ਹਨੂਮਾਨ ਦੇ ਨਾਮ ਲੈ ਕੇ, (ਫਿਰ) 'ਈਸ ਅਨੁਜ ਅਰਿ' ਕਹੋ। (ਇਹ) ਸਾਰੇ ਨਾਮ ਬਾਣ ਦੇ ਹਨ, ਮਨ ਵਿਚ ਵਿਚਾਰ ਕਰ ਅੰਤ ਉਤੇ 'ਅਰ' ਸ਼ਬਦ ਕਹਿ ਦਿਓ। ਲਵੋ।੨੪੪। ਪਹਿਲਾਂ 'ਸਸਤ੍ਰ' ਸ਼ਬਦ ਕਹਿ ਕੇ, (ਇਹ) ਅਨੇਕਾਂ ਨਾਮ ਬਾਣ ਦੇ ਜਾਣ ਲਵੋ।੨੪੫।
ਪਹਿਲਾਂ 'ਅਸਤ੍ਰ' ਸ਼ਬਦ ਉਚਾਰ ਕੇ ਅੰਤ ਉਤੇ 'ਅਰ' ਸ਼ਬਦ ਕਥਨ ਕਰੋ। ਇਹ ਸਾਰੇ ਨਾਮ ਬਾਣ ਦੇ ਹਨ, (ਢਾਲ) ਦੇ ਸਾਰੇ ਨਾਮ ਲੈ ਕੇ 'ਸਤਾਂਤ' (ਬਾਣ) ਦੇ ਬਣਦੇ ਵਿਚਾਰਵਾਨ ਚਿਤ ਵਿਚ ਸੋਚ ਲੈਣ।੨੪੬। ਪਹਿਲਾਂ 'ਚਰਮ' ਫਿਰ 'ਅਰਿ' ਸ਼ਬਦ ਅੰਤ ਉਤੇ ਜੋੜੋ। ਇਹ ਸਾਰੇ ਨਾਮ ਜਾਣਗੇ।੨੪੭।
(ਪਹਿਲਾਂ) ‘ਤਨੁ ਤ੍ਰਾਨ (ਤਨ ਦੀ ਰਖਿਆ ਕਰਨ ਵਾਲਾ, ਕਵਚ) ਦੇ ਸਾਰੇ ਨਾਮ ਉਚਾਰ ਕੇ, ਅੰਤ ਉਤੇ 'ਅਰਿ' ਸ਼ਬਦ ਜੋੜ ਦਿਓ। (ਇਹ) ਸਾਰੇ ਨਾਮ ਬਾਣ ਦੇ ਹਨ। ਉਸ ਨਾਲ ਪ੍ਰੇਮ ਕਰਨਾ ਚਾਹੀਦਾ ਹੈ।੨੪੮। (ਪਹਿਲਾਂ) ‘ਧਨੁਖ ਦੇ ਸਾਰੇ ਨਾਮ ਕਹਿ ਕੇ ਫਿਰ 'ਅਰਦਨ' ਸ਼ਬਦ ਉਚਾਰੋ। (ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਲੋਗੋ! ਵਿਚਾਰ ਕਰ ਲਵੋ ।੨੪੯।
ਪਹਿਲਾਂ 'ਪਨਚ' (ਚਿੱਲਾ) ਦੇ ਸਾਰੇ ਨਾਮ ਲੈ ਕੇ, ਮਗਰੋਂ 'ਅੰਤਕ' ਸ਼ਬਦ ਬਖਾਨ ਕਰੋ। ਇਹ ਸਾਰੇ ਨਾਮ ਬਾਣ ਦੇ ਹਨ, ਵਿਦਵਾਨ (ਇਸ ਤਰ੍ਹਾਂ) ਕਹਿੰਦੇ ਹਨ।੨੫੦। ਪਹਿਲਾਂ 'ਸਰ' ਸ਼ਬਦ ਕਹਿ ਕੇ, ਫਿਰ 'ਅਰ' ਪਦ ਕਥਨ ਕਰੋ। (ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਲੋਗ ਮਨ ਵਿਚ ਜਾਣ ਲੈਣ।੨੫੧।
ਪਹਿਲਾਂ 'ਮ੍ਰਿਗ' (ਚੌਪਾਏ ਪਸ਼ੂ) ਪਦ ਕਹਿ ਕੇ ਫਿਰ 'ਹਾ' ਪਦ ਦਾ ਕਥਨ ਕਰੋ। (ਇਸ ਤਰ੍ਹਾਂ) 'ਮੁਿਗਹਾ’ (ਪਸ਼ੂ ਨੂੰ ਮਾਰਨ ਵਾਲਾ, ਬਾਣ) ਸ਼ਬਦ ਬਣਦਾ ਹੈ, ਵਿਦਵਾਨ ਲੋਕ ਪਛਾਣ ਲੈਣ।੨੫੨।
ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਬਾਨ ਨਾਮ ਦੇ ਤੀਜੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ। ੩॥
ਹੁਣ ਸ੍ਰੀ ਪਾਸਿ ਦੇ ਨਾਂਵਾਂ ਦਾ ਕਥਨ
ਦੋਹਰਾ
'ਬੀਰ ਗ੍ਰਸਿਤਹੀ', 'ਗ੍ਰੀਵਧਰ' ਅਤੇ ‘ਬਰੁਣਾਯੁਧ' ਅੰਤ ਉਤੇ ਕਹਿ ਦਿਓ। ਇਸ ਤਰ੍ਹਾਂ ਪਾਸ (ਫਾਹੀ) ਦੇ ਅਨੇਕਾਂ ਨਾਮ ਬਣਦੇ ਜਾਣਗੇ।੨੫੩। 'ਗ੍ਰੀਵ ਗ੍ਰਸਿਤਨਿ', 'ਭਵ ਧਰਾ' ਅਤੇ 'ਜਲਧ ਰਾਜ ਦਾ ਹਥਿਆਰ ਹੈ। (ਇਹ) ਦੁਸ਼ਟ ਦੀ ਗਰਦਨ ਉਤੇ ਵਜਦਾ ਹੈ ਅਤੇ ਮੈਨੂੰ ਬਚਾ ਲੈਂਦਾ ਹੈ।੨੫੪।
ਪਹਿਲਾਂ ਨਦੀਆਂ ਦੇ ਨਾਮ ਲੈ ਕੇ, ਮਗਰੋਂ ਸਭ ਦੇ 'ਏਸ ਏਸ' ਪਦ ਕਹਿ ਦਿਓ। ਫਿਰ 'ਸਸਤ੍ਰੁ' ਪਦ ਉਚਾਰੋ। (ਇਹ) ਸਾਰੇ ਨਾਮ ਪਾਸ ਦੇ ਚਿਤ ਵਿਚ ਰਖ ਲਵੋ।੨੫੫॥ ਪਹਿਲਾਂ 'ਗੰਗਾ ਏਸ' (ਸਬਦ) ਕਹਿ ਕੇ, ਅੰਤ ਉਤੇ 'ਈਸ ਸਸਤ੍ਰ ਕਹਿ ਦਿਓ। (ਇਸ) ਤੋਂ ਪਾਸ ਦੇ ਅਨੇਕ ਨਾਮ ਨਿਕਲ ਸਕਦੇ ਹਨ।੨੫੬।
(ਪਹਿਲਾਂ) 'ਜਟਜ' (ਜਟਾ ਤੋਂ ਪੈਦਾ ਹੋਈ ਗੰਗਾ), ਜਾਨਵੀ (ਗੰਗਾ), ਕ੍ਰਿਤਹਾ (ਪਾਪ ਹਰਨ ਵਾਲੀ, ਗੰਗਾ) ਸ਼ਬਦ ਕਹਿ ਕੇ ਫਿਰ 'ਗੰਗਾ ਈਸ' ਕਥਨ ਕਰੋ। ਅੰਤ ਉਤੇ 'ਆਯੁਧ' (ਸ਼ਸਤ੍ਰ) ਕਹੋ। ਇਹ ਪਾਸ ਦੇ ਨਾਮ ਬਣ ਜਾਂਦੇ ਹਨ।੨੫੭। ਸਾਰਿਆਂ ਪਾਪਾਂ ਦੇ ਨਾਮ ਲੈ ਕੇ, (ਫਿਰ) 'ਹਾ' ਅਤੇ 'ਆਯੁਧ' ਸ਼ਬਦਾਂ ਦਾ ਕਥਨ ਕਰੋ। (ਇਹ) ਸਾਰੇ ਪਾਸ ਦੇ ਨਾਮ ਹਨ। ਵਿਦਵਾਨ ਮਨ ਵਿਚ ਸੋਚ ਲੈਣ।੨੫੮।