ਪਹਿਲਾਂ ਠਗਾਂ ਦੇ ਨਾਮ ਲੈ ਕੇ, ਫਿਰ 'ਆਯੁਧ' ਸ਼ਬਦ ਜੋੜ ਦਿਓ। (ਇਹ) ਸਾਰੇ ਪਾਸ ਦੇ ਨਾਮ ਹਨ। ਚਤੁਰ ਪੁਰਸ਼ ਮਨ ਵਿਚ ਵਿਚਾਰ ਲੈਣ।੩੧੦। ਪਹਿਲਾਂ 'ਬਾਟਿ' ਪਦ ਦਾ ਉਚਾਰਨ ਕਰ ਕੇ, ਫਿਰ 'ਹਾ' ਅਤੇ 'ਅਸਤ੍ਰ' ਪਦ ਦਾ ਕਥਨ ਕਰੋ। (ਇਹ) ਸਾਰੇ ਪਾਸ ਦੇ ਨਾਮ ਹਨ। ਚਤੁਰ ਪੁਰਸ਼ੋ! ਮਨ ਵਿਚ ਜਾਣ ਲਵੋ।੩੧੧॥
ਪਹਿਲਾਂ 'ਮਗ' ਸ਼ਬਦ ਕਹਿ ਕੇ, ਫਿਰ ਅੰਤ ਤੇ 'ਛਿਦ' ਸ਼ਬਦ ਜੋੜ ਦਿਓ। (ਇਹ) ਸਾਰੇ ਪਾਸ ਦੇ ਨਾਮ ਹਨ। ਚਤੁਰ ਪੁਰਸ਼ ਸਮਝ ਲੈਣ।੩੧੨। 'ਮਾਰਗ' ਸ਼ਬਦ ਪਹਿਲਾਂ ਕਹਿ ਕੇ, (ਪਿਛੋਂ) 'ਮਾਰ' ਸ਼ਬਦ ਅੰਤ ਤੇ ਜੋੜ ਦਿਓ। (ਇਸ ਤਰ੍ਹਾਂ) ਪਾਸ ਦੇ ਬੇਅੰਤ ਨਾਮ ਬਣਦੇ ਜਾਣਗੇ । ੩੧੩।
ਪਹਿਲਾਂ 'ਪੰਥ' ਸ਼ਬਦ ਉਚਾਰ ਕੇ ਫਿਰ 'ਕਰਖਣ' ਪਦ ਕਹੋ। ਫਿਰ 'ਆਯੁਧ' ਸ਼ਬਦ ਜੋੜੋ। (ਇਹ) ਪਾਸ ਦੇ ਨਾਮ ਜਾਣ ਲਵੋ।੩੧੪। ਪਹਿਲਾਂ 'ਬਾਟ' ਪਦ ਉਚਾਰ ਕੇ, ਫਿਰ ਅੰਤ ਤੇ 'ਅਸਤ੍ਰ' (ਸ਼ਬਦ) ਦਾ ਬਖਾਨ ਕਰੋ। (ਇਹ) ਪਾਸ ਦੇ ਨਾਮ ਹਨ। ਬੁੱਧੀਮਾਨ ਵਿਚਾਰ ਲੈਣ।੩੧੫।
ਪਹਿਲਾਂ 'ਰਾਹ' ਪਦ ਦਾ ਕਥਨ ਕਰੋ, (ਫਿਰ) 'ਰਿਪੁ' ਅਤੇ 'ਅਸਤ੍ਰ' ਪਦ ਦਾ ਕਥਨ ਕਰੋ। (ਇਹ) ਪਾਸ ਦੇ ਨਾਮ ਬਣਦੇ ਹਨ। ਸੂਝਵਾਨ ਸੋਚ ਕਰ ਲੈਣ।੩੧੬। ਪਹਿਲਾਂ 'ਧਨ' ਸ਼ਬਦ ਦਾ ਉਚਾਰਨ ਕਰੋ, ਫਿਰ 'ਹਰਤਾ' ਅਤੇ 'ਆਯੁਧ' ਸ਼ਬਦ ਜੋੜੋ। ਇਹ ਪਾਸ ਦੇ ਨਾਮ ਬਣਦੇ ਹਨ, ਸੂਝਵਾਨ ਸਮਝ ਲੈਣ।੩੧੭।
'ਮਾਲ' ਸ਼ਬਦ ਪਹਿਲਾਂ ਉਚਾਰ ਕੇ (ਫਿਰ) 'ਕਾਲ ਜਾਲ ਅੰਤ ਉਤੇ ਕਬਨ ਕਰੋ। (ਇਹ) ਸਾਰੇ ਨਾਮ ਪਾਸ ਦੇ ਹਨ। ਬੁੱਧੀਮਾਨ ਸੋਚ ਲੈਣ।੩੧੮। (ਪਹਿਲਾਂ) 'ਮਾਯਾ ਹਰਨ' ਪਦ ਦਾ ਕਥਨ ਕਰ ਕੇ, ਫਿਰ 'ਆਯੁਧ' ਸ਼ਬਦ ਕਹਿ ਦਿਓ। (ਇਹ) ਸਾਰੇ 'ਪਾਸ' ਦੇ ਨਾਮ ਹਨ। ਸੂਝਵਾਨ ਮਨ ਵਿਚ ਜਾਣ ਲੈਣ।੩੧੯।
'ਮਗਹਾ', 'ਪਥਹਾ', 'ਪੈਂਡਰਾ', 'ਧਨਹਾ', 'ਦ੍ਰਿਬਹਾ' (ਸਭ ਪਾਸ ਦੇ ਨਾਮ) ਹਨ। ਜਿਸ ਉਤੇ (ਠਗ) ਇਸ ਨੂੰ ਸੁਟਦਾ ਹੈ, ਉਹ (ਰਾਹੀ) ਬਚ ਨਹੀਂ ਸਕਦਾ।੩੨੦। ਪਹਿਲਾਂ 'ਬਿਖੀਆ' (ਸ਼ਬਦ) ਕਹਿ ਕੇ ਫਿਰ ਅੰਤ ਵਿਚ 'ਆਯੁਧ' ਉਚਾਰੋ। (ਇਹ) ਪਾਸ ਦੇ ਨਾਮ ਹੁੰਦੇ ਹਨ। ਚਤੁਰ ਲੋਗ ਵਿਚਾਰ ਕਰ ਲੈਣ।੩੨੧।
ਪਹਿਲਾਂ 'ਬਿਖ' ਸ਼ਬਦ ਉਚਾਰ ਕੇ ਫਿਰ 'ਦਾਇਕ' ਅਤੇ 'ਅਸਤ੍ਰ' ਪਦ ਕਥਨ ਕਰੋ। (ਇਹ) ਨਾਮ ਪਾਸ ਦੇ ਹੁੰਦੇ ਹਨ। ਸਿਆਣੇ ਲੋਗ ਜਾਣ ਲੈਣ।੩੨੨। 'ਚੰਦ੍ਰਭਗਾ' ਦਾ ਨਾਂ ਪਹਿਲਾਂ ਲੈ ਕੇ ਫਿਰ 'ਪਤਿ' ਅਤੇ 'ਸਸਤ੍ਰ' ਦਾ ਕਥਨ ਕਰੋ। (ਇਹ) ਨਾਮ ਪਾਸ ਦੇ ਹਨ। ਵਿਦਵਾਨ ਲੋਗ ਸਮਝ ਲੈਣ।੩੨੩।
(ਪਹਿਲਾਂ) 'ਸਤ੍ਰੁਦ੍ਰਵ ਨਾਥ' (ਸ਼ਬਦ) ਕਹਿ ਕੇ ਫਿਰ 'ਅਸਤ੍ਰੁ ਸ਼ਬਦ ਕਥਨ ਕਰੋ। (ਇਸ ਤਰ੍ਹਾਂ) ਪਾਸ ਦੇ ਅਨੰਤ ਨਾਮ ਬਣਦੇ ਜਾਣਗੇ। ੩੨੪। ਪਹਿਲਾਂ 'ਸਤ੍ਰੁਲੁਜ' ਸ਼ਬਦ ਕਹਿ ਕੇ (ਮਗਰੋਂ) 'ਏਸਰਾਸਤ੍ਰ' ਕਹਿ ਦਿਓ। (ਇਹ) ਨਾਮ ਪਾਸ ਦੇ ਹਨ। ਸੂਝਵਾਨੋ ! ਨਿਸਚੈ ਕਰ ਲਵੋ।੩੨੫।
ਪਹਿਲਾਂ 'ਬਿਪਾਸਾ' (ਬਿਆਸ) ਨਾਮ ਲੈ ਕੇ, ਫਿਰ 'ਏਸਰਾਸਤ੍ਰ ਕਹਿ ਦਿਓ। (ਇਹ) ਪਾਸ ਦੇ ਨਾਮ ਹਨ। ਚਤੁਰ ਲੋਗ ਨਿਸਚਾ ਕਰ ਲੈਣ।੩੨੬।