ਹਨੂਮਾਨ ਕੇ ਨਾਮ ਲੈ ਈਸ ਅਨੁਜ ਅਰਿ ਭਾਖੁ।
ਸਕਲ ਨਾਮ ਸ੍ਰੀ ਬਾਨ ਕੇ ਚੀਨ ਚਿਤ ਮਹਿ ਰਾਖੁ। ੨੪੪।
ਸਸਤ੍ਰ ਸਬਦ ਪ੍ਰਿਥਮੈ ਉਚਰਿ ਅੰਤਿ ਸਬਦ ਅਰਿ
ਦੇਹੁ ਸਕਲ ਨਾਮ ਸ੍ਰੀ ਬਾਨ ਕੇ ਜਾਨ ਅਨੇਕਨਿ ਲੇਹੁ। ੨੪੫।
ਸਸਤ੍ਰ ਸਬਦ ਪ੍ਰਿਥਮੈ ਉਚਰਿ ਅੰਤਿ ਅਰਿ ਸਬਦ ਬਖਾਨ।
ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ। ੨੪੬॥
ਪ੍ਰਿਥਮ ਚਰਮ ਕੇ ਨਾਮ ਲੈ ਸਭ ਅਰਿ ਪਦ ਕਹਿ ਅੰਤ।
ਸਕਲ ਨਾਮ ਸਤਾਂਤ ਕੇ ਨਿਕਸਤ੍ਰੁ ਚਲਹਿ ਬਿਅੰਤ। ੨੪੭।
ਤਨੁ ਤਾਨ ਕੇ ਨਾਮ ਸਭ ਉਚਰਿ ਅੰਤਿ ਅਰਿ ਦੇਹੁ
ਸਕਲ ਨਾਮ ਸ੍ਰੀ ਬਾਨ ਕੇ ਤਾ ਸਿਉ ਕੀਜੈ ਨੇਹੁ। ੨੪੮।
ਸਕਲ ਧਨੁਖ ਕੇ ਨਾਮ ਕਹਿ ਅਰਦਨ ਬਹੁਰਿ ਉਚਾਰ।
ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਨਿਰਧਾਰ। ੨੪੯।
ਪ੍ਰਿਥਮ ਨਾਮ ਲੈ ਪਨਚ ਕੇ ਅੰਤਕ ਬਹੁਰਿ ਬਖਾਨ।
ਸਕਲ ਨਾਮ ਸ੍ਰੀ ਬਾਨ ਕੇ ਕਰੀਅਹੁ ਚਤੁਰ ਬਖਿਆਨ। ੨੫੦।
ਸਰ ਪਦ ਪ੍ਰਿਥਮ ਬਖਾਨਿ ਕੈ ਅਰਿ ਪਦ ਬਹੁਰ ਬਖਾਨ।
ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ। ੨੫੧॥
ਮ੍ਰਿਗ ਪਦ ਪ੍ਰਿਥਮ ਬਖਾਨਿ ਕੈ ਹਾ ਪਦ ਬਹੁਰਿ ਬਖਾਨ।
ਮ੍ਰਿਗਹਾ ਪਦ ਯਹ ਹੋਤ ਹੈ ਲੀਜਹੁ ਚਤੁਰ ਪਛਾਨ। ੨੫੨।
ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਬਾਨ ਨਾਮ ਤਿਤੀਯ ਧਿਆਇ ਸਮਾਪਤਮ ਸਤ੍ਰੁ ਸੁਭਮ ਸੁਤ। ੩॥
ਅਥ ਸ੍ਰੀ ਪਾਸਿ ਕੇ ਨਾਮ
ਦੋਹਰਾ
ਬੀਰ ਗ੍ਰਸਿਤਹੀ ਗ੍ਰੀਵ ਧਰ ਬਰੁਣਾਯੁਧ ਕਹਿ ਅੰਤ।
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ੍ਰੁ ਚਲੈ ਅਨੰਤ। ੨੫੩।
ਗ੍ਰੀਵ ਗ੍ਰਸਿਤਨਿ ਭਵ ਧਰਾ ਜਲਧ ਰਾਜ ਹਥੀਆਰ।
ਪਰੌ ਦੁਸਟ ਕੇ ਕੰਠ ਮੈ ਮੋਕਹੁ ਲੇਹੁ ਉਬਾਰ। ੨੫੪।
ਪ੍ਰਿਥਮ ਨਦਨ ਕੇ ਨਾਮ ਲੈ ਏਸ ਏਸ ਪਦ ਭਾਖਿ।
ਸਸਤ੍ਰ ਉਚਰਿ ਸਭ ਪਾਸਿ ਕੇ ਨਾਮ ਚੀਨਿ ਚਿਤਿ ਰਾਖੁ॥ ੨੫੫॥
ਗੰਗਾ ਏਸ ਬਖਾਨਿ ਕੈ ਈਸ ਸਸਤ੍ਰ ਕਹਿ ਅੰਤਿ
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ੍ਰੁ ਚਲੈ ਅਨੰਤ। ੨੫੬।
ਜਟਜ ਜਾਨਵੀ ਕ੍ਰਿਤਹਾ ਗੰਗਾ ਈਸ ਬਖਾਨੁ।
ਆਯੁਧ ਅੰਤਿ ਬਖਾਨੀਐ ਨਾਮ ਪਾਸਿ ਕੇ ਜਾਨ। ੨੫੭।
ਸਕਲ ਅਘਨ ਕੇ ਨਾਮ ਲੈ ਹਾ ਆਯੁਧ ਸੁ ਬਖਾਨ।
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨ। ੨੫੮।