ਜਮ ਪਦ ਪ੍ਰਿਥਮ ਬਖਾਨਿ ਕੈ ਸਸਤ੍ਰੁ ਸਬਦ ਪੁਨਿ ਦੇਹੁ।
ਸਕਲ ਨਾਮ ਸ੍ਰੀ ਪਾਸਿ ਕੋ ਚੀਨ ਚਤੁਰ ਚਿਤਿ ਲੇਹੁ। ੨੯੩
ਬਈਵਸਤ੍ਰੁ ਪਦ ਆਦਿ ਕਹਿ ਆਯੁਧ ਅੰਤਿ ਬਖਾਨੁ।
ਸਕਲ ਨਾਮ ਸ੍ਰੀ ਪਾਸਿ ਕੋ ਚਤੁਰ ਚਿਤ ਮਹਿ ਜਾਨੁ। ੨੯੪॥
ਕਾਲ ਸਬਦ ਕੋ ਆਦਿ ਕਹਿ ਸਸਤ੍ਰ ਸਬਦ ਕਹਿ ਅੰਤ!
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ੍ਰੁ ਚਲੈ ਅਨੰਤ। ੨੯੫।
ਪਿਤਰ ਰਾਜ ਪਦ ਪ੍ਰਿਥਮ ਕਹਿ ਅਸਤ੍ਰ ਸਬਦ ਪੁਨਿ ਦੇਹੁ।
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚੀਨ ਚਿਤਿ ਲੇਹੁ। ੨੯੬।
ਦੰਡੀ ਪ੍ਰਿਥਮ ਬਖਾਨਿ ਕੈ ਸਸਤ੍ਰ ਸਬਦ ਕਹਿ ਅੰਤਿ।
ਸਕਲ ਨਾਮ ਸ੍ਰੀ ਪਾਸਿ ਕੇ ਚੀਨਹੁ ਚਤੁਰ ਬਿਅੰਤ। ੨੯੭।
ਜਮੁਨਾ ਭਾਤ ਬਖਾਨ ਕੈ ਆਯੁਧ ਬਹੁਰਿ ਬਖਾਨੁ।
ਸਕਲ ਨਾਮ ਸ੍ਰੀ ਪਾਸਿ ਕੋ ਚਤੁਰ ਚਿਤ ਮਹਿ ਜਾਨੁ। ੨੯੮।
ਸਭ ਜਮੁਨਾ ਕੇ ਨਾਮ ਲੈ ਭ੍ਰਾਤ ਸਸਤ੍ਰ ਪੁਨਿ ਦੇਹੁ॥
ਸਕਲ ਨਾਮ ਸ੍ਰੀ ਪਾਸਿ ਕੋ ਚਤੁਰ ਚਿਤਿ ਲਖਿ ਲੇਹੁ। ੨੯੯।
ਪਿਤਰ ਸਬਦ ਪ੍ਰਿਥਮੇ ਉਚਰਿ ਏਸਰ ਬਹੁਰਿ ਬਖਾਨ।
ਸਕਲ ਨਾਮ ਸ੍ਰੀ ਪਾਸਿ ਕੋ ਚਤੁਰ ਚਿਤ ਮਹਿ ਜਾਨੁ। ੩੦੦॥
ਸਭ ਪਿਤਰਨ ਕੇ ਨਾਮ ਲੈ ਨਾਇਕ ਬਹੁਰਿ ਬਖਾਨ।
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨੁ। ੩੦੧॥
ਸਕਲ ਜਗਤ ਕੇ ਨਾਮ ਲੈ ਘਾਇਕ ਸਸਤ੍ਰ ਬਖਾਨੁ।
ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮਹਿ ਜਾਨੁ। ੩੦੨।
ਰਿਪੁ ਖੰਡਨਿ ਦਲ ਦਾਹਨੀ ਸਤ੍ਰੁ ਤਾਪਨੀ ਸੋਇ।
ਸਕਲ ਪਾਸਿ ਕੇ ਨਾਮ ਸਭ ਜਾ ਤੇ ਬਯੋ ਨ ਕੋਇ। ੩੦੩॥
ਰਿਪੁ ਪਦ ਪ੍ਰਿਥਮ ਬਖਾਨਿ ਕੈ ਗ੍ਰਸਿਤਨਿ ਬਹੁਰਿ ਬਖਾਨੁ।
ਸਕਲ ਨਾਮ ਜਮ ਪਾਸਿ ਕੇ ਚਤੁਰ ਚਿਤ ਮਹਿ ਜਾਨੁ। ੩੦੪।
ਖਲ ਪਦ ਆਦਿ ਉਚਾਰਿ ਕੋ ਖੰਡਨਿ ਅੰਤਿ ਬਖਾਨ।
ਸਕਲ ਨਾਮ ਜਮ ਪਾਸਿ ਕੇ ਚੀਨੀਅਹੁ ਚਤੁਰ ਸੁਜਾਨ। ੩੦੫।
ਦਲ ਦਾਹਨਿ ਰਿਪੁ ਗ੍ਰਸਿਤਨੀ ਸਤ੍ਰ ਤਾਪਨੀ ਸੋਇ।
ਕਾਲ ਪਾਸਿ ਕੇ ਨਾਮ ਸਭ ਜਾ ਤੇ ਰਹਿਤ ਨ ਕੋਇ। ੩੦੬।
ਜਾ ਪਦ ਪ੍ਰਿਥਮ ਉਚਾਰਿ ਕੈ ਮੀ ਪਦ ਅੰਤਿ ਬਖਾਨੁ।
ਜਾਮੀ ਪਦ ਏ ਹੋਤ ਹੈ ਨਾਮ ਪਾਸਿ ਕੋ ਜਾਨੁ॥ ੩੦੭॥
ਦਿਸਾ ਬਾਰੁਣੀ ਪ੍ਰਿਥਮ ਕਹਿ ਏਸਰਾਸਤ੍ਰ ਕਹਿ ਅੰਤਿ।
ਨਾਮ ਸਕਲ ਸ੍ਰੀ ਪਾਸਿ ਕੇ ਨਿਕਸਤ੍ਰੁ ਚਲਤ ਬਿਅੰਤ। ੩੦੮।
ਪਛਮ ਆਦਿ ਬਖਾਨਿ ਕੋ ਏਸਰ ਪੁਨਿ ਪਦ ਦੇਹੁ।
ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਲਖਿ ਲੇਹੁ। ੩੦੯