

ਪਹਿਲਾਂ 'ਸਿਪਰਣੀ' (ਢਾਲਾਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਕਹੋ। (ਇਸ ਤਰ੍ਹਾਂ) ਤੁਪਕ ਦੇ ਅਨੰਤ ਨਾਮ ਬਣਦੇ ਜਾਣਗੇ।੪੯੩। ਪਹਿਲਾਂ 'ਸਲਣੀ' (ਤੀਰ ਕਮਾਨਾਂ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ' ਪਦ ਜੋੜੋ। ਇਹ ਤੁਪਕ ਦਾ ਨਾਮ ਬਣਦਾ ਹੈ। ਸੂਝਵਾਨੋ! ਸੋਚ ਲਵੋ।੪੯੪।
ਪਹਿਲਾਂ 'ਚਕੁਣਿ' (ਚੱਕਾਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ ਪਦ ਜੋੜ ਦਿਓ। ਇਹ ਤੁਪਕ ਦਾ ਨਾਮ ਹੁੰਦਾ ਹੈ। ਵਿਚਾਰਵਾਨੇ! ਸਮਝ ਲਵੋ।੪੯੫। ਪਹਿਲਾਂ 'ਖੜਗਨੀ' ਸ਼ਬਦ ਕਹਿ ਕੇ, ਫਿਰ ਅੰਤ ਤੇ 'ਰਿਪੁ ਅਰਿ` ਕਹੋ। ਇਹ ਨਾਮ ਤੁਪਕ ਦਾ ਬਣਦਾ ਹੈ। ਕਵੀ ਜਨੋ! ਵਿਚਾਰ ਕਰ ਲਵੋ।੪੯੬।
ਪਹਿਲਾਂ 'ਅਸਿਨੀ (ਤਲਵਾਰ ਧਾਰੀਆਂ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਸ਼ਬਦ ਰਖੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਸੁਜਾਨੋ! ਜਾਣ ਲਵੋ।੪੯੭। (ਪਹਿਲਾਂ) 'ਨਿਸਤ੍ਰਿਸਨੀ (ਤੀਹ ਉਂਗਲ ਲੰਬੀਆਂ ਤਲਵਾਰਾਂ ਵਾਲੀ ਸੈਨਾ) ਸ਼ਬਦ ਉਚਾਰ ਕੇ ਅੰਤ ਉਤੇ 'ਰਿਪੁ ਅਰਿ' ਕਥਨ ਕਰੋ। (ਇਹ) ਨਾਮ ਤੁਪਕ ਦੇ ਬਣਦੇ ਜਾਂਦੇ ਹਨ।੪੯੮।
ਪਹਿਲਾਂ 'ਖਗਨੀ' (ਖਗ, ਖੜਗ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ ਪਦ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਸੁਜਾਨੋ! ਸਮਝ ਲਵੋ।੪੯੯। ਪਹਿਲਾਂ 'ਸਸਤ੍ਰ ਏਸੁਣੀ' (ਸ਼ਸਤਾਂ ਦੇ ਸੁਆਮੀਆਂ ਦੀ ਸੈਨਾ) ਪਦ ਕਹਿ ਕੇ ਫਿਰ ਰਿਪੁ ਅਰਿ ਸ਼ਬਦ ਕਥਨ ਕਰੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਪ੍ਰਬੀਨੋ! ਵਿਚਾਰ ਕਰ ਲਵੋ।੫੦੦।
ਪਹਿਲਾਂ 'ਸਸਤ੍ਰੁ ਰਾਜਨੀ (ਖੜਗ ਧਾਰੀ ਸੈਨਾ) ਕਹਿ ਕੇ ਅੰਤ ਉਤੇ 'ਰਿਪੁ ਅਰਿ ਪਦ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਵੇਗਾ। ਕਵੀਓ! ਵਿਚਾਰ ਲਵੋ।੫੦੧। ਪਹਿਲਾਂ 'ਸਸਤ੍ਰੁ ਰਾਟਨੀ' (ਖੜਗਧਾਰੀਆਂ ਦੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰੋ। (ਇਹ) ਨਾਮ ਤੁਪਕ ਦਾ ਹੈ। ਪ੍ਰਬੀਨੋ! ਵਿਚਾਰ ਲਵੋ।੫੦੨।
ਪਹਿਲਾਂ 'ਸੈਫਨੀ' (ਸੈਫਧਾਰੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਕਹੋ। (ਇਹ) ਨਾਮ ਤੁਪਕ ਦਾ ਬਣਦਾ ਹੈ। ਸੁਜਾਨ ਲੋਕੋ! ਸਮਝ ਲਵੋ।੫੦੩। ਪਹਿਲਾਂ 'ਤੇਗਨੀ' (ਤੇਗਾਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਪ੍ਰਬੀਨੋ! ਸਮਝ ਲਵੋ।੫੦੪।
ਪਹਿਲਾਂ 'ਕ੍ਰਿਪਾਨਨਿ' (ਕ੍ਰਿਪਾਨਾਂ ਵਾਲੀ ਫੌਜ) ਸ਼ਬਦ ਕਹਿ ਕੇ ਫਿਰ ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜ ਦਿਓ। (ਇਹ) ਨਾਮ ਤੁਪਕ ਦਾ ਬਣਦਾ ਹੈ। ਚਤੁਰ ਲੋਗੋ ! ਸੋਚ ਲਵੋ।੫੦੫। ਪਹਿਲਾਂ ਸਮਸੇਰਣੀ (ਸ਼ਮਸ਼ੀਰਾਂ ਵਾਲੀ ਸੈਨਾ) ਪਦ ਉਚਾਰ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ। (ਇਹ) ਤੁਪਕ ਦਾ ਨਾਮ ਹੈ। ਵਿਦਵਾਨੋ! ਸਮਝ ਲਵੋ। ५०६।
ਪਹਿਲਾਂ ‘ਖੰਡਨੀ' (ਖੰਡੇਧਾਰੀ ਸੈਨਾ) ਸ਼ਬਦ ਕਹਿ ਕੇ ਫਿਰ ‘ਰਿਪੁ ਅਰਿ ਪਦ ਕਹੋ। (ਇਹ) ਨਾਮ ਤੁਪਕ ਦਾ ਹੁੰਦਾ ਹੈ। ਕਵੀਓ! ਵਿਚਾਰ ਕਰ ਲਵੋ।੫੦੭। ਪਹਿਲਾਂ 'ਖਲਖੰਡਨਿ' (ਖਲਾਂ ਦਾ ਖੰਡਨ ਕਰਨ ਵਾਲੀ, ਖੜਗ) ਪਦ ਕਹੋ। (ਫਿਰ) 'ਰਿਪੁ ਅਰਿ' ਸ਼ਬਦ ਕਥਨ ਕਰੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਪ੍ਰਬੀਨੋ! ਵਿਚਾਰ ਕਰ ਲਵੋ।੫੦੮।