Back ArrowLogo
Info
Profile

ਜਾਗਸੇਨਿ ਕੋ ਪ੍ਰਿਥਮ ਕਹਿ ਪਤਿ ਪਦ ਬਹੁਰਿ ਉਚਾਰਿ।

ਅਨੁਜ ਆਦਿ ਸੁਤਾਂਤ ਕਰਿ ਸਭ ਸਰੁ ਨਾਮ ਅਪਾਰ। ੧੭੯।

ਪ੍ਰਿਥਮ ਦ੍ਰੋਪਦੀ ਦੁਪਦਜਾ ਉਚਰਿ ਸੁ ਪਤਿ ਪਦ ਦੇਹੁ।

ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਲਖਿ ਲੇਹੁ। ੧੮੦॥

 

ਧ੍ਰਿਸਟੁ ਦੂਮਨੁਜਾ ਪ੍ਰਿਥਮ ਕਹਿ ਪੁਨਿ ਪਤਿ ਸਬਦ ਬਖਾਨ।

ਅਨੁਜ ਉਚਰਿ ਸੁਤਰਿ ਉਚਰਿ ਨਾਮ ਬਾਨ ਕੇ ਜਾਨ। ੧੮੧॥

ਦੂਪਤ ਦ੍ਰੁਣ ਰਿਪੁ ਪ੍ਰਿਥਮ ਕਹਿ ਜਾ ਕਹਿ ਪਤਿ ਪੁਨਿ ਭਾਖਿ

ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ। ੧੮੨॥

 

ਪ੍ਰਿਥਮ ਨਾਮ ਲੈ ਦੂਪਤ ਕੋ ਜਾਮਾਤਾ ਪੁਨਿ ਭਾਖਿ।

ਅਨੁਜ ਉਚਰ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ। ੧੮੩॥

ਪ੍ਰਿਥਮ ਦ੍ਰੋਣ ਕੋ ਨਾਮ ਲੈ ਅਰਿ ਪਦ ਬਹੁਰਿ ਉਚਾਰਿ।

ਭਗਨੀ ਕਹਿ ਪਤਿ ਭ੍ਰਾਤ ਕਹਿ ਸੂਤਰਿ ਬਾਨ ਬਿਚਾਰ। ੧੮੪।

 

ਅਸੁਰ ਰਾਜ ਸੁਤਾਂਤ ਕਰਿ ਬਿਸਿਖ ਬਾਰਹਾ ਬਾਨ।

ਤੁਨੀਰਪ ਦੁਸਟਾਂਤ ਕਰਿ ਨਾਮ ਤੀਰ ਕੇ ਜਾਨ। ੧੮੫।

ਮਾਦੀ ਸਬਦ ਪ੍ਰਿਥਮੇ ਕਹੋ ਸੁਤ ਪਦ ਬਹੁਰਿ ਬਖਾਨ।

ਅਗੁ ਅਨੁਜ ਸੂਤਰਿ ਉਚਰਿ ਸਰ ਕੇ ਨਾਮ ਪਛਾਨ। ੧੮੬।

 

ਸੁਗ੍ਰੀਵ ਕੋ ਪ੍ਰਿਥਮ ਕਹਿ ਅਰਿ ਪਦ ਬਹੁਰਿ ਬਖਾਨ।

ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ॥ ੧੮੭॥

ਦਸ ਗ੍ਰੀਵ ਦਸ ਕੰਠ ਭਨਿ ਅਰਿ ਪਦ ਬਹੁਰਿ ਉਚਾਰ।

ਸਕਲ ਨਾਮ ਏਹ ਬਾਨ ਕੇ ਲੀਜਹੁ ਚਤੁਰ ਸੁਧਾਰ। ੧੮੮।

 

ਪ੍ਰਿਥਮ ਜਟਾਯੁ ਬਖਾਨ ਕੈ ਅਰਿ ਪਦ ਬਹੁਰਿ ਬਖਾਨ।

ਰਿਪੁ ਪਦ ਬਹੁਰਿ ਉਚਾਰੀਐ ਸਰ ਕੇ ਨਾਮ ਪਛਾਨ। ੧੮੯।

ਰਾਵਨ ਰਸਾਸੁਰ ਪ੍ਰਿਥਮ ਭਨਿ ਅੰਤਿ ਸਬਦ ਅਰਿ ਦੇਹੁ

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ। ੧੯੦॥

 

ਪ੍ਰਿਥਮ ਮੇਘ ਕੇ ਨਾਮ ਲੈ ਅੰਤ ਸਬਦ ਧੁਨਿ ਦੇਹੋ।

ਪਿਤਾ ਉਚਰਿ ਅਰਿ ਸਬਦ ਕਹੁ ਨਾਮ ਬਾਨ ਲਖਿ ਲੇਹੁ। ੧੯੧॥

ਮੇਘਨਾਦ ਭਨ ਜਲਦਧੁਨਿ ਪੁਨਿ ਘਨਨਿਸਨ ਉਚਾਰਿ।

ਪਿਤ ਕਹਿ ਅਰਿ ਕਹਿ ਬਾਣ ਕੇ ਲੀਜਹੁ ਨਾਮ ਸੁ ਧਾਰ। ੧੯੨।

 

ਅੰਬੁਦ ਧੁਨਿ ਭਨਿ ਨਾਦ ਘਨ ਪੁਨਿ ਪਿਤ ਸਬਦ ਉਚਾਰਿ।

ਅਰਿ ਪਦਿ ਬਹੁਰਿ ਬਖਾਨੀਯੇ ਸਰ ਕੇ ਨਾਮ ਵਿਚਾਰ। ੧੯੩।

ਧਾਰਾਧਰ ਪਦ ਪ੍ਰਿਥਮ ਕਹਿ ਧੁਨਿ ਪਦ ਬਹੁਰਿ ਬਖਾਨਿ।

ਪਿਤ ਕਹਿ ਅਰਿ ਸਬਦੋ ਉਚਾਰਿ ਨਾਮ ਬਾਨ ਕੇ ਜਾਨ। ੧੯੪।

27 / 100
Previous
Next