

ਕਵਚਾਂਤਕਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੫੦੯॥
ਧਾਰਾਧਰਨੀ ਆਦਿ ਕਹਿ ਰਿਪੁ ਅਰਿ ਪਦ ਕੇ ਦੀਨ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੫੧੦।
ਕਵਚ ਤਾਪਨੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ।
ਨਾਮ ਤੁਪਕ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੫੧੧॥
ਤਨੁ ਤ੍ਰਾਣਿ ਅਰਿ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ।
ਨਾਮ ਤੁਪਕ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ। ੫੧੨॥
ਕਵਚ ਘਾਤਨੀ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪ੍ਰਮਾਨ। ੫੧੩।
ਦੁਸਟ ਦਾਹਨੀ ਆਦਿ ਕਹਿ ਰਿਪੁ ਅਰਿ ਸਬਦ ਬਖਾਨ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ। ੫੧੪।
ਦੁਰਜਨ ਦਰਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ।
ਨਾਮ ਤੁਪਕ ਕੇ ਹੋਤ ਹੈ ਜਾਨੁ ਚਤੁਰ ਨਿਰਧਾਰ। ੫੧੫॥
ਦੁਰਜਨ ਦਬਕਨੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੫੧੬॥
ਦੁਸਟ ਚਰਬਨੀ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪਛਾਨ। ੫੧੭॥
ਬੀਰ ਬਰਜਨੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ।
ਨਾਮ ਤੁਪਕ ਕੇ ਹੇਤ ਹੈ ਲੀਜਹੁ ਸਮਝ ਪ੍ਰਬੀਨ। ੫੧੮।
ਬਾਰ ਬਰਜਨੀ ਆਦਿ ਕਹਿ ਰਿਪੁਣੀ ਅੰਤ ਖਾਨ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪਛਾਨ। ੫੧੯॥
ਬਿਸਿਖ ਬਰਖਨੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ।
ਨਾਮ ਤੁਪਕ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੫੨੦॥
ਬਾਨ ਦਾਇਨੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੫੨੧॥
ਬਿਸਿਖ ਬ੍ਰਿਸਟਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰਿ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰਿ॥ ੫੨੨।
ਪਨਜ ਪ੍ਰਹਾਰਨਿ ਆਦਿ ਕਹਿ ਰਿਪੁ ਅਰਿ ਅੰਤਿ ਉਚਾਰਿ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੫੨੩।
ਧਨੁਨੀ ਆਦਿ ਉਚਾਰੀਐ ਰਿਪੁ ਅਰਿ ਅੰਤਿ ਉਚਾਰਿ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੫੨੪।