'ਅੰਬੁਦਜਾ ਧਰ' ਪਹਿਲਾਂ ਕਹਿ ਕੇ, ਮਗਰੋਂ 'ਈਸ਼ਰਾਸਤ੍ਰ' ਪਦ ਕਹੋ। (ਇਹ) ਪਾਸ ਦਾ ਨਾਮ ਬਣਦਾ ਹੈ। ਬੁੱਧੀਮਾਨ ਸਮਝ ਲੈਣ।੩੭੭। 'ਅੰਬੁਦਜਾ ਧਰ' ਪਦ ਪਹਿਲਾਂ ਕਹੋ ਫਿਰ 'ਈਸਰਾਸਤ੍ਰ' ਸ਼ਬਦ ਜੋੜੋ। (ਇਹ) ਪਾਸ ਦਾ ਨਾਮ ਹੈ। ਸੂਝਵਾਨ ਸਮਝ ਲੈਣ।੩੭੮। ਪਹਿਲਾਂ ‘ਬਾਰਿਦ' ਪਦ ਕਹਿ ਕੇ, ਫਿਰ 'ਜਾ ਨਿਧਿ ਈਸ' ਪਦ ਕਥਨ ਕਰੋ। ਫਿਰ 'ਸਸਤ੍ਰ' ਸ਼ਬਦ ਦਾ ਉਚਾਰਨ ਕਰੋ। (ਇਹ) ਸਾਰੇ ਪਾਸ ਦੇ ਨਾਮ ਸਮਝ ਲਵੋ।੩੭੯। ਪਹਿਲਾਂ 'ਨੀਰ ਧਰ' ਪਦ ਕਹਿ ਕੇ, (ਫਿਰ) ਅੰਤ ਉਤੇ 'ਈਸਰਾਸਤ੍ਰੁ' ਸ਼ਬਦ ਕਹੋ। (ਇਸ ਤਰ੍ਹਾਂ) ਪਾਸ ਦੇ ਅਨੰਤ ਨਾਮ ਬਣ ਸਕਦੇ ਹਨ।੩੮)।
ਪਹਿਲਾਂ 'ਰਿਦ' ਫਿਰ 'ਈਸਰਾਸਤ੍ਰ' ਪਦ ਦਾ ਕਥਨ ਕਰੋ। (ਇਹ) ਪਾਸ ਦਾ ਨਾਮ ਹੁੰਦਾ ਹੈ। ਚਤੁਰ ਪੁਰਸ਼ੋ! ਸਮਝ ਲਵੋ।੩੮੧। ਪਹਿਲਾਂ 'ਹਰ ਧਰ` ਕਹਿ ਕੇ ਫਿਰ 'ਈਸਰਾਸਤ੍ਰ' ਸ਼ਬਦ ਕਥਨ ਕਰੋ। (ਇਸ ਤਰ੍ਹਾਂ) ਪਾਸ ਦੇ ਬੇਅੰਤ ਨਾਮ ਬਣਦੇ ਜਾਂਦੇ ਹਨ।੩੮੨।
'ਜਲਜ ਤ੍ਰਾਣਿ' ਪਦ (ਪਹਿਲਾਂ) ਕਹਿ ਕੇ (ਫਿਰ) 'ਈਸਰਾਸਤ੍ਰੁ' (ਸਬਦ ਦਾ) ਉਚਾਰਨ ਕਰੋ। (ਇਹ) ਪਾਸ ਦਾ ਨਾਮ ਬਣਦਾ ਹੈ। ਪ੍ਰਬੀਨੋ ! ਵਿਚਾਰ ਲਵੋ।੩੮੩। ਪਹਿਲਾਂ 'ਹਰਧਦ', 'ਜਲਧੁੰਦ', 'ਬਾਰਿਧੁਦ' ਕਹਿ ਕੇ (ਫਿਰ) 'ਨਿਧਿ ਪਤਿ' ਅਤੇ 'ਸਸਤ੍ਰ ਸ਼ਬਦ ਜੋੜੋ। (ਇਹ ਸਾਰੇ) ਪਾਸ ਦੇ ਨਾਮ ਬਣ ਜਾਂਦੇ ਹਨ। ਸੂਝਵਾਨੋ! ਸਮਝ ਲਵੋ।੩੮੪।
ਪਹਿਲਾਂ 'ਨੀਰਧਿ' ਪਦ ਉਚਾਰ ਕੇ, (ਪਿਛੋਂ) 'ਈਸਰਾਸਤ੍ਰ' ਅੰਤ ਉਤੇ ਕਹੋ। (ਇਸ ਤੋਂ) ਪਾਸ ਦੇ ਬੇਅੰਤ ਨਾਮ ਬਣਦੇ ਜਾਣਗੇ।੩੮੫। ਪਹਿਲਾਂ ‘ਅੰਬੁਦਜਾ ਧਰ ਨਿਧਿ' ਕਹਿ ਕੇ. (ਫਿਰ) ਅੰਤ ਉਤੇ 'ਈਸਰਾਸਤ੍ਰੁ' ਕਹਿ ਦਿਓ। (ਇਹ) ਪਾਸ ਦੇ ਨਾਮ ਬਣ ਜਾਣਗੇ। ਵਿਦਵਾਨੋ ! ਸਮਝ ਲਵੋ। ३८६।
(ਪਹਿਲਾਂ) 'ਧਾਰਾਧਰਜ' ਸ਼ਬਦ ਉਚਾਰ ਕੇ ਫਿਰ 'ਨਿਧਿ ਪਤਿ' ਅਤੇ 'ਏਸ' ਦਾ ਕਥਨ ਕਰੋ ਅਤੇ ਅੰਤ ਉਤੇ 'ਸਸਤ੍ਰੁ ਜੋੜੋ। (ਇਨ੍ਹਾਂ ਨੂੰ) ਪਾਸ ਦੇ ਨਾਮ ਪਛਾਣ ਲਵੋ।੩੮੭। (ਪਹਿਲਾਂ) 'ਧਾਰਾਧਰ ਧੁਦ ਈਸ' ਕਹਿ ਕੇ, ਫਿਰ 'ਸਸਤ੍ਰ' ਪਦ ਕਹੇ। (ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਬੁੱਧੀਮਾਨੋ! ਵਿਚਾਰ ਕਰ ਲਵੋ।੩੮੮।
'ਪੋ' ਪਦ ਪਹਿਲਾਂ ਉਚਾਰ ਕੇ, (ਫਿਰ) ‘ਨਿਧਿ ਅਤੇ 'ਈਸ' ਸ਼ਬਦ ਜੋੜੋ। ਫਿਰ 'ਸਸਤ੍ਰ' ਸ਼ਬਦ ਕਥਨ ਕਰ ਕੇ ਪਾਸ ਦੇ ਨਾਮ ਪਛਾਣ ਲਵੋ।੩੮੯। ਦੁੱਧ ਦੇ ਸਾਰੇ ਨਾਮ ਲੈ ਕੇ (ਫਿਰ) ਅੰਤ ਉਤੇ 'ਨਿਧ', 'ਈਸ' ਅਤੇ 'ਸਸਤ੍ਰ' ਪਦਾਂ ਨੂੰ ਜੋੜੋ। (ਇਹ) ਪਾਸ ਦੇ ਨਾਮ ਬਣਦੇ ਹਨ। ਸੁਜਾਨੋ ਸਮਝ ਲਵੋ। ३९०।
ਪਹਿਲਾਂ ਸਾਰਿਆਂ ਬੀਰਾਂ (ਸੂਰਮਿਆਂ) ਦੇ ਨਾਮ ਕਥਨ ਕਰੋ। (ਫਿਰ) 'ਗੁਸਿਤਨਿ ਕਹਿ ਦਿਓ। (ਇਹ) ਸਭ ਪਾਸ ਦੇ ਨਾਮ ਸਮਝ ਲਵੋ।੩੯੧। (ਪਹਿਲਾਂ) ਪਾਣੀ ਦੇ ਸਾਰੇ ਨਾਮ ਲੈ ਕੇ, (ਫਿਰ) ਅੰਤ ਉਤੇ 'ਨਿਧਿ ਪਤਿ ਈਸ ਸਸਤ੍ਰ ਕਹੋ। (ਇਹ) ਪਾਸ ਦੇ ਨਾਮ ਹੋ ਜਾਂਦੇ ਹਨ। ਸੁਜਾਨੋ! ਵਿਚਾਰ ਕਰ ਲਵੋ।੩੯੨। (ਪਹਿਲਾਂ) 'ਧੂਰਿ' ਦੇ ਸਾਰੇ ਨਾਮ ਲੈ ਕੇ, (ਫਿਰ) 'ਧਰ ਨਿਧਿ' ਅਤੇ 'ਈਸ' ਕਥਨ ਕਰੋ ਅਤੇ ਫਿਰ 'ਸਸਤ੍ਰ' ਪਦ ਜੋੜੋ। ਇਸ ਤਰ੍ਹਾਂ (ਇਨ੍ਹਾਂ ਨੂੰ) ਪਾਸ ਦੇ ਨਾਮ ਵਿਚਾਰ ਲਵੋ।੩੯੩।