ਜਮਧਰ ਜਮਦਾੜਾ ਜਬਰ ਜੋਧਾਂਤਕ ਜਿਹ ਨਾਇ।
ਲੂਟ ਕੂਟ ਲੀਜਤ ਤਿਨੈ ਜੇ ਬਿਨੁ ਬਾਂਧੇ ਜਾਇ। ੨੪।
ਬਾਂਕ ਬਜੁ ਬਿਛੁਓ ਬਿਸਿਖ ਬਿਰਹ ਬਾਨ ਸਭ ਰੂਪ।
ਜਿਨ ਕੋ ਤੁਮ ਕਿਰਪਾ ਕਰੀ ਭਏ ਜਗਤ ਕੇ ਭੂਪ। ੨੫।
ਸਸਤੇ ਸਰ ਸਮਰਾਂਤ ਕਰਿ ਸਿਪਰਾਰਿ ਸਮਸੇਰ।
ਮੁਕਤ ਜਾਲ ਜਮ ਕੇ ਭਏ ਜਿਨੇ ਗਹਯੋ ਇਕ ਬੇਰ। ੨੬।
ਸੈਫ ਸਰੋਹੀ ਸਤ੍ਰੁ ਅਰਿ ਸਾਰੰਗਾਰਿ ਜਿਹ ਨਾਮ।
ਸਦਾ ਹਮਾਰੇ ਚਿਤਿ ਬਸੋ ਸਦਾ ਕਰੋ ਮਮ ਕਾਮ। ੨੭1
ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਭਗਉਤੀ ਉਸਤ੍ਰੁਤਿ
ਪ੍ਰਿਥਮ ਧਿਆਇ ਸਮਾਪਤਮ ਸਤ੍ਰੁ ਸੁਭਮ ਸਤ੍ਰੁ। ੧॥
ਅਥ ਸ੍ਰੀ ਚਕ ਕੇ ਨਾਮ
ਦੋਹਰਾ
ਕਵਚ ਸਬਦ ਪ੍ਰਿਥਮੇ ਕਹੋ ਅੰਤ ਸਬਦ ਅਰਿ ਦੇਹੁ
ਸਭ ਹੀ ਨਾਮ ਕ੍ਰਿਪਾਨ ਕੇ ਜਾਨ ਚਤੁਰ ਜੀਅ ਲੇਹੁ। ੨੮।
ਸਤ੍ਰ ਸਬਦ ਪ੍ਰਿਥਮੇ ਕਹੋ ਅੰਤ ਦੁਸਟ ਪਦ ਭਾਖੁ।
ਸਭੈ ਨਾਮ ਜਗੰਨਾਥ ਕੋ ਸਦਾ ਹ੍ਰਿਦੈ ਮੋ ਰਾਖੁ। ੨੯॥
ਪ੍ਰਿਥੀ ਸਬਦ ਪ੍ਰਿਥਮੇ ਭਨੋ ਪਾਲਕ ਬਹਰਿ ਉਚਾਰ।
ਸਕਲ ਨਾਮੁ ਸ੍ਰਿਸਟੇਸ ਕੇ ਸਦਾ ਹ੍ਰਿਦੈ ਮੋ ਧਾਰ। ੩੦।
ਸਿਸਟਿ ਨਾਮ ਪਹਲੇ ਕਹੋ ਬਹਰਿ ਉਚਾਰੋ ਨਾਥ।
ਸਕਲ ਨਾਮੁ ਮਮ ਈਸ ਕੇ ਸਦਾ ਬਸੋ ਜੀਅ ਸਾਥ। ੩੧॥
ਸਿੰਘ ਸਬਦ ਭਾਖੋ ਪ੍ਰਥਮ ਬਾਹਨ ਬਹੁਰਿ ਉਚਾਰਿ।
ਸਭੇ ਨਾਮ ਜਗਮਾਤ ਕੇ ਲੀਜਹੁ ਸੁ ਕਬਿ ਸੁਧਾਰਿ। ੩੨।
ਰਿਪੁ ਖੰਡਨ ਮੰਡਨ ਜਗਤ ਖਲ ਖੰਡਨ ਜਗ ਮਾਹਿ।
ਤਾ ਕੇ ਨਾਮ ਉਚਾਰੀਐ ਜਿਹੇ ਸੁਨਿ ਦੁਖ ਟਰਿ ਜਾਹਿ। ੩੩।
ਸਭ ਸਸਤ੍ਰਨ ਕੇ ਨਾਮ ਕਹਿ ਪ੍ਰਿਥਮ ਅੰਤ ਪਤਿ ਭਾਖੁ।
ਸਭ ਹੀ ਨਾਮ ਕ੍ਰਿਪਾਨ ਕੇ ਜਾਣ ਹ੍ਰਿਦੈ ਮਹਿ ਰਾਖੁ। ੩੪॥
ਖਤ੍ਰਿਯਾਂਕੇ ਖੋਲਕ ਖੜਗ ਖਗ ਖੰਡੋ ਖਤ੍ਰਿਆਰਿ।
ਖੇਲਾਂਤਕ ਖਲਕੇਮਰੀ ਅਸਿ ਕੇ ਨਾਮ ਬਿਚਾਰ। ੩੫।
ਭੂਤਾਂਤਕਿ ਸ੍ਰੀ ਭਗਵਤੀ ਭਵਹਾ ਨਾਮ ਬਖਾਨ।
ਸਿਰੀ ਭਵਾਨੀ ਭੈ ਹਰਨ ਸਭ ਕੋ ਕਰੋ ਕਲ੍ਯਾਨ। ੩੬।
–––––––––––––––––
१. ਖੇਲਤ