Back ArrowLogo
Info
Profile

(ਪਹਿਲਾਂ) 'ਮਛਰੀ ਚ' ਕਹਿ ਕੇ ਫਿਰ 'ਅਰ' ਪਦ ਨੂੰ ਜੋੜੋ। (ਇਹ) ਸਾਰੇ ਨਾਮ ਬਾਣ ਦੇ ਹਨ. ਵਿਦਵਾਨ ਲੋਕ ਸਮਝ ਲੈਣ।੨੧੧। ਪਹਿਲਾਂ 'ਜਲਚਰ' ਕਹਿ ਕੇ, ਬਾਦ ਵਿਚ 'ਚਖੁ' ਪਦ ਦਾ ਕਥਨ ਕਰੋ। (ਫਿਰ) 'ਅਰਿ' ਸ਼ਬਦ ਕਹਿ ਦਿਓ। (ਇਹ) ਬਾਣ ਦੇ ਨਾਮ ਸਮਤ ਲਵੋ । २१२।

(ਪਹਿਲਾਂ) 'ਬਕਤਾਗਜ' (ਮੂੰਹ ਦੇ ਅਗੇ ਰਹਿਣ ਵਾਲਾ, ਨੇਤੁ) ਪਦ ਕਹਿ ਕੇ ਫਿਰ 'ਮੀਨ' ਅਤੇ 'ਅਰ' ਪਦ ਜੋੜੋ। (ਇਹ) ਸਾਰੇ ਨਾਮ ਸਿਲੀਮੁਖ (ਬਾਣ) ਦੇ ਹਨ, (ਇਨ੍ਹਾਂ ਨੂੰ) ਮਨ ਵਿਚ ਪਛਾਣ ਲਵੋ।੨੧੩। ਪਹਿਲਾਂ 'ਮੀਨ' ਦੇ ਨਾਮ ਲੈ ਕੇ ਫਿਰ 'ਕੇਤੁ' ਸ਼ਬਦ ਜੋੜ ਦਿਓ। (ਫਿਰ) 'ਚਖੁ' ਅਤੇ 'ਅਰਿ' ਕਹਿ ਦਿਓ। (ਇਨ੍ਹਾਂ ਨੂੰ) ਚਿਤ ਵਿਚ ਬਾਣ ਦੇ ਨਾਮ ਸਮਝ ਲਵੋ । २१४।

ਪਹਿਲਾਂ ‘ਸੰਬਰਾਰਿ' ਪਦ ਕਥਨ ਕਰੋ, ਫਿਰ 'ਧੁਜ' ਅਤੇ 'ਚਖੁ' ਸ਼ਬਦਾਂ ਦਾ ਉਚਾਰਨ ਕਰੋ। (ਫਿਰ) 'ਅਰ' ਪਦ ਕਹਿ ਦਿਓ। (ਇਨ੍ਹਾਂ ਨੂੰ) ਬਾਣ ਦਾ ਨਾਮ ਵਿਚਾਰ ਲਵੋ।੨੧੫। ਪਹਿਲਾਂ 'ਪਿਨਾਕੀ' ਪਦ ਦਾ ਉਚਾਰਨ ਕਰੋ, (ਫਿਰ) 'ਅਰਿ' 'ਧੁਜ' ਅਤੇ 'ਨੇਤ੍ਰ' ਪਦਾਂ ਨੂੰ ਜੋੜੇ। (ਫਿਰ) 'ਅਰਿ` ਸ਼ਬਦ ਕਹਿ ਦਿਓ। (ਇਹ) ਬਾਣ ਦੇ ਨਾਮ ਸਮਝ ਲਵੋ।੨੧੬।

ਪਹਿਲਾਂ 'ਮਹਾਰੁਦੁ ਅਰਿਧੁਜ ਪਦ ਕਥਨ ਕਰ ਕੇ, ਫਿਰ 'ਨੇਤੂ' ਪਦ ਦਾ ਬਖਾਨ ਕਰੋ। (ਇਸ ਪਿਛੋ) 'ਅਰਿ' ਸ਼ਬਦ ਜੋੜੋ। (ਇਨ੍ਹਾਂ ਨੂੰ) ਹਿਰਦੇ ਵਿਚ ਬਾਣ ਦੇ ਨਾਮ ਵਜੋਂ ਪਛਾਣ ਲਵੋ।੨੧੭। ਪਹਿਲਾਂ ਤ੍ਰਿਪੁਰਾਂਤਕ ਅਰਿ ਕੇਤੁ ਕਹਿ ਕੇ ਫਿਰ ਚਖੁ ਅਰ' ਪਦ ਜੋੜੋ। (ਇਹ) ਸਾਰੇ ਨਾਮ ਬਾਣ ਦੇ ਹਨ। ਕਵੀਜਨ ਸੁਧਾਰ ਲੈਣ।੨੧੮।

ਪਹਿਲਾਂ 'ਕਾਰਤਕੇਅ ਪਿਤੁ ਕਹਿ ਕੇ ਫਿਰ 'ਅਰਿ ਧੁਜ ਨੇਤ੍ਰ' ਕਹੋ। ਫਿਰ 'ਅਰਿ' ਪਦ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਪਛਾਣੋ।੨੧੯। ਬਿਰਲ ਬੈਰਿ ਕਰਿ (ਵੈਰੀਆਂ ਨੂੰ ਵਿਰਲਾ ਕਰਨ ਵਾਲਾ), ਬਾਰਹਾ, ਬਹੁਲਾਂਤਕ, ਬਲਵਾਨ, ਬਰਣਾਂਤਕ, ਬਲਹਾ, ਬਿਸਿਖ, ਬੀਰ ਪਤਨ ] (ਇਹ ਨਾਮ) ਬਾਣ ਦੇ ਹਨ।੨੨੦।

ਪਹਿਲਾਂ 'ਸਲਲਿ' ਦਾ ਨਾਮ ਲੈ ਕੇ, ਫਿਰ 'ਧਰ' ਅਤੇ 'ਅਰ' ਪਦ ਕਥਨ ਕਰੋ। ਫਿਰ ਕੇਤੁ ਚਛੁ ਅਰਿ' ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ।੨੨੧॥ ਪਹਿਲਾਂ 'ਕਾਰਤਕੇਅ' ਸ਼ਬਦ ਕਹਿ ਕੇ, ਫਿਰ 'ਪਿਤੁ', 'ਅਰਿ' ਅਤੇ 'ਕੇਤੁ' ਦਾ ਉਚਾਰਨ ਕਰ ਲਵੋ। (ਫਿਰ) 'ਚਖੁ ਅਰਿ` ਕਹਿ ਦਿਓ, (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ।੨੨੨।

ਪਹਿਲਾਂ 'ਪਿਨਾਕੀ' ਅਤੇ 'ਪਾਨਿ' ਕਹਿ ਕੇ 'ਰਿਪੁ ਧੁਜ ਚਖੁ ਅਰਿ ਪਦ ਜੋੜੋ। (ਇਹ) ਸਾਰੇ ਨਾਮ ਬਾਣ ਦੇ ਹਨ, ਮਨ ਵਿਚ ਵਿਚਾਰ ਲਵੋ।੨੨੩। (ਪਹਿਲਾਂ) 'ਪਸੁ ਪਤਿ ਅਤੇ 'ਸੁਰਿਧਰ' ਕਹਿ ਕੇ, ਫਿਰ 'ਅਰ' ਅਤੇ 'ਧੁਜ ਚਖੁ ਸਤ੍ਰੁ ਕਥਨ ਕਹੋ। (ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਪੁਰਸ਼ ਸਮਝ ਲੈਣ।੨੨੪।

'ਪਾਰਬਤੀਸ ਅਰਿ ਕੇਤੁ ਚਖੁ ਕਹਿ ਕੇ ਫਿਰ 'ਰਿਪੁ' ਪਦ ਜੋੜ ਲਵੋ। (ਇਹ) ਸਾਰੇ ਨਾਮ ਬਾਣ ਦੇ ਹਨ। ਚਤਰੋ! ਮਨ ਵਿਚ ਸਮਝ ਲਵੋ।੨੨੫। (ਜੋ) ਸਸਤ੍ਰ ਸਾਂਗ ਦੇ ਸਾਹਮਣੇ ਚਲਦਾ ਹੈ ਅਤੇ ਵੈਰੀ ਦੇ ਮਾਣ ਨੂੰ ਨਸ਼ਟ ਕਰਦਾ ਹੈ, ਜਿਸ ਨੇ ਸਾਰੀ ਸ੍ਰਿਸਟੀ ਜਿਤ ਲਈ ਹੈ, ਹਰ ਥਾਂ ਤੇ ਉਸ ਦਾ ਜਾਪ ਹੋ ਰਿਹਾ ਹੈ (ਜਸ ਗਾਇਆ ਜਾ ਰਿਹਾ ਹੈ)।੨੨੬।

'ਸੰਭੁ' (ਸ਼ਿਵ) ਦੇ ਸਾਰੇ ਨਾਮ ਲੈ ਕੇ, ਫਿਰ 'ਅਰਿ ਧੁਜ ਨੇਤੂ ਕਥਨ ਕਰੋ। (ਇਹ) ਸਾਰੇ ਬੇਅੰਤ ਨਾਂ ਬਾਣ ਦੇ ਬਣਦੇ ਜਾਣਗੇ।੨੨੭।

32 / 100
Previous
Next