ਪਹਿਲਾਂ 'ਘਘਰ' ਸ਼ਬਦ ਉਚਾਰ ਕੇ, (ਫਿਰ) ਅੰਤ ਤੇ 'ਈਸਰਾਸਤ੍ਰ' ਕਹਿ ਦਿਓ। (ਇਹ) ਪਾਸ ਦਾ ਨਾਮ ਹੈ। ਚਤੁਰ ਲੋਗੋ! ਸਮਝ ਲਵੋ।੩੪੪। ਪਹਿਲਾਂ 'ਸੁਰਸਤੀ' ਪਦਾ ਦਾ ਉਚਾਰਨ ਕਰ ਕੇ (ਫਿਰ) ਅੰਤ ਤੇ 'ਈਸਰਾਸਤ੍ਰ' ਸ਼ਬਦ ਕਹਿ ਦਿਓ। ਇਸ ਸਾਰੇ ਪਾਸ ਦੇ ਨਾਮ ਹੋ ਜਾਂਦੇ ਹਨ। ਬੁੱਧੀਮਾਨੋ! ਵਿਚਾਰ ਕਰ ਲਵੋ।੩੪੫।
ਪਹਿਲਾਂ 'ਆਮੂ' (ਇਕ ਨਦੀ ਵਿਸ਼ੇਸ਼) ਸ਼ਬਦ ਕਹਿ ਕੇ ਫਿਰ ਈਸਰਾਸਤ੍ਰ' ਅੰਤ ਉਤੇ ਕਹੋ। (ਇਸ ਤਰ੍ਹਾਂ) ਪਾਸ ਦੇ ਬੇਅੰਤ ਨਾਮ ਬਣਦੋ ਜਾਣਗੇ।੩੪੬। ਸਮੁੰਦਰ ਵਲ ਜਾਣ ਵਾਲੀਆਂ ਜੋ ਨਦੀਆਂ ਹਨ, ਉਨ੍ਹਾਂ ਦੇ ਨਾਮ ਕਥਨ ਕਰੋ। (ਮਗਰੋਂ) 'ਈਸਰਾਸਤ੍ਰ ਸ਼ਬਦ ਕਹਿ ਦਿਓ। (ਇਹ) ਪਾਸ ਦੇ ਨਾਮ ਬਣ ਜਾਣਗੇ।੩੪੭।
(ਪਹਿਲਾਂ) ਸਾਰੇ ਕਾਲ ਦੇ ਨਾਮ ਲੈ ਕੇ, ਫਿਰ 'ਆਯੁਧ' ਪਦ ਦਾ ਕਥਨ ਕਰੋ। (ਇਹ) ਪਾਸ ਦੇ ਨਾਮ ਬਣਦੇ ਜਾਂਦੇ ਹਨ। ਬੁੱਧੀਮਾਨੋ! ਮਨ ਵਿਚ ਵਿਚਾਰ ਕਰ ਲਵੋ।੩੪੮। ਪਹਿਲਾਂ 'ਦੁਘਧ' (ਖੀਰ) ਸ਼ਬਦ ਉਚਾਰ ਕੇ ਫਿਰ 'ਨਿਧ' ਅਤੇ 'ਈਸ' ਸ਼ਬਦ ਜੋੜੋ। ਫਿਰ 'ਆਯੁਧ' ਕਹਿ ਦਿਓ। (ਇਹ) ਪਾਸ ਦਾ ਨਾਮ ਬਣਦਾ ਹੈ।੩੪੯।
ਪਹਿਲਾਂ 'ਪਾਨਿਧਿ' ਸ਼ਬਦ ਕਹਿ ਕੇ (ਫਿਰ) ਅੰਤ ਤੇ 'ਈਸਰਾਸਤ੍ਰ' ਕਥਨ ਕਰੋ। (ਇਸ ਤਰ੍ਹਾਂ) ਪਾਸ ਦੇ ਅਨੰਤ ਨਾਮ ਬਣਦੇ ਜਾਣਗੇ।੩੫। ਪਹਿਲਾਂ 'ਸ੍ਰੋਨਜ' ਸ਼ਬਦ ਕਹਿ ਕੇ, ਫਿਰ 'ਨਿਧਿ' ਅਤੇ 'ਈਸ' ਕਥਨ ਕਰੋ।(ਫਿਰ) 'ਆਯੁਧ' ਸ਼ਬਦ ਕਹੋ। (ਇਸ ਤਰ੍ਹਾਂ)ਪਾਸ ਦੇ ਨਾਮ ਨਿਕਲਦੇ ਆਣਗੇ ।੩੫੧।
ਪਹਿਲਾਂ 'ਛਿਤਜਜ' ਪਦ ਕਹਿ ਕੇ (ਇਹ) ਸਾਰੇ ਨਾਮ ਪਾਸ ਦੇ ਹਨ। ਬੁੱਧੀਮਾਨ ਲੋਗ ਜਾਣ ਲੈਣ। ੩੫੨। ਪਹਿਲਾਂ 'ਇਸਤ੍ਰਿਨ' ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਜ ਪਦ ਦਾ ਉਚਾਰਨ ਕਰੋ। (ਫਿਰ) ਈਸਰਾਸਤ੍ਰ ਕਹਿ ਦਿਓ। ਇਹ ਪਾਸ ਦਾ ਨਾਮ ਸਮਝ ਲਵੋ।੩੫੩।
ਪਹਿਲਾਂ 'ਨਾਰਿਜ' ਸ਼ਬਦ ਉਚਾਰਨ ਕਰ ਕੇ, (ਮਗਰੋਂ) 'ਈਸਰਾਸਤ੍ਰੁ' ਪਦ ਜੋੜੋ। (ਇਹ) ਨਾਮ ਪਾਸ ਦਾ ਹੈ। ਬੁੱਧੀਮਾਨੋ! ਵਿਚਾਰ ਕਰ ਲਵੋ।੩੫੪। (ਪਹਿਲਾਂ) ਚੰਚਲਾਨ (ਇਸਤ੍ਰੁਰੀਆਂ) ਦੇ ਨਾਮ ਲੈ ਕੇ, (ਫਿਰ) 'ਜਾ' ਅਤੇ 'ਨਿਧਿ' ਕਹਿ ਦਿਓ। ਫਿਰ 'ਈਸਰਾਸਤ੍ਰ' ਸਬਦ ਦਾ ਕਥਨ ਕਰੋ। (ਇਹ) ਪਾਸ ਦੇ ਨਾਮ ਸਮਝ ਲਵੋ।੩੫੫।
ਪਹਿਲਾਂ ਨਾਰੀਨ (ਇਸਤ੍ਰੁਰੀਆਂ) ਦਾ ਨਾਮ ਲੈ ਕੇ ਅੰਤ ਉਤੇ 'ਜਾ' ਅਤੇ 'ਨਿਧਿ' ਕਹਿ ਕੇ 'ਈਸਰਾਸਤ੍ਰ ਕਥਨ ਕਰੋ। (ਇਹ) ਪਾਸ ਦੇ ਨਾਮ ਸਮਝ ਲਵੋ।੩੫੬। ਪਹਿਲਾਂ 'ਬਨਿਤਾ' ਪਦ ਕਹਿ ਕੇ (ਫਿਰ) 'ਜਾ' ਅਤੇ 'ਨਿਧਿ' ਅਤੇ ਫਿਰ 'ਈਸਰਾਸਤ੍ਰ' ਪਦ ਜੋੜੋ। (ਇਨ੍ਹਾਂ ਨੂੰ) ਪਾਸ ਦੇ ਨਾਮ ਪਛਾਣ ਲਵੋ।੩੫੭।
ਪਹਿਲਾਂ 'ਇਸਤ੍ਰਿਜ' (ਇਸਤ੍ਰੁਰੀਰਜ) ਸ਼ਬਦ ਉਚਾਰ ਕੇ (ਫਿਰ) 'ਨਿਧਿ' ਤੇ 'ਈਸ' ਪਦ ਕਥਨ ਕਰੋ। (ਮਗਰੋਂ) 'ਈਸਰਾਸਤ੍ਰ' ਕਹਿ ਦਿਓ। (ਇਨ੍ਹਾਂ ਨੂੰ) ਪਾਸ ਦੇ ਨਾਮ ਸਮਝ ਲਵੋ।੩੫੮। ਪਹਿਲਾਂ 'ਬਨਿਤਾ' ਕਹੋ. ਫਿਰ 'ਨਿਧਿ' ਅਤੇ 'ਈਸ' ਦਾ ਕਥਨ ਕਰੋ। ਮਗਰੋਂ 'ਆਯੁਧ' ਸ਼ਬਦ ਜੋੜੋ। (ਇਸ ਨੂੰ) ਪਾਸ ਦੇ ਨਾਮ ਸਮਝ ਲਵੋ।੩੫੯।
ਪਹਿਲਾਂ 'ਅੰਜਨਾਨ' (ਅੰਜਨ ਨਾਲ ਸ਼ਿੰਗਾਰ ਕਰਨ ਵਾਲੀਆਂ, ਇਸਤ੍ਰੁਰੀਆਂ) ਦੇ ਨਾਮ ਲੈ ਕੇ, ਫਿਰ 'ਜਾ' ਸ਼ਬਦ ਕਹਿ ਕੇ 'ਨਿਧ' ਪਦ ਜੋੜ ਦਿਓ। ਫਿਰ 'ਈਸਰਾਸਤ੍ਰ' ਕਥਨ ਕਰੋ। (ਇਹ) ਪਾਸ ਦੇ ਨਾਮ ਸਮਝ ਲਵੋ। ੩੬੦।