਰੋ। ਇਹ ਬਾਣ ਦੇ ਨਾਮ ਸਮਝ ਲਵੋ।੧੫੪। ਦੁਰਯੋਧਨ ਦੇ ਨਾਮ ਲੈ ਕੇ ਅੰਤ ਵਿਚ 'ਅਰਿ' ਪਦ ਜੋੜੋ। (ਫਿਰ) 'ਅਨੁਜ' ਕਹਿ ਕੇ 'ਸੁਤਰਿ' ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੇਂ ।੧੫੫।
ਅੰਧ (ਧ੍ਰਿਤਰਾਸ਼ਟਰ) ਦੇ ਪੁੱਤਰਾਂ ਦਾ ਨਾਮ ਲੈ ਕੇ ਅੰਤ ਵਿਚ 'ਅਰ' ਸ਼ਬਦ ਕਹੇ। (ਫਿਰ) 'ਅਨੁਜ' ਕਹਿ ਕੇ 'ਸੁਤਰਿ' ਕਥਨ ਕਰੋ। (ਇਹ) ਬਾਣ ਦੋ ਨਾਮ ਸਮਝ ਲਵੋ।੧੫੬। ਦੁਸਾਸਨ, ਦੁਰਮੁਖ, ਦੂਜੈ ਕਹਿ ਕੇ (ਮਗਰੋਂ) 'ਅਰ' ਸ਼ਬਦ ਕਹੋ। (ਫਿਰ) 'ਅਨੁਜ' ਉਚਾਰ ਕੇ 'ਸੁਤਰਿ' ਕਥਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝੋ। ੧੫੭।
ਦਸ਼ਲਾ ਅਤੇ ਕਰਭਿਖ (ਧ੍ਰਿਤਰਾਸ਼ਟਰ ਦੇ ਪੁੱਤਰ) ਆਦਿ ਕਹਿ ਕੇ ਅੰਤ ਉਤੇ 'ਅਰਿ ਸ਼ਬਦ ਕਥਨ ਕਰੋ। (ਫਿਰ) ਅਨੁਜ, ਤਨੁਜ ਅਤੇ ਸਤ੍ਰੁ ਸ਼ਬਦਾਂ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝ ਲਵੋ।੧੫੮। ਪਹਿਲਾਂ ਭੀਖਮ ਦੇ ਨਾਮ ਲੈ ਕੇ ਅੰਤ ਉਤੇ 'ਅਰਿ' ਸ਼ਬਦ ਰਖੋ। (ਫਿਰ) ਪਹਿਲਾਂ ਸੁਤ ਅਤੇ ਅੰਤ ਉਤੇ 'ਅਰ' ਪਦ ਦਾ ਕਥਨ ਕਰੋ। ਇਹ ਥਾਣ ਦੇ ਨਾਮ ਹਨ। ੧੫੯।
ਪਹਿਲਾਂ ਤਟਤ ਜਾਨਵੀ ਅਤੇ 'ਅਗੁਜਾ' (ਗੰਗਾ ਨਦੀ) ਸ਼ਬਦ ਬਖਾਨ ਕਰੋ। (ਫਿਰ) 'ਤਨੁਜ ਸਤ੍ਰੁ ਅਤੇ 'ਸੁਤਰਿ' ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਵਜੋਂ ਪਛਾਣੋ। ੧੬੦। ਗੰਗਾ ਗਿਰਿਜਾ (ਸ਼ਬਦ) ਪਹਿਲਾਂ ਕਹੋ ਅਤੇ ਫਿਰ 'ਪੁਤੁ' ਪਦ ਜੋੜੋ। (ਫਿਰ) 'ਸਤ੍ਰੁ' ਕਹਿ ਕੇ 'ਸੁਤਰਿ' ਪਦ ਉਚਾਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ लदे ।१६१।
ਨਾਕਾਲੋ ਅਤੇ ਸਰਿਤੇਸਰੀ (ਗੰਗਾ ਦੇ ਨਾਮ) ਪਹਿਲਾਂ ਕਹੋ। (ਫਿਰ) ਸੁਤ ਅਰਿ ਅਤੇ 'ਸੂਤਰਿ' ਪਦਾਂ ਦਾ ਕਥਨ ਕਰੋ। ਇਹ ਸਾਰੇ ਨਾਮ ਗੰਗਾ ਦੇ ਹਨ।੧੬੨। 'ਭੀਖਮ' ਅਤੇ 'ਸਾਂਤਨੁਸਤ੍ਰੁ' (ਸ਼ਬਦ) ਕਹਿ ਕੇ ਫਿਰ 'ਅਰਿ' ਪਦ ਕਹੋ। (ਫਿਰ) 'ਸੂਤ' ਪਦ ਕਹਿ ਕੇ ਅੰਤ ਉਤੇ 'ਅਰਿ' ਦਾ ਕਥਨ ਕਰੋ। (ਇਹ) ਬਾਣ ਦੇ ਨਾਮ ਵਜੋਂ ਪਛਾਣੇ।੧੬੩।