ਪਿਤਨਾਂਤਕ ਪਦ ਪ੍ਰਿਥਮ ਕਹਿ ਅੰਤਯਾਂਤਕ ਕੈ ਦੀਨ।
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੪੧੧॥
ਧੁਜਨੀ ਅਰਿ ਪਦ ਪ੍ਰਿਥਮ ਕਹਿ ਅੰਤਯਾਂਤਕਹਿ ਉਚਾਰਿ।
ਨਾਮ ਪਾਸਿ ਕੋ ਹੋਤ ਹੈ ਲੀਜਹੁ ਸੁਕਬਿ ਸੁਧਾਰਿ। ੪੧੨॥
ਆਦਿ ਬਾਹਨੀ ਸਬਦ ਕਹਿ ਰਿਪੁ ਅਰਿ ਸਬਦ ਬਖਾਨ।
ਨਾਮ ਪਾਸਿ ਕੇ ਹੋਤ ਹੈ ਚੀਨ ਲੋਹੁ ਮਤਿਵਾਨ। ੪੧੩।
ਬਾਹਨਿ ਆਦਿ ਬਖਾਨਿ ਕੈ ਰਿਪੁ ਅਰਿ ਬਹੁਰਿ ਬਖਾਨ।
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ। ੪੧੪।
ਸੋਨਾ ਆਦਿ ਉਚਾਰਿ ਕੋ ਰਿਪੁ ਅਰਿ ਬਹੁਰਿ ਬਖਾਨਿ।
ਨਾਮ ਪਾਸਿ ਕੇ ਹੋਤ ਹੈ ਲੀਜਹੁ ਚਤੁਰ ਪਛਾਨ। ੪੧੫॥
ਹਯਨੀ ਆਦਿ ਬਖਾਨਿ ਕੈ ਅੰਯੰਤਕ ਕੇ ਦੀਨ।
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੪੧੬॥
ਗੈਨੀ ਆਦਿ ਬਖਾਨਿ ਕੈ ਅੰਤਯੰਤਕ ਅਰਿ ਦੇਹੁ।
ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ। ੪੧੭।
ਪਤਿਨੀ ਆਦਿ ਬਖਾਨਿ ਕੈ ਅਰਿ ਪਦ ਬਹੁਰਿ ਉਚਾਰਿ।
ਨਾਮ ਪਾਸਿ ਕੇ ਹੋਤ ਹੈ ਜਾਨ ਲੇਹੁ ਨਿਰਧਾਰ। ੪੧੮॥
ਰਥਨੀ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰੁ।
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੪੧੯॥
ਨਿਪਣੀ ਆਦਿ ਬਖਾਨਿ ਕੈ ਰਿਪੁ ਖਿਪ ਬਹੁਰ ਉਚਾਰਿ।
ਨਾਮ ਪਾਸਿ ਕੇ ਹੋਤ ਹੈ ਲੀਜਅਹੁ ਸੁ ਕਬਿ ਸੁਧਾਰ। ੪੨01
ਭਟਨੀ ਆਦਿ ਬਖਾਨਿ ਕੈ ਰਿਪੁ ਅਰਿ ਬਹੁਰ ਬਖਾਨ।
ਨਾਮ ਪਾਸਿ ਕੇ ਹੋਤ ਹੈ ਚੀਨਹੁ ਪ੍ਰਗ੍ਯਾਵਾਨ। ੪੨੧।
ਆਦਿ ਬੀਰਣੀ ਸਬਦ ਕਹਿ ਰਿਪੁ ਅਰਿ ਬਹੁਰਿ ਬਖਾਨ।
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੪੨੨।
ਸਤ੍ਰੁਣਿ ਆਦਿ ਬਖਾਨਿ ਕੈ ਰਿਪੁ ਅਰਿ ਪੁਨਿ ਪਦ ਦੇਹੁ।
ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤ ਲੋਹੁ। ੪੨੩।
ਜੁਧਨਿ ਆਦਿ ਬਖਾਨਿ ਕੈ ਪੁਨਿ ਰਿਪੁ ਅਰਿ ਕੈ ਦੀਨ।
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੪੨੪।
ਰਿਪੁਣੀ ਆਦਿ ਉਚਾਰਿ ਕੈ ਰਿਪੁ ਖਿਪ ਅੰਤਿ ਬਖਾਨ।
ਨਾਮ ਪਾਸਿ ਕੇ ਹੋਤ ਹੈ ਚਤੁਰ ਚਿਤ ਪਹਿਚਾਨ। ੪੨੫।
ਅਰਿਣੀ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ ਬਖਾਨ।
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੪੨੬।
ਰਾਜਨਿ ਆਦਿ ਉਚਾਰਿ ਕੈ ਰਿਪੁ ਅਰਿ ਅੰਤਿ ਬਖਾਨ।
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ। ੪੨੭।