ਗਾਂਗੇਯ, ਨਦੀਅਜ ਅਤੇ ਸਰਿਤਜ (ਭੀਸ਼ਮ ਦੇ ਨਾਮ) ਉਚਾਰ ਕੇ (ਫਿਰ) 'ਸਤ੍ਰੁ ਪਦ ਜੋੜੋ। (ਮਗਰੋਂ) 'ਸੂਤ' ਸ਼ਬਦ ਉਚਾਰ ਕੇ ਅੰਤ ਉਤੇ 'ਅਰਿ` ਪਦ ਦਾ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਵਜੋਂ ਪਛਾਣੋ। ੧੬੪। ਤਾਲਕੇਤੁ ਅਤੇ ਸਵਿਤਾਸ (ਭੀਸ਼ਮ ਦੇ ਨਾਮ) ਪਹਿਲਾਂ ਕਹੋ ਅਤੇ ਅੰਤ ਉਤੇ 'ਅਰਿ' ਪਦ ਜੋੜੋ। (ਮਗਰੋਂ) 'ਸੂਤ' ਸ਼ਬਦ ਉਚਾਰ ਕੇ ਫਿਰ 'ਰਿਪੁ' ਪਦ ਉਚਾਰੋ। (ਇਹ) ਬਾਣ ਦੇ ਨਾਮ ਸਮਝ ਲਵੋ। ੧੬੫।
ਪਹਿਲਾਂ 'ਦੁਣ' ਕਹਿ ਕੇ (ਫਿਰ) 'ਸਿਖ੍ਯ' ਕਥਨ ਕਰੋ। (ਇਸ) ਪਿਛੋਂ 'ਸੂਤਰਿ' ਸ਼ਬਦ ਕਥਨ ਕਰੋ। (ਇਹ) ਨਾਮ ਬਾਣ ਦੇ ਹਨ, ਚਤੁਰੇ! ਪਛਾਣ ਲਵੋ। ੧੬੬। ਭਾਰਦ੍ਵਾਜ ਦੁਣਜ ਪਿਤਾ' (ਦ੍ਰੋਣਾਚਾਰਯ ਦੇ ਨਾਮ) ਪਹਿਲਾਂ ਕਹਿ ਕੇ (ਫਿਰ) 'ਸਿਖ੍ਯ' ਪਦ ਕਹਿ ਦਿਓ। ਮਗਰੋਂ 'ਸੂਤਰਿ' ਦਾ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝ ਲਵੋ। ੧੬੭।
ਸੋਰਠਾ
ਪਹਿਲਾਂ ‘ਜੁਧਿਸਟਰ' (ਸ਼ਬਦ) ਕਹੋ, ਫਿਰ 'ਬੰਧੁ' (ਭਰਾ) ਸ਼ਬਦ ਕਥਨ ਕਰੋ। (ਇਹ) ਸਾਰੇ ਬਾਣ ਦੇ ਨਾਮ ਸਮਝ ਕੇ, ਹਿਰਦੇ ਵਿਚ ਰਖ ਲਵੋ।੧੬੮।
ਦੋਹਰਾ
'ਦੁਉਭਯਾ' ਅਤੇ 'ਪੰਚਾਲਿ ਪਤਿ' ਕਹਿ ਕੇ ਫਿਰ 'ਭ੍ਰਾਤ' (ਸ਼ਬਦ) ਦਾ ਉਚਾਰਨ ਕਰੋ। (ਮਗਰੋਂ) 'ਸੁਤ ਅਰਿ' ਸ਼ਬਦ ਕਹਿ ਦਿਓ। (ਇਹ) ਸਾਰੇ ਬਾਣ ਦੇ ਨਾਮ ਸਮਝ ਲਵੋ। ੧੬੯। ਧਰਮਰਾਜ, ਧਰਮਜ (ਯੁਧਿਸਟਰ ਦੇ ਨਾਮ ਪਹਿਲਾਂ) ਉਚਾਰ ਕੇ, ਫਿਰ 'ਬੰਧੁ' ਸ਼ਬਦ ਜੋੜ ਦਿਓ। ਫਿਰ 'ਸੂਤਰਿ ਸ਼ਬਦ ਦਾ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ।१००।
ਕਾਲਜ, ਧਰਮਜ, ਸਲਰਿਪੁ (ਯੁਧਿਸ਼ਟਰ ਦੇ ਨਾਮ) ਕਹਿ ਕੇ (ਫਿਰ) ‘ਬੰਧੁ' ਪਦ ਦਾ ਬਖਾਨ ਕਰੋ। ਮਗਰੋਂ 'ਸੂਤਰਿ' ਸ਼ਬਦ ਦਾ ਉਚਾਰਨ ਕਰੋ। (ਇਹ) ਸਾਰੇ ਬਾਣ ਦੇ ਨਾਮ ਹਨ।੧੭੧। ਪਹਿਲਾਂ 'ਬਈਵਸਤ੍ਰੁ' (ਸੂਰਜ) ਪਦ ਕਹਿ ਕੇ ਫਿਰ 'ਸੁਤ' ਪਦ ਦਾ ਬਖਾਨ ਕਰੋ। (ਮਗਰੋਂ) ‘ਬੰਧੁ' ਅਤੇ 'ਸੂਤਰਿ' ਪਦਾਂ ਦਾ ਕਥਨ ਕਰੋ। (ਇਨ੍ਹਾਂ) ਸਭ ਨੂੰ ਬਾਣ ਦਾ ਨਾਮ ਸਮਝੋ । ੧੭੨।
ਪਹਿਲਾਂ ਸੂਰਜ ਦੇ ਨਾਮ ਲੈ ਕੇ, ਫਿਰ 'ਪੁਤੁ' ਪਦ ਜੋੜੋ। (ਫਿਰ) 'ਅਨੁਜ ਕਹਿ ਕੇ 'ਸੂਤਰਿ' ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ।੧੭੩। ਪਹਿਲਾਂ 'ਕਾਲਿੰਦੀ' (ਪਦ) ਕਹਿ ਕੇ ਫਿਰ 'ਅਨੁਜ' ਪਦ ਜੋੜੋ। (ਮਗਰੋਂ) 'ਤਨੁਜਾ' ਕਹਿ ਕੇ 'ਅਨੁਜ' ਅਤੇ 'ਅਗੂ' ਕਹੋ। ਇਸ ਤਰ੍ਹਾਂ ਬਾਣ ਦੇ ਨਾਮ ਬਣ ਜਾਣਗੇ।੧੭੪।
ਜਮੁਨਾ ਅਤੇ ਕਾਲਿੰਦੀ (ਜਮਨਾ ਦੇ ਨਾਮ) ਕਹਿ ਕੇ ਫਿਰ 'ਅਨੁਜ' ਅਤੇ 'ਸੁਤ' (ਪਦਾਂ) ਦਾ ਕਥਨ ਕਰੋ। (ਫਿਰ) 'ਅਨੁਜ' ਅਤੇ 'ਸੂਤਰਿ ਉਚਾਰੇ। ਇਹ ਸਾਰੇ ਬਾਣ ਦੇ ਨਾਮ ਸਮਝ ਲਵੋ।੧੭੫। ਪਹਿਲਾਂ 'ਪੰਡ ਪੁਤ੍ਰ' ਜਾਂ 'ਕੁਰ' ਕਹਿ ਕੇ ਫਿਰ 'ਰਾਜ' ਅਤੇ 'ਅਨੁਜ' ਪਦ ਕਹੋ। (ਫਿਰ) 'ਸੁਤ' ਅਤੇ 'ਅਰਿ' ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਸਮਝ ਲਵੋ। ੧੭੬।
(ਪਹਿਲਾਂ) 'ਜਉਧਿਸਟਰ' ਦੇ ਨਾਮ ‘ਭੀਮਾਗ' ਅਤੇ ਫਿਰ 'ਅਰਜਨਾਗ ਕਹੋ। (ਮਗਰੋਂ) 'ਸੁਤ' ਅਤੇ ਅੰਤ ਉਤੇ 'ਅਰ' ਸ਼ਬਦ ਜੋੜੋ। ਇਹ ਨਾਮ ਬਾਣ ਦੇ ਹਨ। ੧੭੭। (ਪਹਿਲਾਂ) 'ਨਕੁਲ-ਬੰਧੁ' ਅਤੇ 'ਸਹਿਦੇਵ ਅਨੁਜ' ਕਹਿ ਕੇ ਫਿਰ 'ਬੰਧੁ' ਪਦ ਕਹੋ। (ਮਗਰੋਂ) ਸੂਤ ਪਦ ਪਹਿਲਾਂ ਅਤੇ 'ਅਰ' ਸ਼ਬਦ ਅੰਤ ਉਤੇ ਕਥਨ ਕਰੋ। (ਇਹ) ਬਾਣ ਦੇ ਨਾਮ ਸਮਝੋ।੧੭੮।