ਪਹਿਲਾਂ 'ਜਾਗਸੇਨਿ' (ਦੁਪਦ ਦੀ ਪੁੱਤਰੀ, ਦੁਪਦੀ) ਸ਼ਬਦ ਕਹੋ, ਫਿਰ 'ਪਤਿ' ਪਦ ਜੋੜੋ। (ਮਗਰੋਂ) ਪਹਿਲਾਂ 'ਅਨੁਜ' ਅਤੇ ਫਿਰ 'ਸੁਤਾਂਤ ਕਰਿ' ਸ਼ਬਦਾਂ ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਹਨ।੧੭੯। ਪਹਿਲਾਂ ‘ਦ੍ਰੋਪਦੀ' ਅਤੇ 'ਦ੍ਰੁਪਦਜਾ' ਉਚਾਰ ਕੇ (ਫਿਰ) 'ਪਤਿ' ਪਦ ਜੋੜੋ। (ਫਿਰ) 'ਅਨੁਜ' ਕਹਿ ਕੇ ਸੂਤਰਿ ਕਥਨ ਕਰੋ, (ਇਹ) ਬਾਣ ਦੇ ਨਾਮ ਸਮਝੋ । १८०।
ਪਹਿਲਾਂ 'ਧ੍ਰਿਸਟੁ ਦੂਮਨੁਜਾ (ਦ੍ਰੋਪਦੀ) ਕਹਿ ਕੇ ਫਿਰ 'ਪਤਿ' ਸ਼ਬਦ ਦਾ ਬਖਾਨ ਕਰੋ। (ਮਗਰੋਂ) 'ਅਨੁਜ' ਸ਼ਬਦ ਦਾ ਉਚਾਰਨ ਕਰ ਕੇ 'ਸੂਤਰਿ' ਸ਼ਬਦ ਕਹੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝੋ। ੧੮੧। ਪਹਿਲਾਂ 'ਦ੍ਰੁਪਤ' ਅਤੇ 'ਦ੍ਰੋਣ ਰਿਪੁ' ਕਹਿ ਕੇ ਫਿਰ 'ਜਾ' ਅਤੇ 'ਪਤਿ' ਪਦ ਕਥਨ ਕਰੋ। (ਮਗਰੋਂ) 'ਅਨੁਜ' ਕਹਿ ਕੇ ਫਿਰ ‘ਸੂਤਰਿ' ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਜਾਣ ਲਵੋ।੧੮੨।
ਪਹਿਲਾਂ 'ਦ੍ਰੁਪਤ' ਦਾ ਨਾਮ ਲੈ ਕੇ ਫਿਰ 'ਜਾਮਾਤਾ' (ਜਵਾਈ) ਸ਼ਬਦ ਕਹੋ। (ਫਿਰ) 'ਅਨੁਜ' ਅਤੇ 'ਸੂਤਰਿ' ਦਾ ਉਚਾਰਨ ਕਰੋ। ਇਹ ਬਾਣ ਦੇ ਨਾਮ ਸਮਝ ਲਵੋ।੧੮੩। ਪਹਿਲਾਂ 'ਦ੍ਰੋਣ' ਦਾ ਨਾਮ ਲਵੋ, ਫਿਰ 'ਅਰਿ' ਪਦ ਦਾ ਕਥਨ ਕਰੋ। (ਮਗਰੋਂ) 'ਭਗਨੀ ਪਤਿ' 'ਭਾਤ', 'ਸੂਤਰਿ' ਕਹੋ। (ਇਹ) ਬਾਣ ਦੇ ਨਾਮ ਵਜੋਂ ਵਿਚਾਰੋ।੧੮੪।
'ਅਸੁਰ ਰਾਜ ਸੁਤਾਂਤ ਕਰਿ' (ਰਾਵਣ ਦੇ ਪੁੱਤਰ ਦਾ ਅੰਤ ਕਰਨ ਵਾਲਾ), ਬਿਸਖ, ਬਾਰਹਾ (ਖੰਭਾਂ ਵਾਲਾ) ਬਾਨ, ਤੁਨੀਰਪ ਅਤੇ ਦੁਸਟਾਂਤ-ਕਰਿ (ਇਹ ਸਾਰੇ) ਨਾਮ ਬਾਣ ਦੇ ਜਾਣਨੇ ਚਾਹੀਦੇ ਹਨ।੧੮੫। ਪਹਿਲਾਂ 'ਮਾਦੀ' ਸ਼ਬਦ ਕਹੋ, ਫਿਰ 'ਸੁਤ' ਸ਼ਬਦ ਕਥਨ ਕਰੋ। (ਮਗਰੋਂ) 'ਅਗੂ, ਅਨੁਜ, ਸੂਤਰਿ' ਉਚਾਰਨ ਕਰੋ, (ਇਹ) ਬਾਣ ਦੇ ਨਾਮ ਸਮਝੋ। ੧੮੬।
ਪਹਿਲਾਂ 'ਸੁਗ੍ਰੀਵ' ਸ਼ਬਦ ਕਹੋ ਫਿਰ 'ਅਰ' ਸ਼ਬਦ ਕਥਨ ਕਰੋ। (ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰੋ! ਜਾਣ ਲਵੋ। (ਇਥੇ ਸੁਗ੍ਰੀਵ ਦੇ ਨਾਲ ਬੰਧੁ ਸ਼ਬਦ ਵੀ ਚਾਹੀਦਾ ਹੈ)।੧੮੭। ਪਹਿਲਾਂ 'ਦਸ ਗ੍ਰੀਵ ਅਤੇ 'ਦਸ ਕੰਠ' ਪਦ ਕਹੋ। ਫਿਰ 'ਅਰ' ਪਦ ਦਾ ਉਚਾਰਨ ਕਰੋ। (ਇਹ) ਸਾਰੇ ਬਾਣ ਦੇ ਨਾਮ ਹਨ। ਚਤੁਰ ਜਨ ਵਿਚਾਰ ਕਰ ਲੈਣ।१८८।
ਪਹਿਲਾਂ 'ਜਟਾਯੂ' ਸ਼ਬਦ ਕਹੋ ਅਤੇ ਫਿਰ 'ਅਰ' ਪਦ ਦਾ ਕਥਨ ਕਰੋ। ਫਿਰ 'ਰਿਪੁ' ਪਦ ਦਾ ਉਚਾਰਨ ਕਰੋ, (ਇਹ) ਬਾਣ ਦੇ ਨਾਮ ਸਮਝ ਲਵੋ।੧੮੯। ਪਹਿਲਾਂ 'ਰਾਵਣ' ਅਤੇ 'ਰਸਾਸੁਰ' (ਰਸਿਕ ਅਸੁਰ) ਸ਼ਬਦ ਕਹੋ ਅਤੇ ਅੰਤ ਉਤੇ 'ਅਰ' ਸ਼ਬਦ ਰਖੋ। (ਇਹ)
ਸਾਰੇ ਨਾਮ ਬਾਣ ਦੇ ਹਨ। ਚਤੁਰ ਪੁਰਸ਼ ਵਿਚਾਰ ਲੈਣ।੧੯।
ਪਹਿਲਾਂ 'ਮੇਘ' ਦੇ ਨਾਮ ਲੈ ਕੇ ਅੰਤ ਉਤੇ 'ਧੁਨਿ' ਸ਼ਬਦ ਰਖੋ। (ਮਗਰੋਂ) 'ਪਿਤਾ' ਅਤੇ 'ਅਰਿ' ਸ਼ਬਦ ਉਚਾਰੋ। (ਇਹ) ਬਾਣ ਦੇ ਨਾਮ ਸਮਝ ਲਵੋ।੧੯੧॥ ਮੇਘ ਨਾਦ, ਜਲਦਧੁਨਿ ਅਤੇ ਘਨਨਿਸਨ (ਬਦਲ ਵਰਗੀ ਧੁਨਿ ਵਾਲਾ) ਸ਼ਬਦ ਕਹਿ ਕੇ (ਫਿਰ) 'ਪਿਤਾ' ਅਤੇ 'ਅਰਿ' (ਸ਼ਬਦਾਂ ਦਾ) ਕਥਨ ਕਰੋ, (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ।੧੯੨।
ਅੰਬੁਦ ਧੁਨਿ, ਘਨ ਨਾਦ (ਮੇਘਨਾਦ ਦੇ ਨਾਂ) ਸ਼ਬਦ ਕਹਿ ਕੇ ਫਿਰ 'ਪਿਤ' ਸ਼ਬਦ ਉਚਾਰੋ। ਮਗਰੋਂ 'ਅਰਿ' ਪਦ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਹਨ।੧੯੩। ਪਹਿਲਾਂ 'ਧਾਰਾਧਰ (ਬਦਲ) ਪਦ ਕਹਿ ਕੇ ਫਿਰ ਧੁਨਿ' ਸ਼ਬਦ ਦਾ ਉਚਾਰਨ ਕਰੋ। (ਬਾਦ ਵਿਚ) 'ਪਿਤ' ਅਤੇ 'ਅਰ' ਸ਼ਬਦ ਕਥਨ ਕਰੋ। (ਇਹ) ਬਾਣ ਦੇ ਨਾਮ ਸਮਝੋ।੧੯੪।