Back ArrowLogo
Info
Profile

ਤਲਵਾਰ, ਕ੍ਰਿਪਾਨ, ਖੰਡਾ, ਖੜਗ, ਸੈਫ, ਤੇਗ ਅਤੇ ਤਲਵਾਰ (ਆਦਿ ਜਿਸ ਦੇ ਇਹ ਨਾਂ ਹਨ), ਕਵਚਾਂ ਨੂੰ ਭੰਨਣ ਵਾਲੀ (ਉਹ) ਕਰਵਾਰ ਸਦਾ ਸਾਡੀ ਰਖਿਆ ਕਰੇ।੧੦। ਤੂੰ ਹੀ ਕਟਾਰੀ ਹੈਂ, ਤੂੰ ਹੀ ਜਮਦਾੜ੍ਹ, ਬਿਛੁਆ ਅਤੇ ਬਾਣ ਹੈਂ। ਹੇ ਸੁਆਮੀ ! ਜੋ (ਮੈਂ) ਤੁਹਾਡੇ ਪੈਰ ਪਕੜੇ ਹਨ, ਤਾਂ ਦਾਸ ਜਾਣ ਕੇ (ਮੇਰੀ) ਰਖਿਆ ਕਰੋ।੧੧॥

ਤੂੰ ਹੀ ਬਾਂਕ (ਬਾਘਨਖਾ), ਬਜੁ (ਗਦਾ) ਅਤੇ ਬਿਛੂਆ ਹੈਂ, ਤੁੰ ਹੀ ਤਬਰ ਅਤੇ ਤਲਵਾਰ ਹੈ। ਤੂੰ ਹੀ ਕਟਾਰ, ਸੈਹਥੀ ਹੈਂ, (ਤੁਸੀਂ) ਮੇਰੀ ਰਖਿਆ ਕਰੋ।੧੨। ਤੂੰ ਹੀ ਗੁਰਜ ਹੈਂ, ਤੂੰ ਹੀ ਗਦਾ ਹੈਂ ਅਤੇ ਤੂੰ ਹੀ ਤੀਰ ਅਤੇ ਤੁਫੰਗ (ਬੰਦੂਕ) ਹੈਂ। (ਮੈਨੂੰ ਆਪਣਾ) ਦਾਸ ਜਾਣ ਕੇ ਸਦਾ ਸਭ ਤਰ੍ਹਾਂ ਨਾਲ ਮੇਰੀ ਰਖਿਆ ਕਰੋ।੧੩।

ਛੁਰੀ, ਕਲਮ-ਰਿਪੁ, (ਕਲਮ ਦਾ ਵੈਰੀ ਚਾਕੂ), ਕਰਦ, ਖੰਜਰ, ਬੁਗਦਾ (ਛੁਰਾ ਜਾਂ ਟੋਕਾ) ਆਦਿਕ ਨਾਂਵਾਂ ਵਾਲੇ (ਸ਼ਸਤ੍ਰੁ) ਕਹੇ ਜਾਂਦੇ ਹਨ। ਹੋ ਸਾਰੇ ਜਗਤ ਨੂੰ ਪ੍ਰਾਪਤ ਹੋਣ ਯੋਗ ('ਅਰਧ') ਰਿਜ਼ਕ (ਰੋਜੀ)! ਮੈਨੂੰ ਤੁਸੀਂ ਬਚਾ ਲਵੋ।੧੪। ਪਹਿਲਾਂ ਤੁਸੀਂ ਜਗਤ ਨੂੰ ਪੈਦਾ ਕਰਦੇ ਹੋ, (ਫਿਰ) ਤੁਸੀਂ ਹੀ (ਵਖਰੇ ਵਖਰੇ) ਪੰਥ (ਧਰਮ/ਮਾਰਗ/ਸੰਪ੍ਰਦਾਇ) ਬਣਾਉਂਦੇ ਹੋ। ਤੁਸੀਂ ਆਪ ਹੀ (ਉਨ੍ਹਾਂ ਵਿਚ) ਝਗੜਾ ਖੜਾ ਕਰਦੇ ਹੋ ਅਤੇ ਫਿਰ ਤੁਸੀਂ ਹੀ (ਵਿਵਾਦ ਖ਼ਤਮ ਕਰਨ ਲਈ) ਸਹਾਇਤਾ ਕਰਦੇ ਹੈ।੧੫।

ਤੁਸੀਂ ਹੀ ਮੱਛ, ਕੱਛ, ਬਾਰਾਹ (ਅਵਾਤਰ ਹੋ ਅਤੇ) ਤੁਸੀਂ ਹੀ ਬਾਵਨ ਅਵਤਾਰ ਹੋ। ਤੂੰ ਹੀ ਨਰ ਸਿੰਘ ਅਤੇ ਬੋਧ (ਅਵਤਾਰ ਹੈਂ ਅਤੇ) ਤੂੰ ਹੀ ਜਗਤ ਦਾ ਸਾਰ-ਤੱਤ ਕ੍ਰਿਸ਼ਨ ਹੈਂ ਅਤੇ ਤੂੰ ਹੀ ਵਿਸ਼ਣੂ ਦਾ ਰੂਪ ਹੈਂ। ਤੂੰ ਹੈਂ। ੧੬। ਤੂੰ ਹੀ ਰਾਮ ਹੈਂ, ਤੂੰ ਹੀ ਹੀ ਸਾਰੇ ਜਗਤ ਦੀ ਪ੍ਰਜਾ ਹੈਂ ਅਤੇ ਤੂੰ ਆਪ ਹੀ ਰਾਜਾ ਹੈਂ।੧੭।

ਤੂੰ ਹੀ ਬ੍ਰਾਹਮਣ ਹੈਂ, ਅਤੇ ਤੂੰ ਹੀ ਛਤ੍ਰੀ ਹੈਂ ਅਤੇ ਤੂੰ ਆਪ ਹੀ ਕੰਗਾਲ ਤੇ ਆਪ ਹੀ ਰਾਜਾ ਹੈਂ। ਤੂੰ ਹੀ ਸਾਮ, ਦਾਮ ਅਤੇ ਦੰਡ ਹੈਂ ਅਤੇ ਹੀ ਭੇਦ ਹੈਂ (ਅਤੇ ਇਨ੍ਹਾਂ ਸਾਰਿਆਂ ਦਾ) ਉਪਾ ਹੈਂ।੧੮। ਤੂੰ ਹੀ ਸਿਰ ਹੈਂ, ਤੂੰ ਹੀ ਕਾਇਆ (ਸ਼ਰੀਰ) ਹੈਂ, ਤੂੰ ਹੀ ਪ੍ਰਾਣੀ ਦਾ ਪ੍ਰਾਣ ਹੈਂ। ਤੂੰ ਹੀ ਵਿਦਿਆ ਹੈਂ (ਅਤੇ ਚਾਰ) ਯੁਗਾਂ (ਦੀ ਗਿਣਤੀ ਜਿੰਨੇ) ਮੁਖਾਂ ਵਾਲਾ ਬ੍ਰਹਮਾ ਹੋ ਕੇ ਵੇਦਾਂ ਦਾ ਵਿਖਿਆਨ ਕੀਤਾ ਹੈ।੧੯।

ਬਿਸਿਖ (ਤੀਰ), ਬਾਣ, ਧਨੁਖਾਗ੍ਰ (ਇਕ ਵਿਸ਼ੇਸ਼ ਤੀਰ ਜੋ ਧਨੁਸ਼ ਦੇ ਅੱਗੇ ਲਗਾਇਆ ਜਾਂਦਾ ਹੈ), ਸਰ, ਕੈਬਰ, (ਵਿਸ਼ੇਸ਼ ਬਾਣ), ਤੀਰ, ਖਤੰਗ (ਵਿਸ਼ੇਸ਼ ਤੀਰ), ਤਤਾਰਚੋ (ਵਿਸ਼ੇਸ਼ ਤੀਰ) ਆਦਿਕ ਜਿਸ ਦੇ ਨਾਂ ਕਹੇ ਜਾਂਦੇ ਹਨ, (ਉਹ ਤੁਸੀਂ) ਮੇਰਾ ਕੰਮ ਕਰੋ (ਮੈਨੂੰ ਸਫਲ ਮਨੋਰਥ ਕਰੋ)।੨0। ਤੂਣੀਰਾਲੇ (ਭੁੱਥੇ ਵਿਚ ਰਹਿਣ ਵਾਲਾ), ਸਤ੍ਰ ਅਰਿ (ਸ਼ਤ੍ਰੂ ਦਾ ਵੈਰੀ), ਮ੍ਰਿਗ ਅੰਤਕ (ਹਿਰਨ ਦਾ ਅੰਤ ਕਰਨ ਵਾਲਾ), ਸਸਿਬਾਨ (ਚੰਦ੍ਰ ਦੀ ਸ਼ਕਲ ਦਾ) (ਆਦਿਕ ਤੀਰਾਂ ਵਾਲੇ ਜਿਸ ਦੇ ਨਾਂ ਕਹੇ ਜਾਂਦੇ ਹਨ, ਉਹ) ਤੁਸੀਂ ਪਹਿਲਾਂ ਵੈਰੀ ਨੂੰ ਮਾਰਦੇ ਹੋ, ਫਿਰ ਕ੍ਰਿਪਾਨ ਵਜਦੀ ਹੈ।੨੧।

ਤੂੰ ਹੀ ਪਟਿਸ (ਲਚਕਦਾਰ ਤਿਖੀ ਪਤੀ ਦਾ ਬਣਿਆ ਸ਼ਸਤ੍ਰ), ਪਾਸੀ (ਫਾਹੀ) ਅਤੇ ਪਰਸ (ਕੁਹਾੜਾ) ਹੈਂ ਅਤੇ ਪਰਮ ਸਿੱਧੀ (ਦੀ ਪ੍ਰਾਪਤੀ) ਦੀ ਖਾਣ ਹੈਂ। ਉਹੀ ਜਗਤ ਵਿਚ ਰਾਜੇ ਬਣੇ ਹਨ, ਜਿਨ੍ਹਾਂ ਨੂੰ ਤੂੰ ਵਰਦਾਨ ਦਿੱਤਾ ਹੈ।੨੨। (ਤੁਸੀਂ) ਸੀਸ ਸਤ੍ਰੁ ਅਰਿ (ਵੈਰੀ ਦੇ ਸਿਰ ਦਾ ਵੈਰੀ), ਅਰਿਆਰ ਅਸਿ (ਵੈਰੀ ਦੀ ਵੈਰਨ ਤਲਵਾਰ), ਖੰਡਾ, ਖੜਗ ਅਤੇ ਕ੍ਰਿਪਾਨ (ਆਦਿਕ ਤਲਵਾਰਾਂ ਦੇ ਨਾਂ ਵਾਲੇ ਹੋ, ਉਹ) ਤੁਸਾਂ ਹੀ (ਤਲਵਾਰ ਦੇ ਧਨੀ ਅਤੇ ਇੰਦਰ ਦੇ ਵੈਰੀ) ਮੇਘਨਾਦ ਨੂੰ ਆਪਣਾ ਭਗਤ ਬਣਾ ਲਿਆ ਸੀ।੨੩।

4 / 100
Previous
Next