Back ArrowLogo
Info
Profile

ਅੰਬੁਦਜਾ ਧਰ ਆਦਿ ਕਹਿ ਈਸਰਾਸਤ੍ਰ ਕਹਿ ਅੰਤਿ

ਨਾਮ ਪਾਸਿ ਕੇ ਹੋਤ ਹੈ ਚੀਨ ਲੋਹੁ ਮਤਵੰਤ। ੩੭੭।

ਅੰਬੁਦਜਾ ਧਰ ਪ੍ਰਿਥਮ ਕਹਿ ਈਸਰਾਸਤ੍ਰ ਪਦ ਦੀਨ।

ਨਾਮ ਪਾਸ ਕੇ ਹੋਤ ਹੈ ਲੀਜੀਅਹੁ ਜਾਨ ਪ੍ਰਬੀਨ। ੩੭੮।

 

ਬਾਰਿਦ ਆਦਿ ਉਚਾਰਿ ਕੈ ਜਾ ਨਿਧਿ ਈਸ ਬਖਾਨ।

ਸਸਤ੍ਰ ਉਚਰਿ ਸਭ ਪਾਸਿ ਕੇ ਲੀਜੀਅਹੁ ਨਾਮ ਪਛਾਨ।

੩੭੯। ਪ੍ਰਿਥਮ ਉਚਰਿ ਪਦ ਨੀਰ ਧਰ ਈਸਰਾਸਤ੍ਰੁ ਕਹਿ ਅੰਤ।

ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ੍ਰੁ ਚਲੈ ਬਿਅੰਤ। ੩੮੦।

 

ਰਿਦ ਪਦ ਆਦਿ ਬਖਾਨਿ ਕੈ ਈਸਰਾਸਤ੍ਰੁ ਕਹਿ ਦੀਨ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੩੮੧॥

ਹਰ ਧਰ ਆਦਿ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ

ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ੍ਰੁ ਚਲਤ ਬਿਅੰਤ। ੩੮੨।

 

ਜਲਜ ਤ੍ਰਾਣਿ ਸਬਦੋਚਰਿ ਕੈ ਈਸਰਾਸਤ੍ਰ ਕਹਿ ਦੀਨ।

ਨਾਮ ਪਾਸਿ ਕੇ ਹੋਤ ਹੈ ਲੀਜਹੁ ਚੀਨ ਪ੍ਰਬੀਨ। ੩੮੩।

ਹਰਧਦ ਜਲਧੁਦ ਬਾਰਿਧੁਦ ਨਿਧਿ ਪਤਿ ਸਸਤ੍ਰ ਬਖਾਨ।

ਨਾਮ ਪਾਸਿ ਕੇ ਹੋਤ ਹੈ ਲੀਜਹੁ ਚਤੁਰ ਪਛਾਨ। ੩੮੪॥

 

ਨੀਰਧਿ ਆਦਿ ਉਚਾਰਿ ਕੈ ਈਸਰਾਸਤ੍ਰ ਕਹਿ ਅੰਤਿ

ਸਕਲ ਨਾਮ ਸ੍ਰੀ ਪਾਸਿ ਕੋ ਨਿਕਸਤ੍ਰੁ ਚਲੈ ਬਿਅੰਤ। ੩੮੫।

ਅੰਬੁਦਜਾ ਧਰ ਨਿਧਿ ਉਚਰਿ ਈਸਰਾਸਤ੍ਰ ਕਹਿ ਅੰਤਿ

ਨਾਮ ਪਾਸਿ ਕੇ ਸਕਲ ਹੀ ਚੀਨਹੁ ਚਤੁਰ ਬਿਅੰਤ। ੩੮੬॥

 

ਧਾਰਾਧਰਜ ਉਚਾਰਿ ਕੈ ਨਿਧਿ ਪਤਿ ਏਸ ਬਖਾਨਿ।

ਸਸਤ੍ਰ ਉਚਰਿ ਸਭ ਪਾਸਿ ਕੋ ਲੀਜਹੁ ਨਾਮ ਪਛਾਨ। ੩੮੭।

ਧਾਰਾਧਰ ਧੁੰਦ ਈਸ ਕਹਿ ਸਸਤ੍ਰ ਬਹੁਰਿ ਪਦ ਦੀਨ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੩੮੮।

 

ਪੈ ਪਦ ਪ੍ਰਿਥਮ ਉਚਾਰਿ ਕੈ ਨਿਧਿ ਕਹਿ ਈਸ ਬਖਾਨਿ।

ਸਸਤ੍ਰ ਉਚਰਿ ਕਰਿ ਪਾਸਿ ਕੇ ਲੀਜਹੁ ਨਾਮ ਪਛਾਨ। ੩੮੯॥

ਸਕਲ ਦੁਘਦ ਕੇ ਨਾਮ ਲੈ ਨਿਧਿ ਕਹਿ ਈਸ ਬਖਾਨ।

ਸਸਤ੍ਰ ਉਚਰਿ ਕਰਿ ਪਾਸਿ ਕੇ ਚੀਨੀਅਹੁ ਨਾਮ ਸੁਜਾਨ। ੩੯੦।

 

ਨਾਮ ਸੁ ਬੀਰਨ ਕੇ ਸਭੇ ਮੁਖ ਤੇ ਪ੍ਰਿਥਮ ਉਚਾਰਿ।

ਗ੍ਰਸਿਤਨਿ ਕਹਿ ਸਭ ਪਾਸਿ ਕੇ ਲੀਜਹੁ ਨਾਮ ਸੁ ਧਾਰਿ। ੩੯੧।

ਸਕਲ ਬਾਰਿ ਕੇ ਨਾਮ ਲੈ ਨਿਧਿ ਪਤਿ ਈਸ ਬਖਾਨਿ।

ਸਸਤ੍ਰ ਉਚਰਿ ਕਰਿ ਪਾਸਿ ਕੇ ਲੀਜਹੁ ਨਾਮ ਸੁਜਾਨ। ੩੯੨।

 

ਸਕਲ ਨਾਮ ਲੈ ਧੂਰਿ ਕੇ ਧਰ ਨਿਧਿ ਈਸ ਬਖਾਨਿ।

ਸਸਤ੍ਰ ਉਚਰਿ ਕਰਿ ਪਾਸਿ ਕੇ ਚੀਨੀਅਹੁ ਨਾਮ ਸੁਜਾਨ। ੩੯੩।

51 / 100
Previous
Next