Back ArrowLogo
Info
Profile

ਗਾਂਗੇਯ ਨਦੀਅਜ ਉਚਰਿ ਸਰਿਤਜ ਸਤ੍ਰੁ ਬਖਾਨ।

ਸੂਤ ਉਚਰਿ ਅੰਤ ਅਰਿ ਉਚਰਿ ਨਾਮ ਬਾਨ ਪਹਿਚਾਨ। ੧੬੪।

ਤਾਲਕੇਤੁ ਸਵਿਤਾਸ ਭਨਿ ਆਦਿ ਅੰਤ ਅਰਿ ਦੇਹੁ

ਸੂਤ ਉਚਰਿ ਰਿਪੁ ਪੁਨਿ ਉਚਰਿ ਨਾਮ ਬਾਨ ਲਖਿ ਲੇਹੁ। ੧੬੫।

 

ਪ੍ਰਿਥਮ ਦੇਣ ਕਹਿ ਸਿਖ੍ਯ ਕਹਿ ਸੂਤਰਿ ਬਹੁਰਿ ਬਖਾਨ।

ਨਾਮ ਬਾਨ ਕੇ ਸਕਲ ਹੀ ਲੀਜੇ ਚਤੁਰ ਪਛਾਨ। ੧੬੬

ਭਾਰਦ੍ਵਾਜ ਦੇਣਜ ਪਿਤਾ ਉਚਰਿ ਸਿਖ੍ਯ ਪਦ ਦੇਹੁ।

ਸੂਤਰਿ ਬਹੁਰਿ ਬਖਾਨੀਯੋ ਨਾਮ ਬਾਨ ਲਖਿ ਲੇਹੁ। ੧੬੭।

ਸੋਰਠਾ

ਪ੍ਰਿਥਮ ਜੁਧਿਸਟਰ ਭਾਖਿ ਬੰਧੁ ਸਬਦ ਪੁਨਿ ਭਾਖ੍ਯੈ।

ਜਾਨ ਹਿਦੈ ਮੈ ਰਾਖੁ ਸਕਲ ਨਾਮ ਏ ਬਾਨ ਕੇ। ੧੬੮।

ਦੋਹਰਾ

ਦੁਉਭਯਾ ਪੰਚਾਲਿ ਪਤਿ ਕਹਿ ਪੁਨਿ ਭ੍ਰਾਤ ਉਚਾਰਿ।

ਸੁਤ ਅਰਿ ਕਹਿ ਸਭ ਬਾਨ ਕੇ ਲੀਜੋ ਨਾਮ ਸੁ ਧਾਰਿ। ੧੬੯

ਧਰਮਰਾਜ ਧਰਮਜ ਉਚਰਿ ਬੰਧੁ ਸਬਦ ਪੁਨਿ ਦੇਹੁ॥

ਸੂਤਰਿ ਬਹੁਰਿ ਬਖਾਨਯੋ ਨਾਮ ਥਾਨ ਲਖਿ ਲੇਹੁ। ੧੭੦॥

 

ਕਾਲਜ ਧਰਮਜ ਸਲਰਿਪੁ ਕਹਿ ਪਦ ਬੰਧੁ ਬਖਾਨ।

ਸੂਤਰਿ ਬਹੁਰਿ ਬਖਾਨੀਯੇ ਸਭ ਸਰ ਨਾਮ ਪਛਾਨ। ੧੭੧॥

ਬਈਵਸਤ੍ਰੁ ਪਦ ਪ੍ਰਿਥਮ ਕਹਿ ਪੁਨਿ ਸੁਤ ਸਬਦ ਬਖਾਨਿ।

ਬੰਧੁ ਉਚਰਿ ਸੂਤਰਿ ਉਚਰਿ ਸਭ ਸਰ ਨਾਮ ਪਛਾਨ। ੧੭੨।

 

ਪ੍ਰਿਥਮ ਸੂਰਜ ਕੇ ਨਾਮ ਲੈ ਬਹੁਰਿ ਪੁਤੁ ਪਦ ਭਾਖਿ।

ਅਨੁਜ ਉਚਰਿ ਸੁਤਰਿ ਉਚਰਿ ਨਾਮ ਬਾਨ ਲਖਿ ਰਾਖੁ। ੧੭੩॥

ਕਾਲਿੰਦੀ ਕੋ ਪ੍ਰਿਥਮ ਕਹਿ ਪੁਨਿ ਪਦ ਅਨੁਜ ਬਖਾਨ।

ਤਨੁਜ ਉਚਰਿ ਅਨੁਜ ਅਗੁ ਕਹਿ ਸਰ ਕੇ ਨਾਮ ਪਛਾਨ। ੧੭੪।

 

ਜਮੁਨਾ ਕਾਲਿੰਦੀ ਅਨੁਜ ਕਹਿ ਸੁਤ ਬਹੁਰਿ ਬਖਾਨ।

ਅਨੁਜ ਉਚਰਿ ਸੂਤਰਿ ਉਚਰਿ ਸਰ ਕੇ ਨਾਮ ਪਛਾਨ। ੧੭੫।

ਪੰਡੁ ਪੁਤੁ ਕੁਰ ਰਾਜ ਭਨਿ ਬਹੁਰਿ ਅਨੁਜ ਪਦੁ ਦੇਹੁ।

ਸੁਤ ਉਚਾਰਿ ਅੰਤਿ ਅਰਿ ਉਚਰਿ ਨਾਮ ਬਾਨ ਲਖ ਲੋਹੁ। ੧੭੬।

ਜਉਧਿਸਟਰ ਭੀਮਾਗ ਭਨਿ ਅਰਜੁਨਾਗੁ ਪੁਨਿ ਭਾਖੁ।

ਸੁਤ ਆਦਿ ਅੰਤਿ ਅਰਿ ਉਚਰਿ ਨਾਮ ਥਾਨੁ ਲਖਿ ਰਾਖੁ॥ ੧੭੭

ਨੁਕਲ ਬੰਧੁ ਸਹਿਦੇਵ ਅਨੁਜ ਕਹਿ ਪਦ ਬੰਧੁ ਉਚਾਰਿ।

ਸੂਤ ਆਦਿ ਅੰਤ ਅਰਿ ਉਚਰਿ ਸਰ ਕੇ ਨਾਮ ਬਿਚਾਰ। ੧੭੮।

25 / 100
Previous
Next