ਪਹਿਲਾਂ 'ਜਮ' ਪਦ ਕਹਿ ਕੇ ਫਿਰ 'ਸਸਤ੍ਰ' ਪਦ ਕਹਿ ਦਿਓ। ਇਹ ਸਾਰੇ ਪਾਸ ਦੇ ਨਾਮ ਹਨ। ਸੂਝਵਾਨ ਲੋਗ ਮਨ ਵਿਚ ਵਿਚਾਰ ਕਰ ਲੈਣ।੨੯੩। ਪਹਿਲਾਂ 'ਬਈਵਸਤ੍ਰੁ' (ਸੂਰਜ ਦਾ ਪੁੱਤਰ, ਯਮ) ਪਦ ਕਹਿ ਕੇ (ਫਿਰ) ਅੰਤ ਉਤੇ 'ਆਯੁਧ' ਸ਼ਬਦ ਜੋੜੋ। (ਇਹ) ਸਾਰੇ ਨਾਮ ਪਾਸ ਦੇ ਹਨ। ਸਮਝਦਾਰ ਲੋਗ ਮਨ ਵਿਚ ਵਿਚਾਰ ਲੈਣ।੨੯੪
ਪਹਿਲਾਂ 'ਕਾਲ' ਪਦ ਦਾ ਕਥਨ ਕਰੋ, (ਮਗਰੋਂ) 'ਅਸਤ੍ਰ' ਸ਼ਬਦ ਦਾ ਕਥਨ ਕਰੋ। (ਇਸ ਤਰ੍ਹਾਂ) ਪਾਸ ਦੇ ਅਨੇਕਾਂ ਨਾਮ ਬਣ ਸਕਦੇ ਹਨ।੨੯੫। ਪਹਿਲਾਂ 'ਪਿਤਰ ਰਾਜ' ਪਦ ਦਾ ਉਚਾਰਨ ਕਰੋ, ਫਿਰ 'ਅਸਤ੍ਰ' ਸ਼ਬਦ ਦਾ ਕਥਨ ਕਰੋ। (ਇਹ) ਸਾਰੇ ਨਾਮ ਪਾਸ ਦੇ ਹਨ। ਚਤੁਰ ਲੋਗ ਮਨ ਵਿਚ ਜਾਣ ਲੈਣ।੨੯੬।
ਪਹਿਲਾਂ 'ਦੰਡੀ' ਸ਼ਬਦ ਕਹਿ ਕੇ ਫਿਰ ਅੰਤ ਤੇ 'ਅਸਤ੍ਰ' ਸ਼ਬਦ ਦਾ ਕਥਨ ਕਰੋ। ਇਹ ਸਾਰੇ ਬੇਅੰਤ ਨਾਮ ਪਾਸ ਦੇ ਹਨ। ਚਤੁਰ ਪੁਰਸ਼ ਸਮਝ ਲੈਣ।੨੯੭। ਪਹਿਲਾਂ 'ਜਮੁਨਾ ਭਾਤ' ਪਦ ਕਹਿ ਕੇ ਮਗਰੋਂ 'ਆਯੁਧ' ਸ਼ਬਦ ਦਾ ਕਥਨ ਕਰੋ। (ਇਹ) ਸਾਰੇ ਨਾਮ ਪਾਸ ਦੇ ਹਨ। ਸਮਝਦਾਰ ਲੋਗ ਸਮਝ ਲੈਣ।੨੯੮
'ਜਮੁਨਾ' ਦੇ ਸਾਰੇ ਨਾਮ ਲੈ ਕੇ, ਫਿਰ 'ਭਾਤ' ਅਤੇ 'ਅਸਤ੍ਰ' ਸ਼ਬਦ ਜੋੜੋ। (ਇਹ) ਸਾਰੇ ਨਾਮ ਪਾਸ ਦੇ ਹਨ। ਚਤੁਰ ਲੋਗ ਮਨ ਵਿਚ ਸਮਝ ਲੈਣ।੨੯੯। ਪਹਿਲਾਂ 'ਪਿਤਰ' ਸ਼ਬਦ ਦਾ ਕਥਨ ਕਰੋ, ਪਿਛੋਂ 'ਏਸਰ' ਪਦ ਦਾ ਉਚਾਰਨ ਕਰੋ। (ਇਹ) ਸਾਰੇ ਨਾਮ ਪਾਸ ਦੇ ਹਨ। ਵਿਦਵਾਨ ਲੋਗ ਸਮਝ ਲੈਣ।੩੦
(ਪਹਿਲਾਂ) ਸਾਰਿਆਂ ਪਿਤਰਾਂ ਦੇ ਨਾਮ ਲੈ ਕੇ, ਫਿਰ ਅੰਤ ਉਤੇ 'ਨਾਇਕ' ਪਦ ਦਾ ਬਖਾਨ ਕਰੋ। (ਇਹ) ਸਾਰੇ ਨਾਮ ਪਾਸ ਦੇ ਹਨ। ਸੂਝਵਾਨ ਲੋਗ ਮਨ ਵਿਚ ਵਿਚਾਰ ਲੈਣ।੩੦੧। (ਪਹਿਲਾਂ) 'ਜਗਤ' ਦੇ ਸਾਰੇ ਨਾਮ ਲੈ ਕੇ (ਫਿਰ) 'ਘਾਇਕ' ਅਤੇ 'ਅਸਤ੍ਰ ਸ਼ਬਦ ਜੋੜੋ। (ਇਹ) ਸਾਰੇ ਪਾਸ ਦੇ ਨਾਮ ਹਨ। ਸੂਝਵਾਨ ਲੋਗ ਚਿਤ ਵਿਚ ਵਿਚਾਰ ਕਰ ਲੈਣ।३०२।
'ਰਿਪੁ ਖੰਡਨ' 'ਦਲ ਦਾਹਨੀ' ਅਤੇ 'ਸਤ੍ਰੁ ਤਾਪਨੀ' (ਆਦਿ) ਜੋ ਨਾਮ ਹਨ, ਇਹ ਸਾਰੇ ਪਾਸ ਦੇ ਨਾਮ ਹਨ, ਜਿਸ ਤੋਂ ਕੋਈ ਵੀ ਬਚਿਆ ਨਹੀਂ ਹੈ।੩੦੩। ਪਹਿਲਾਂ 'ਰਿਪੁ' ਪਦ ਕਹਿ ਕੇ, ਪਿਛੋਂ 'ਗ੍ਰਸਿਤਨਿ ਸ਼ਬਦ ਕਹਿ ਦਿਓ। (ਇਹ) ਸਭ ਪਾਸ ਦੇ ਨਾਮ ਹਨ। ਵਿਚਾਰਵਾਨ ਮਨ ਵਿਚ ਸਮਝ ਲੈਣ।੩੪।
ਪਹਿਲਾਂ 'ਖਲ' ਪਦ ਕਥਨ ਕਰ ਕੇ, ਬਾਦ ਵਿਚ 'ਖੰਡਨਿ' ਪਦ ਜੋੜ ਦਿਓ। (ਇਹ) ਸਾਰੇ ਪਾਸ ਦੇ ਨਾਮ ਹਨ। ਵਿਚਾਰਵਾਨ ਮਨ ਵਿਚ ਸੋਚ ਲੈਣ।੩੦੫। 'ਦਲ ਦਾਹਨਿ', 'ਰਿਪੁ ਗ੍ਰਸਿਤਨੀ' ਅਤੇ 'ਸਤ੍ਰੁ ਤਾਪਨੀ' (ਆਦਿ ਨਾਮ) ਪਾਸ ਦੇ ਹਨ, ਜਿਨ੍ਹਾਂ ਤੋਂ ਕੋਈ ਵੀ ਖਾਲੀ ਨਹੀਂ ਹੈ।੩੦੬।
'ਜਾ' ਪਦ ਨੂੰ ਪਹਿਲਾਂ ਉਚਾਰ ਕੇ ਪਿਛੋਂ 'ਮੀ' ਪਦ ਅੰਤ ਉਤੇ ਕਥਨ ਕਰੋ। (ਇਸ) 'ਜਾਮੀ' ਪਦ ਨੂੰ ਪਾਸ ਦੇ ਨਾਮ ਸਮਝ ਲਵੋ।੩੭। ਪਹਿਲਾਂ 'ਬਾਰੁਣੀ ਦਿਸਾ' (ਵਰਣ ਦੀ ਦਿਸ਼ਾ, ਪੱਛਮ) ਪਹਿਲਾਂ ਕਹਿ ਕੇ, ਫਿਰ ਏਸਰਾਸਤ੍ਰ ਸ਼ਬਦ ਅੰਤ ਉਤੇ ਕਥਨ ਕਰੋ। (ਇਹ) ਬੇਅੰਤ ਨਾਮ ਪਾਸ ਦੇ ਬਣਦੇ ਜਾਣਗੇ। ੩੦੮।
ਪਹਿਲਾ 'ਪਛਮ' ਪਦ ਕਹਿ ਕੇ ਫਿਰ 'ਏਸਰ' ਸ਼ਬਦ ਕਹਿ ਦਿਓ। ਫਿਰ 'ਆਯੁਧ ਸ਼ਬਦ ਜੋੜ ਦਿਓ। (ਇਹ) ਪਾਸ ਦੇ ਨਾਮ ਹੋ ਜਾਣਗੇ।੩੦੯।