Back ArrowLogo
Info
Profile

ਅਬ ਤੁਪਕ ਕੇ ਨਾਮ

ਦੋਹਰਾ

ਬਾਹਿਨਿ ਆਦਿ ਉਚਾਰੀਐ ਰਿਪੁ ਪਦ ਅੰਤਿ ਉਚਾਰਿ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੪੬੧॥

ਸਿੰਧਵਨੀ ਪਦ ਪ੍ਰਿਥਮ ਕਹਿ ਰਿਪਣੀ ਅੰਤ ਉਚਾਰਿ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੪੬੨॥

 

ਤੁਰੰਗਨਿ ਪ੍ਰਿਥਮ ਉਚਾਰਿ ਕੈ ਰਿਪੁ ਅਰਿ ਅੰਤਿ ਉਚਾਰਿ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ॥ ੪੬੩॥

ਹਯਨੀ ਆਦਿ ਉਚਾਰਿ ਕੈ ਹਾ ਅਰਿ ਪਦ ਅੰਤਿ ਬਖਾਨ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ। ੪੬੪।

 

ਅਰਬਨਿ ਆਦਿ ਬਖਾਨੀਐ ਰਿਪੁ ਅਰਿ ਅੰਤਿ ਉਚਾਰਿ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੪੬੫॥

ਕਿੰਕਾਣੀ ਪ੍ਰਥਮੋਚਰਿ ਕੈ ਰਿਪੁ ਪਦ ਅੰਤ ਉਚਾਰਿ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰਿ। ੪੬੬॥

 

ਅਸੁਨੀ ਆਦਿ ਉਚਾਰੀਐ ਅੰਤਿ ਸਬਦ ਅਰਿ ਦੀਨ।

ਸਤ੍ਰੁ ਤੁਪਕ ਕੇ ਨਾਮ ਹੈ ਲੀਜਹੁ ਸਮਝ ਪ੍ਰਬੀਨ। ੪੬੭।

ਸੁਆਸਨਿ ਆਦਿ ਬਖਾਨੀਐ ਰਿਪੁ ਅਰਿ ਪਦ ਕੈ ਦੀਨ।

ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ। ੪੬੮।

 

ਆਧਿਨਿ ਆਦਿ ਉਚਾਰਿ ਕੈ ਰਿਪੁ ਪਦ ਅੰਤਿ ਬਖਾਨ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੪੬੯।

ਪ੍ਰਭੁਣੀ ਆਦਿ ਉਚਾਰਿ ਕੈ ਰਿਪੁ ਪਦ ਅੰਤਿ ਬਖਾਨ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੪੭੦।

 

ਆਦਿ ਭੂਪਣੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰਿ। ੪੭੧।

ਆਦਿ ਈਸਣੀ ਸਬਦ ਕਹਿ ਰਿਪੁ ਅਰਿ ਪਦ ਕੇ ਦੀਨ।

ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ। ੪੭੨।

 

ਆਦਿ ਸੰਉਡਣੀ ਸਬਦ ਕਹਿ ਰਿਪੁ ਅਰਿ ਬਹੁਰਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ। ੪੭੩॥

ਪ੍ਰਥਮ ਸਤ੍ਰੁਣੀ ਉਚਰੀਐ ਰਿਪੁ ਅਰਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ। ੪੭੪।

 

ਸਕਲ ਛਤ੍ਵ ਕੇ ਨਾਮ ਲੈ ਨੀ ਕਹਿ ਰਿਪੁਹਿ ਬਖਾਨ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ। ੪੭੫॥

ਪ੍ਰਥਮ ਛਤ੍ਰਨੀ ਸਬਦ ਉਚਰਿ ਰਿਪੁ ਅਰਿ ਅੰਤਿ ਬਖਾਨ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੪੭੬।

61 / 100
Previous
Next