

ਹੁਣ ਤੁਪਕ (ਛੋਟੀ ਤੋਪ ਜਾਂ ਬੰਦੂਕ) ਦੇ ਨਾਂਵਾਂ (ਦਾ ਵਰਣਨ)
ਦੋਹਰਾ
ਪਹਿਲਾਂ 'ਸਾਹਿਨਿ ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ ਪਦ ਕਥਨ ਕਰੋ। (ਇਹ) ਨਾਮ ਤੁਪਕ ਦਾ ਹੈ। ਇਸ ਨੂੰ ਕਵੀਓ। ਧਾਰਨ ਕਰ ਲਵੋ।੪੬੧। ਪਹਿਲਾਂ 'ਸਿੰਧਵਨੀ' (ਘੋੜ ਚੜ੍ਹੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪਣੀ' ਪਦ ਦਾ ਬਖਾਨ ਕਰੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਕਵੀਓ! ਧਾਰਨ ਕਰ ਲਵੋ।੪੬੨।
ਪਹਿਲਾਂ 'ਤੁਰੰਗਨਿ' (ਘੋੜ ਸਵਾਰ ਸੈਨਾ) ਕਹਿ ਕੇ ਅੰਤ ਉਤੇ ਰਿਪੁ ਅਰਿ ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਵੇਗਾ। ਕਵੀਓ! ਇਸ ਨੂੰ ਵਿਚਾਰ ਲਵੋ।੪੬੩। ਪਹਿਲਾਂ 'ਹਯਨੀ (ਘੋੜ ਚੜ੍ਹੀ ਸੈਨਾ) ਕਹਿ ਕੇ ਅੰਤ ਉਤੇ 'ਹਾ ਅਰਿ ਪਦ ਜੋੜੋ। (ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਵਿਚਾਰਵਾਨੋ! ਸੋਚ ਲਵੋ।੪੬੪
ਪਹਿਲਾਂ 'ਅਰਬਨਿ' ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਸ਼ਬਦ ਕਹੋ। (ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਸੂਝਵਾਨ ਕਵੀਓ! ਵਿਚਾਰ ਕਰ ਲਵੋ।੪੬੫। ਪਹਿਲਾਂ 'ਕਿਕਾਣੀ' ਸ਼ਬਦ ਉਚਾਰੋ, ਫਿਰ 'ਰਿਪੁ ਪਦ ਅੰਤ ਉਤੇ ਜੋੜੋ। (ਇਹ) ਨਾਮ ਤੁਪਕ ਦਾ ਬਣਦਾ ਹੈ। ਕਵੀਓ! ਚੇਤੇ ਕਰ ਲਵੋ।੪੬੬॥
ਪਹਿਲਾਂ 'ਅਸੁਨੀ' (ਘੋੜ ਸਵਾਰ ਸੈਨਾ) ਕਹਿ ਕੇ ਅੰਤ ਉਤੇ 'ਅਰ' ਸ਼ਬਦ ਜੋੜੋ। (ਫਿਰ) 'ਸਤ੍ਰੂ' ਪਦ ਕਹੋ। (ਇਹ) ਤੁਪਕ ਦਾ ਨਾਮ ਹੈ। ਪ੍ਰਬੀਨੋ। ਚੇਤੇ ਰਖੇ।੪੬੭। ਪਹਿਲਾਂ 'ਸੁਆਸਨਿ' (ਘੋੜ-ਸਵਾਰ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ ਪਦ ਕਥਨ ਕਰੋ। ਇਹ ਤੁਪਕ ਦਾ ਨਾਮ ਬਣਦਾ ਹੈ। ਸੂਝਵਾਨੋ! ਸਮਝ ਲਵੋ।੪੬੮।
ਪਹਿਲਾਂ 'ਆਧਿਨਿ' (ਰਾਜੇ ਦੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ' ਪਦ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਸਮਝਦਾਰੋ! ਸਮਝ ਲਵੇ।੪੬੯। ਪਹਿਲਾ 'ਪ੍ਰਭੁਣੀ (ਰਾਜ ਸੈਨਾ) ਸ਼ਬਦ ਉਚਾਰ ਕੇ, (ਫਿਰ) 'ਰਿਪੁ' ਪਦ ਅੰਤ ਉਤੇ ਰਖੋ। (ਇਹੁ) ਨਾਮ ਤੁਪਕ ਦਾ ਬਣਦਾ ਹੈ। ਬੁੱਧੀਮਾਨੋ! ਵਿਚਾਰ ਲਵੇ।੪੭01
ਸ਼ੁਰੂ ਵਿਚ 'ਭੂਪਣੀ' (ਰਾਜ ਸੈਨਾ) ਸ਼ਬਦ ਕਹਿ ਕੇ, ਅੰਤ ਵਿਚ 'ਰਿਪੁ ਅਰਿ' ਕਥਨ ਕਰੋ। (ਇਹ) ਨਾਮ ਤੁਪਕ ਦਾ ਹੈ। ਕਵੀ ਇਸ ਨੂੰ ਚੇਤੇ ਰਖਣ।੪੭੧। ਪਹਿਲਾਂ ਈਸਣੀ' (ਸੁਆਮੀ ਦੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਬੁੱਧੀਮਾਨ! ਸੋਚ ਲਵੋ।੪੭੨।
ਪਹਿਲਾਂ 'ਸੰਉਡਨੀ (ਹਾਥੀ ਸੈਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਦਾ ਉਚਾਰਨ ਕਰੋ। (ਇਹ) ਤੁਪਕ ਦਾ ਨਾਮ ਹੈ। ਸਮਝਦਾਰੋ! ਵਿਚਾਰ ਲਵੋ।੪੭੩। ਪਹਿਲਾਂ 'ਸਤ੍ਰਣੀ (ਵੈਰੀ ਸੈਨਾ) ਕਹਿ ਕੇ (ਫਿਰ) 'ਰਿਪੁ ਅਰਿ ਪਦ ਅੰਤ ਉਤੇ ਕਹੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਵਿਦਵਾਨੋ! ਸਮਝ ਲਵੋ 1੪੭੪।
ਛਤੂ ਦੇ ਸਾਰੇ ਨਾਮ ਲੈ ਕੇ, ਫਿਰ 'ਨੀਂ ਕਹਿ ਕੇ 'ਰਿਪੁ ਪਦ ਜੇਤੂ। ਇਹ ਤੁਪਕ ਦੇ ਨਾਮ ਬਣਦੇ ਜਾਂਦੇ ਹਨ। ਸੁਜਾਨੇ! ਸਮਝ ਲਵੋ ੪੭੫ ਪਹਿਲਾਂ 'ਛਤ੍ਰਨੀ (ਛਤ੍ਰਧਾਰੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ ਰਿਪੁ ਅਰਿ' ਸ਼ਬਦ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਮਤਿਵਾਨੋ! ਸਮਝ ਲਵੋ।੪੭੬