Back ArrowLogo
Info
Profile

ਪ੍ਰਿਥਮ ਠਗਨ ਕੇ ਨਾਮ ਲੈ ਆਯੁਧ ਬਹੁਰਿ ਬਖਾਨ।

ਸਕਲ ਨਾਮ ਏ ਪਾਸਿ ਕੇ ਚਤੁਰ ਚਿਤ ਪਹਿਚਾਨ। ੩੧੦।

ਬਾਟਿ ਆਦਿ ਪਦ ਉਚਰਿ ਕੇ ਹਾ ਪਦ ਸਸਤ੍ਰ ਬਖਾਨ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ। ੩੧੧॥

 

ਮਗ ਪਦ ਆਦਿ ਬਖਾਨਿ ਕੈ ਛਿਦ ਪਦ ਅੰਤਿ ਬਖਾਨ।

ਨਾਮ ਪਾਸਿ ਕੇ ਹੋਤ ਹੈ ਲੀਜੋ ਚਤੁਰ ਪਛਾਨ। ੩੧੨।

ਮਾਰਗ ਆਦਿ ਬਖਾਨਿ ਕੈ ਮਾਰ ਬਖਾਨਹੁ ਅੰਤਿ

ਨਾਮ ਪਾਸਿ ਕੋ ਹੋਤ ਹੈ ਨਿਕਸਤ੍ਰੁ ਚਲੈ ਬਿਅੰਤ। ੩੧੩।

 

ਪੰਥ ਆਦਿ ਪਦ ਉਚਰਿ ਕੈ ਕਰਖਣ ਪੁਨਿ ਪਦ ਦੇਹੁ

ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਲਖਿ ਲੇਹੁ। ੩੧੪।

ਬਾਟ ਆਦਿ ਸਬਦ ਉਚਾਰਿ ਕੈ ਹਾ ਅਸਤ੍ਰਾਂਤਿ ਬਖਾਨ।

ਨਾਮ ਪਾਸਿ ਕੋ ਹੋਤ ਹੈ ਚੀਨੀਅਹੁ ਗੁਨਨ ਨਿਧਾਨ। ੩੧੫।

 

ਰਾਹ ਆਦਿ ਪਦ ਉਚਰੀਐ ਰਿਪੁ ਕਹਿ ਅਸਤ੍ਰ ਬਖਾਨ।

ਨਾਮ ਪਾਸਿ ਕੋ ਹੋਤ ਹੈ ਚਤੁਰ ਲੀਜੀਅਹੁ ਜਾਨ। ੩੧੬॥

ਪ੍ਰਿਥਮੇ ਧਨ ਸਬਦੋ ਉਚਰਿ ਹਰਤਾ ਆਯੁਧ ਦੀਨ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੩੧੭।

 

ਮਾਲ ਆਦਿ ਸਬਦੋਚਰਿ ਕੋ ਕਾਲ ਜਾਲ ਕਹਿ ਅੰਤਿ।

ਸਕਲ ਨਾਮ ਇਹ ਪਾਸਿ ਕੇ ਚੀਨੀਅਹੁ ਪ੍ਰਗ੍ਯਾਵੰਤ। ੩੧੮॥

ਮਾਯਾ ਹਰਨ ਉਚਾਰਿ ਕੈ ਆਯੁਧ ਬਹੁਰਿ ਬਖਾਨ।

ਸਕਲ ਨਾਮ ਏ ਪਾਸਿ ਕੇ ਚਤੁਰ ਚਿਤ ਮਹਿ ਜਾਨ। ੩੧੯।

 

ਮਗਹਾ ਪਥਹਾ ਪੈਂਡਹਾ ਧਨਹਾ ਦੁਬਹਾ ਸੋਇ।

ਜਾ ਕੋ ਡਾਰਤ ਸੋ ਸਨੋ ਪਥਕ ਨ ਉਬਰ੍ਯੋ ਕੋਇ। ੩੨੦।

ਬਿਖੀਆ ਆਦਿ ਬਖਾਨਿ ਕੈ ਆਯੁਧ ਅੰਤਿ ਉਚਾਰ।

ਨਾਮ ਪਾਸਿ ਕੇ ਹੋਤ ਹੈ ਲੀਜੀਅਹੁ ਚਤੁਰ ਸੁ ਧਾਰ। ੩੨੧।

 

ਬਿਖ ਸਬਦਾਦਿ ਉਚਾਰਿ ਕੈ ਦਾਇਕ ਸਸਤ੍ਰ ਬਖਾਨ।

ਨਾਮ ਪਾਸ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ। ੩੨੨।

ਚੰਦੁਭਗਾ ਕੇ ਨਾਮ ਲੈ ਪਤਿ ਕਹਿ ਸਸਤ੍ਰ ਬਖਾਨ।

ਨਾਮ ਪਾਸਿ ਕੇ ਹੋਤ ਹੈ ਚੀਨੀਅਹੁ ਪ੍ਰਗਯਾਵਾਨ। ੩੨੩।

 

ਸਤ੍ਰੁਦੁਵ ਨਾਥ ਬਖਾਨ ਕੈ ਪੁਨਿ ਕਹਿ ਸਸਤ੍ਰ ਬਿਸੇਖ।

ਸਕਲ ਨਾਮ ਏ ਪਾਸਿ ਕੋ ਨਿਕਸਤ੍ਰੁ ਚਲਤੁ ਅਸੇਖ। ੩੨੪।

ਸਤ੍ਰੁਲੁਜ ਸਬਦਾਦਿ ਬਖਾਨਿ ਕੈ ਏਸਰਾਸਤ੍ਰ ਕਹਿ ਅੰਤਿ

ਨਾਮ ਸਕਲ ਹੈ ਪਾਸ ਕੇ ਚੀਨ ਲੇਹੁ ਬੁਧਿਵੰਤ। ੩੨੫।

 

ਪ੍ਰਿਥਮ ਬਿਪਾਸਾ ਨਾਮ ਲੈ ਏਸਰਾਸਤ੍ਰ ਪੁਨਿ ਭਾਖੁ॥

ਨਾਮ ਸਕਲ ਸ੍ਰੀ ਪਾਸਿ ਕੇ ਚੀਨ ਚਿਤ ਮੈ ਰਾਖੁ। ੩੨੬॥

43 / 100
Previous
Next