ਪਹਿਲਾਂ 'ਕਾਲ ਪਿਤਾ' ਉਚਾਰੋ, ਫਿਰ 'ਤਨੁਜ' ਪਦ ਕਹੋ, (ਫਿਰ) ਅੰਤ ਉਤੇ 'ਪਤਿ' ਅਤੇ 'ਸਸਤ੍ਰ' ਸ਼ਬਦ ਜੋੜ ਦਿਓ। (ਇਨ੍ਹਾਂ ਨੂੰ) ਪਾਸ ਦੇ ਨਾਮ ਸਮਝ ਲਵੋ।੨੭੬। ਪਹਿਲਾਂ 'ਦਿਵਕਰ ਤਨੁਜਾ' (ਸੂਰਜ ਦੀ ਪੁੱਤਰੀ) ਕਹਿ ਕੇ, ਫਿਰ 'ਪਤੀ' ਅਤੇ 'ਸ਼ਸਤ੍ਰ' ਸ਼ਬਦ ਦਾ ਕਥਨ ਕਰੋ। ਇਹ ਪਾਸ ਦੇ ਨਾਮ ਹਨ, ਚਤੁਰ ਲੋਗ ਪਛਾਣ ਲੈਣ।੨੭੭।
ਜਿਸ ਦੇ ‘ਪਾਸਿ', 'ਗ੍ਰੀਵਹਾ', 'ਕੰਠ ਰਿਪੁ ਅਤੇ ‘ਬਰੁਣਾਯੁਧ' ਨਾਮ ਹਨ, ਉਹ ਦੁਸ਼ਟ ਦੇ ਗਲੇ ਵਿਚ ਪੈਂਦੀ ਹੈ ਅਤੇ ਮੇਰੇ ਕੰਮ ਸੰਵਾਰਦੀ ਹੈ।੨੭੮। ਪਹਿਲਾਂ 'ਕੰਠ' ਦੇ ਨਾਮ ਲੈ ਕੇ ਅੰਤ ਉਤੇ 'ਗਾਹਕ' ਪਦ ਕਹਿ ਦਿਓ। (ਇਸ ਤਰ੍ਹਾਂ) ਪਾਸ (ਬਰੁਣਾਯੁਧ) ਦੇ ਨਾਮ ਬਣਦੇ ਜਾਂਦੇ ਹਨ।੨੭੯।
ਪਹਿਲਾਂ 'ਨਾਰਿ', 'ਕੰਠ', 'ਗਰ', ਫਿਰ 'ਗ੍ਰਹਿਤਾ' ਸ਼ਬਦ ਕਥਨ ਕਰੋ। 'ਗ੍ਰੀਵ (ਇਸ (ਸਾਰੇ ਗਰਦਨ ਦੇ ਨਾਮ) ਸ਼ਬਦ ਕਹਿ ਕੇ ਤਰ੍ਹਾਂ) ਪਾਸ ਦੇ ਸਾਰੇ ਨਾਮ ਬਣਦੇ ਜਾਣਗੇ।੨੮। ਪਹਿਲਾਂ 'ਜਮੁਨਾ' ਪਦ ਕਹਿ ਕੇ (ਫਿਰ) 'ਏਸਰਾਯੁਧ' ਬਖਾਨ ਕਰੋ। (ਇਹ) ਸਾਰੇ ਨਾਮ ਪਾਸ ਦੇ ਹਨ। ਵਿਦਵਾਨ ਲੋਗ ਮਨ ਵਿਚ ਵਿਚਾਰ ਲੈਣ।੨੮੧।
ਪਹਿਲਾਂ 'ਕ' ਅੱਖਰ ਕਹਿ ਕੇ ਫਿਰ 'ਮੰਦ' ਸ਼ਬਦ ਜੋੜ ਦਿਓ। ਇਹ ਨਾਮ ਪਾਸ (ਕਮੰਦ) ਦੇ ਹੋ ਜਾਂਦੇ ਹਨ। ਚਤੁਰ ਲੋਗ ਮਨ ਵਿਚ ਵਿਚਾਰ ਲੈਣ।੨੮੨। ਪਹਿਲਾਂ 'ਕਿਸਨ' ਸ਼ਬਦ ਉਚਾਰ ਕੇ ਫਿਰ ‘ਬਲਭਾਂਤਿ' ਪਦ ਕਹਿ ਦਿਓ। (ਮਗਰੋਂ) ਅੰਤ ਤੇ 'ਪਤਿ' ਅਤੇ 'ਸਸਤ੍ਰ' ਉਚਾਰਨ ਕਰੋ। (ਇਹ) ਪਾਸ ਦਾ ਨਾਮ ਸਮਝ ਲਵੋ।੨੮੩।
'ਬੀਰ ਗੁਸਤ੍ਰੁਨੀ', 'ਸੁਭਟਹਾ' ਅਤੇ 'ਕਾਲਾਯੁਧ' ਜਿਸ ਦੇ ਨਾਮ ਹਨ, (ਉਹ) ਵੈਰੀ ਦੇ ਗਲੇ ਵਿਚ ਪੈ ਜਾਂਦੀ ਹੈ ਅਤੇ ਮੇਰੇ ਕੰਮ ਸੰਵਾਰਦੀ ਹੈ।੨੮੪। ਕਾਲ, ਅਕਾਲ ਅਤੇ ਕਰਾਲ ਕਹਿ ਕੇ, ਫਿਰ 'ਆਯੁਧ' ਪਦ ਦਾ ਕਥਨ ਕਰੋ। (ਇਹ) ਸਾਰੇ ਨਾਮ ਪਾਸ ਦੇ ਹਨ, ਚਤੁਰ ਲੋਗ ਸਮਝ ਲੈਣ।੨੮੫।
ਪਹਿਲਾਂ 'ਸੂਰਜ' ਸ਼ਬਦ ਉਚਾਰੋ, (ਫਿਰ) ‘ਪੂਤ' ਤੋਂ ਬਾਦ 'ਸਸਤ੍ਰੁ ਪਦ ਅੰਤ ਤੇ ਉਚਾਰੋ। (ਇਸ ਤਰ੍ਹਾਂ) ਬੇਅੰਤ ਨਾਮ ਪਾਸ ਦੇ ਬਣ ਜਾਂਦੇ ਹਨ।੨੮੬। (ਪਹਿਲਾਂ) ਸੂਰਜ ਦੇ ਸਾਰੇ ਨਾਮ ਲੈ ਕੇ, (ਫਿਰ) 'ਸੁਤ' ਅਤੇ 'ਸਸਤ੍ਰ' ਸ਼ਬਦਾਂ ਦਾ ਕਥਨ ਕਰੋ। (ਇਹ) ਸਾਰੇ ਨਾਮ ਪਾਸ ਦੇ ਹਨ। ਚਤੁਰ ਪੁਰਸ਼ ਚਿਤ ਵਿਚ ਜਾਣ ਲੈਣ।੨੮੭।
ਪਹਿਲਾਂ ਭਾਨੁ, ਦਿਵਾਕਰ, ਦਿਨਧ ਸ਼ਬਦ ਕਹਿ ਕੇ ਫਿਰ 'ਸੁਤ' ਅਤੇ 'ਅਸਤ੍ਰ' ਪਦ ਜੋੜੋ। (ਇਹ) ਸਾਰੇ ਨਾਮ ਪਾਸ ਦੇ ਹਨ, ਚਤੁਰ ਲੋਗ ਸਮਝ ਲੈਣ।੨੮੮। ਦਿਨਮਣਿ, ਦਿਵਕਰਿ ਅਤੇ ਰੈਣਹਾ (ਸ਼ਬਦ) ਕਹਿ ਕੇ ਫਿਰ 'ਸੁਤ' ਅਤੇ ਅਸਤ੍ਰ' ਪਦ ਜੋੜੋ। (ਇਹ) ਸਾਰੇ ਪਾਸ ਦੇ ਨਾਮ ਹੋ ਜਾਣਗੇ, ਸੂਝਵਾਨ ਲੋਗ ਜਾਣ ਲੈਣ।੨੮੯।
'ਦਿਨ' ਦੇ ਨਾਮ ਕਹਿ ਕੇ (ਫਿਰ) 'ਮਣਿ ਪਦ ਦਾ ਕਥਨ ਕਰੋ। (ਮਗਰੋਂ) 'ਸੁਤ' ਅਤੇ 'ਸਸਤ੍ਰ' (ਸ਼ਬਦ) ਕਹਿ ਦਿਓ, (ਇਹ) ਸਭ ਪਾਸ ਦੇ ਨਾਮ ਹਨ।੨੯੦। ਦਿਵਕਰਿ, ਦਿਨਪਤਿ, ਨਿਸਰਿ (ਨਿਸਅਰਿ) ਅਤੇ ਦਿਨਨਾਇਕ (ਸ਼ਬਦ) ਕਹਿ ਕੇ ਫਿਰ 'ਸੁਤ' ਅਤੇ 'ਸਸਤ੍ਰ' ਪਦਾਂ ਦਾ ਉਚਾਰਨ ਕਰੋ। (ਇਹ) ਸਭ ਪਾਸ ਦੇ ਨਾਮ ਜਾਣ ਲਵੋ।੨੯੧॥
ਸੂਰਜ ਦੇ ਸਾਰੇ ਨਾਮ ਲੈ ਕੇ, (ਫਿਰ) ‘ਸੁਤ' ਅਤੇ 'ਅਸਤ੍ਰ' ਪਦ ਜੋੜੋ। ਇਹ ਸਾਰੇ ਨਾਮ ਪਾਸ ਦੇ ਹਨ। ਚਤੁਰ ਲੋਗ ਮਨ ਵਿਚ ਜਾਣ ਲੈਣ।੨੯੨।