Back ArrowLogo
Info
Profile

ਪਹਿਲਾਂ 'ਕਿਲਵਿਖ' ਜਾਂ 'ਪਾਪ' ਕਹਿ ਕੇ, (ਫਿਰ) 'ਰਿਪੁ ਪਤਿ ਸਸਤ੍ਰ ਕਥਨ ਕਰੋ। (ਇਹ) ਸਾਰੇ ਨਾਮ ਪਾਸ ਦੇ ਹਨ, ਵਿਦਵਾਨ ਵਿਚਾਰ ਲੈਣ।੨੫੯। ਪਹਿਲਾਂ 'ਅਧਰਮ' ਜਾਂ 'ਪਾਪ' ਕਹਿ ਕੇ (ਫਿਰ) 'ਨਾਸਨੀਸ ਅਸਤ੍ਰ ਕਥਨ ਕਰੋ। (ਇਹ) ਸਾਰੇ ਨਾਮ ਪਾਸ ਦੇ ਹਨ। ਚਿਤ ਵਿਚ ਚਤੁਰ ਲੋਗ ਵਿਚਾਰ ਲੈਣ।੨੬)।

ਪਹਿਲਾਂ ਜਟਨਿ (ਗੰਗਾ) ਦੇ ਨਾਮ ਲੈ ਕੇ, ਫਿਰ 'ਜਾ ਪਤਿ' ਅਤੇ 'ਅਸਤ੍ਰ' ਸ਼ਬਦ ਕਥਨ ਕਰੋ। (ਇਹ) ਬੇਅੰਤ ਨਾਮ ਪਾਸ ਦੇ ਹਨ। ਚਤੁਰ ਪੁਰਸ਼ ਮਨ ਵਿਚ ਜਾਣ ਲੈਣ।੨੬੧॥ ਤਉਸਾਰਾ ਸਤ੍ਰੁ (ਤੁਸਾਰ ਦਾ ਵੈਰੀ) ਕਹਿ ਕੇ, ਫਿਰ 'ਭੇਦਕ ਗ੍ਰੰਥ' ਕਥਨ ਕਰੋ। ਮਗਰੋਂ 'ਸ਼ਸਤ੍ਰ' ਸ਼ਬਦ ਕਹੋ (ਇਹ) ਪਾਸ ਦੇ ਨਾਮ ਵਜੋਂ ਪਛਾਣੋ।੨੬੨

ਪਹਿਲਾਂ 'ਗਿਰਿ' ਪਦ ਕਹਿ ਕੇ, (ਮਗਰੋਂ) 'ਨਾਸਨਿ ਨਾਥ' ਦਾ ਉਚਾਰਨ ਕਰੋ। ਫਿਰ 'ਸ਼ਸਤ੍ਰੁ' ਸ਼ਬਦ ਉਚਾਰੇ, (ਇਹ) ਨਾਮ ਪਾਸ ਦੇ ਸਮਝਣੇ ਚਾਹੀਦੇ ਹਨ।੨੬੩। ਫੋਕੀ (ਫੋਕ), ਨੋਕੀ, ਪਖਧਰ, ਪਤ੍ਰੀ, ਪਰੀ, ਪਛੀ, ਪਛਿ ਸ਼ਬਦ ਕਹਿ ਕੇ ਫਿਰ 'ਅੰਤਕ' ਪਦ ਕਹੋ। (ਇਸ ਤਰ੍ਹਾਂ) ਸਾਰੇ ਪਾਸ ਦੇ ਨਾਮ ਬਣਦੇ ਹਨ।੨੬੪।

ਪਹਿਲਾਂ 'ਕਸਟ' ਸ਼ਬਦ ਉਚਾਰੋ, (ਫਿਰ) ਅੰਤ ਉਤੇ 'ਅਘਨ' ਸਬਦ ਕਹੋ। (ਫਿਰ) 'ਪਤਿ ਸਸਤ੍ਰੁ' ਕਥਨ ਕਰੋ। (ਇਸ ਤਰ੍ਹਾਂ) ਪਾਸ ਦੇ ਨਾਮ ਬਣਦੇ ਜਾਣਗੇ। ੨੬੫। ਪਹਿਲਾਂ 'ਪਬਯਾ' (ਨਦੀ) ਕਹਿ ਕੇ ਫਿਰ 'ਭੇਦਨ (ਭੇਦਣ ਵਾਲੀ) ਈਸ ਸ਼ਬਦ ਕਹਿ ਦਿਓ। ਫਿਰ 'ਸ਼ਸਤ੍ਰ ਪਦ ਦਾ ਕਥਨ ਕਰੋ। ਇਸ ਨੂੰ ਪਾਸ ਦਾ ਨਾਮ ਸਮਝ ਲਵੋ।੨੬੬।

'ਜਲਨਾਇਕ' ਜਾਂ 'ਬਾਰਸਤ੍ਰੁ ਕਹਿ ਕੇ, ਫਿਰ ਸ਼ਸਤ੍ਰ' ਸ਼ਬਦ ਕਹਿ ਦਿਓ। (ਇਹ) ਸਾਰੇ ਪਾਸ ਦੇ ਨਾਮ ਹਨ. ਚਤੁਰ ਪੁਰਸ਼ ਚਿਤ ਵਿਚ ਵਿਚਾਰ ਲੈਣ।੨੬੭। (ਪਹਿਲਾਂ) ਗੰਗਾ ਦੇ ਸਾਰੇ ਨਾਮ ਲੈ ਕੇ 'ਪਤਿ ਸਸਤ੍ਰ ਦਾ ਕਥਨ ਕਰੋ। (ਇਹ) ਸਾਰੇ ਨਾਮ ਪਾਸ ਦੇ ਹੋਣਗੇ। ਸਮਝਦਾਰ ਲੋਗ ਵਿਚਾਰ ਕਰ ਲੈਣ।੨੬੮।

ਪਹਿਲਾਂ 'ਜਮੁਨਾ ਨਾਮ ਕਹਿ ਕੇ ਫਿਰ 'ਏਸ ਸਸਤ੍ਰ' ਅੰਤ ਉਤੇ ਕਹੋ। ਇਹ ਸਾਰੇ ਅਨੰਤ ਨਾਮ ਪਾਸ ਦੇ ਬਣਦੇ ਜਾਣਗੇ।੨੬੯। ਪਹਿਲਾਂ 'ਕਾਲਿੰਦੀ' ਪਦ ਕਹੋ, (ਫਿਰ) ਅੰਤ ਉਤੇ 'ਇੰਦੁ' ਸਬਦ ਕਹੋ। ਮਗਰੋਂ 'ਸਸਤ੍ਰ ਸ਼ਬਦ ਕਹੋ (ਇਸ ਤਰ੍ਹਾਂ) ਪਾਸ ਦੇ ਨਾਮ ਬਣਦੇ ਜਾਣਗੇ ।੨੭01

ਪਹਿਲਾਂ 'ਕਾਲਿਨੁਜਾ' (ਯਮੁਨਾ) ਕਹਿ ਕੇ ਫਿਰ 'ਇਸਰਾਸਤ੍ਰ' (ਈਸਰ ਦਾ ਸਸਤ੍ਰ) ਕਥਨ ਕਰੋ। (ਇਹ) ਸਾਰੇ ਨਾਮ ਪਾਸ ਦੇ ਹਨ। ਚਤੁਰ ਲੋਗ ਮਨ ਵਿਚ ਵਿਚਾਰ ਲੈਣ।੨੭੧। ਪਹਿਲਾਂ ‘ਕ੍ਰਿਸਨ ਬਲਭਾ' ਕਹਿ ਕੇ (ਫਿਰ) 'ਇਸਰਾਸਤ੍ਰ' ਅੰਤ ਉਤੇ ਕਹੋ। (ਇਸ ਤਰ੍ਹਾਂ) ਪਾਸ ਦੇ ਸਾਰੇ ਨਾਮ ਬਣਦੇ ਚਲੇ ਜਾਣਗੇ।੨੭੨।

ਪਹਿਲਾਂ 'ਸੂਰਜ ਪੁਤ੍ਰਿ' ਕਹਿ ਕੇ, ਫਿਰ 'ਪਤਿ' ਅਤੇ 'ਅਸਤ੍ਰੁ' ਸ਼ਬਦਾਂ ਦਾ ਕਥਨ ਕਰੋ। ਇਹ ਸਾਰੇ ਨਾਮ ਪਾਸ ਦੇ ਹਨ, ਵਿਦਵਾਨ ਵਿਚਾਰ ਲੈਣ।੨੭੩। ਪਹਿਲਾਂ ‘ਭਾਨ ਆਤਮਜਾ (ਸੂਰਜ ਦੀ ਪੁੱਤਰੀ) ਕਹਿ ਕੇ ਅੰਤ ਉਤੇ 'ਆਯੁਧ' ਪਦ ਰਖੋ। (ਇਹ) ਸਾਰੇ ਪਾਸ ਦੇ ਨਾਮ ਹਨ। ਸਿਆਣੇ ਲੋਗ ਵਿਚਾਰ ਲੈਣ।੨੭੪। ਪਹਿਲਾਂ 'ਸੂਰ ਆਤਮਜਾ ਕਹਿ ਕੇ ਅੰਤ 'ਸਸਤ੍ਰ' ਪਦ ਕਥਨ ਕਰੋ। (ਇਹ) ਸਾਰੇ ਨਾਮ ਪਾਸ ਦੇ ਹਨ, ਪ੍ਰਬੀਨ ਲੋਗ ਚਿਤ ਵਿਚ ਵਿਚਾਰ ਲੈਣ।੨੭੫।

38 / 100
Previous
Next