ਕਿਲਬਿਖ ਪਾਪ ਬਖਾਨਿ ਕੈ ਰਿਪੁ ਪਤਿ ਸਸਤ੍ਰ ਬਖਾਨ।
ਸਕਲ ਨਾਮ ਸ੍ਰੀ ਪਾਸਿ ਕੇ ਲੀਜਹੁ ਚਤੁਰ ਪਛਾਨ। ੨੫੯॥
ਅਧਰਮ ਪਾਪ ਬਖਾਨਿ ਕੈ ਨਾਸਨੀਸ ਅਸਤ੍ਰ ਭਾਖਿ।
ਸਕਲ ਨਾਮ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਰਾਖਿ। ੨੬੦
ਸਕਲ ਜਟਨਿ ਕੋ ਨਾਮ ਲੈ ਜਾ ਪਤਿ ਅਸਤ੍ਰ ਬਖਾਨਿ।
ਅਮਿਤ ਨਾਮ ਸ੍ਰੀ ਪਾਸ ਕੇ ਚਤੁਰ ਚਿਤ ਮਹਿ ਜਾਨੁ। ੨੬੧॥
ਤਉਸਾਰਾ ਸਤ੍ਰੁ ਬਖਾਨਿ ਕੈ ਭੇਦਕ ਗ੍ਰੰਥ ਬਖਾਨ।
ਸਸਤ੍ਰ ਸਬਦ ਪੁਨਿ ਭਾਖੀਐ ਨਾਮ ਪਾਸਿ ਪਹਿਚਾਨ। ੨੬੨।
ਗਿਰਿ ਪਦ ਪ੍ਰਿਥਮ ਬਖਾਨਿ ਕੈ ਨਾਸਨਿ ਨਾਥ ਬਖਾਨਿ।
ਸਸਤ੍ਰੁ ਸਬਦ ਪੁਨਿ ਭਾਖੀਐ ਨਾਮ ਪਾਸਿ ਪਹਿਚਾਨ। ੨੬੩।
ਫੋਕੀ ਨੋਕੀ ਪਖਧਰ ਪਤ੍ਰੀ ਪਰੀ ਬਖਾਨ।
ਪਛੀ ਪਛਿ ਅੰਤਕ ਕਹੋ ਸਕਲ ਪਾਸਿ ਕੇ ਨਾਮ। ੨੬੪।
ਕਸਟ ਸਬਦ ਪ੍ਰਿਥਮੈ ਉਚਰਿ ਅਘਨ ਸਬਦ ਕਹੁ ਅੰਤਿ
ਪਤਿ ਸਸਤ੍ਰ ਭਾਖਹੁ ਪਾਸਿ ਕੇ ਨਿਕਸਹਿ ਨਾਮ ਅਨੰਤ। ੨੬੫।
ਪਰ੍ਯਾ ਪ੍ਰਿਥਮ ਬਖਾਨਿ ਕੈ ਭੇਦਨ ਈਸ ਬਖਾਨ।
ਸਸਤ੍ਰੁ ਸਬਦ ਪੁਨਿ ਭਾਖਿਐ ਨਾਮ ਪਾਸਿ ਪਹਿਚਾਨ। ੨੬੬।
ਜਲਨਾਇਕ ਬਾਰਸਤ੍ਰੁ ਭਨਿ ਸਸਤ੍ਰ ਸਬਦ ਪੁਨਿ ਦੇਹੁ
ਸਕਲ ਨਾਮ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਲੇਹੁ। ੨੬੭।
ਸਭ ਗੰਗਾ ਕੇ ਨਾਮ ਲੈ ਪਤਿ ਕਹਿ ਸਸਤ੍ਰੁ ਬਖਾਨ।
ਸਭੈ ਨਾਮ ਸ੍ਰੀ ਪਾਸਿ ਕੇ ਲੀਜਹੁ ਚਤੁਰ ਪਛਾਨ। ੨੬੮।
ਜਮੁਨਾ ਪ੍ਰਿਥਮ ਬਖਾਨਿ ਕੈ ਏਸ ਅਸਤ੍ਰ ਕਹਿ ਅੰਤਿ।
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ੍ਰੁ ਚਲਤ ਅਨੰਤ।
੨੬੯। ਕਾਲਿੰਦੀ ਪਦ ਪ੍ਰਿਥਮ ਭਨਿ ਇੰਦੁ ਸਬਦ ਕਹਿ ਅੰਤਿ।
ਸਸਤ੍ਰ ਬਹੁਰਿ ਕਹੁ ਪਾਸਿ ਕੇ ਨਿਕਸਹਿ ਨਾਮ ਅਨੰਤ। ੨੭0।
ਕਾਲਿਨੁਜਾ ਪਦ ਪ੍ਰਿਥਮਹ ਕਹਿ ਇਸਰਾਸਤ੍ਰ ਪੁਨਿ ਭਾਖੁ।
ਸਕਲ ਨਾਮ ਸ੍ਰੀ ਪਾਸ ਕੇ ਚੀਨਿ ਚਤੁਰ ਚਿਤਿ ਰਾਖੁ॥ ੨੭੧॥1
ਕ੍ਰਿਸਨ ਬਲਭਾ ਪ੍ਰਿਥਮ ਕਹਿ ਇਸਰਾਸਤ੍ਰੁ ਕਹਿ ਅੰਤਿ।
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ੍ਰੁ ਚਲਤ ਅਨੰਤ। ੨੭੨।
ਸੂਰਜ ਪੁਤ੍ਰਿ ਕੋ ਪ੍ਰਿਥਮ ਕਹਿ ਪਤਿ ਕਹਿ ਸਸਤ੍ਰ ਬਖਾਨ।
ਸਕਲ ਨਾਮ ਸ੍ਰੀ ਪਾਸਿ ਕੇ ਲੀਜੀਅਹੁ ਚਤੁਰ ਪਛਾਨ। ੨੭੩।
ਭਾਨੁ ਆਤਜਮਾ ਆਦਿ ਕਹਿ ਅੰਤ ਆਯੁਧ ਪਦ ਦੇਹੁ।
ਸਕਲ ਨਾਮ ਏ ਪਾਸਿ ਕੇ ਚੀਨ ਚਤੁਰ ਚਿਤ ਲੇਹੁ। ੨੭੪।
ਸੂਰ ਆਤਜਮਾ ਆਦਿ ਕਹਿ ਅੰਤਿ ਸਸਤ੍ਰ ਪਦ ਦੀਨ।
ਸਕਲ ਨਾਮ ਸ੍ਰੀ ਪਾਸਿ ਕੇ ਚੀਨਹੁ ਚਿਤ ਪਰਬੀਨ। ੨੭੫।