Back ArrowLogo
Info
Profile

 ਪ੍ਰਿਥਮ ਸਬਦ ਕੇ ਨਾਮ ਲੈ ਪਰਧੁਨਿ ਪੁਨਿ ਪਦ ਦੇਹੁ।

ਧੁਨਿ ਉਚਾਰਿ ਅਰਿ ਉਚਰੀਯੈ ਨਾਮ ਬਾਨ ਲਖਿ ਲੇਹੁ। ੧੯੫।

ਜਲਦ ਸਬਦ ਪ੍ਰਿਥਮੈ ਉਚਰਿ ਨਾਦ ਸਬਦ ਪੁਨਿ ਦੇਹੁ।

ਪਿਤਾ ਉਚਰਿ ਅਰਿ ਉਚਰੀਯੋ ਨਾਮ ਬਾਨ ਲਖਿ ਲੇਹੁ। ੧੯੬।

 

ਪ੍ਰਿਥਮ ਨੀਰ ਕੇ ਨਾਮ ਲੈ ਧਰ ਧੁਨਿ ਬਹੁਰਿ ਬਖਾਨ।

ਤਾਤ ਆਦਿ ਅੰਤ ਅਰਿ ਉਚਰਿ ਨਾਮ ਬਾਨ ਕੇ ਜਾਨ। ੧੯੭।

ਧਾਰਾ ਪ੍ਰਿਥਮ ਉਚਾਰਿ ਕੈ ਧਰ ਪਦ ਬਹੁਰੋ ਦੇਹ।

ਪਿਤ ਕਹਿ ਅਰਿ ਪਦ ਉਚਰੋ ਨਾਮ ਬਾਨ ਲਖਿ ਲੇਹੁ। ੧੯੮

 

ਨੀਰ ਬਾਰਿ ਜਲ ਧਰ ਉਚਰਿ ਧੁਨਿ ਪਦ ਬਹੁਰਿ ਬਖਾਨਿ।

ਤਾਤ ਉਚਰਿ ਅਰਿ ਉਚਰੀਯੋ ਨਾਮ ਬਾਨ ਪਹਿਚਾਨ। ੧੯੯

ਪਾਨੀ ਪ੍ਰਿਥਮ ਉਚਾਰਿ ਕੈ ਧਰ ਪਦ ਬਹੁਰਿ ਬਖਾਨ।

ਧੁਨਿ ਪਿਤ ਅਰਿ ਕਹਿ ਬਾਨ ਕੇ ਲੀਜਹੁ ਨਾਮ ਪਛਾਨ। ੨00।

 

ਘਨ ਸੁਤ ਪ੍ਰਿਥਮ ਬਖਾਨਿ ਕੈ ਧਰ ਧੁਨਿ ਬਹੁਰਿ ਬਖਾਨ।

ਤਾਤ ਉਚਰਿ ਅਰਿ ਉਚਰੀਯੇ ਸਰ ਕੇ ਨਾਮ ਪਛਾਨ। ੨੦੧

ਆਬਦ ਧੁਨਿ ਕਹਿ ਪਿਤ ਉਚਰਿ ਅਰਿ ਤੇ ਗੁਨਨ ਨਿਧਾਨ।

ਸਕਲ ਨਾਮ ਏ ਬਾਨ ਕੇ ਲੀਜਹੁ ਹਿਦੈ ਪਛਾਨ। ੨੦੨।

 

ਧਾਰ ਬਾਰਿ ਕਹਿ ਉਚਰਿ ਕੈ ਧਰ ਧੁਨਿ ਬਹੁਰਿ ਬਖਾਨ।

ਤਾਂਤ ਉਚਰਿ ਅਰਿ ਉਚਰੀਯੇ ਨਾਮ ਬਾਨ ਕੇ ਜਾਨ। ੨੦੩।

ਨੀਰਦ ਪ੍ਰਿਥਮ ਉਚਾਰ ਕੇ ਧੁਨਿ ਪਦ ਬਹੁਰਿ ਬਖਾਨ।

ਪਿਤ ਕਹਿ ਅਰਿ ਕਹਿ ਬਾਨ ਕੇ ਲੀਜਹੁ ਨਾਮ ਪਛਾਨ। ੨੦੪।

 

ਘਨਜ ਸਬਦ ਕੋ ਉਚਰਿ ਕੈ ਧੁਨਿ ਪਦ ਬਹੁਰਿ ਬਖਾਨ।

ਸਕਲ ਨਾਮ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ। ੨੦੫॥

ਮਤਸ ਸਬਦ ਪ੍ਰਿਥਮੈ ਉਚਰਿ ਅਛ ਸਬਦ ਪੁਨਿ ਦੇਹੁ।

ਅਰਿ ਪਦ ਬਹੁਰਿ ਬਖਾਨੀਯੈ ਨਾਮ ਬਾਨ ਲਖਿ ਲੇਹੁ। ੨੦੬॥

 

ਪ੍ਰਿਥਮ ਮੀਨ ਕੋ ਨਾਮ ਲੈ ਚਖੁ ਰਿਪੁ ਬਹੁਰਿ ਬਖਾਨ।

ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ। ੨੦੭॥

ਮਕਰ ਸਬਦ ਪ੍ਰਿਥਮੈ ਉਚਰਿ ਚਖੁ ਰਿਪੁ ਬਹੁਰ ਬਖਾਨ।

ਸਬੈ ਨਾਮ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ। ੨੦੮।

 

ਝਖ ਪਦ ਪ੍ਰਿਥਮ ਬਖਾਨਿ ਕੈ ਚਖੁ ਰਿਪੁ ਬਹੁਰਿ ਬਖਾਨ।

ਸਭੇ ਨਾਮ ਸ੍ਰੀ ਬਾਨ ਕੇ ਲੀਜੈ ਚਤੁਰ ਪਛਾਨ। ੨੦੯।

ਸਫਰੀ ਨੇਤੁ ਬਖਾਨਿ ਕੈ ਅਰਿ ਪਦ ਬਹੁਰਿ ਉਚਾਰ।

ਸਕਲ ਨਾਮ ਸ੍ਰੀ ਬਾਨ ਕੇ ਲੀਜੋ ਸੁ ਕਵਿ ਸੁਧਾਰ। ੨੧01

29 / 100
Previous
Next