Back ArrowLogo
Info
Profile

ਪਹਿਲਾਂ 'ਧਨੁਖਨੀ (ਧਨੁਸ਼ ਨਾਲ ਤੀਰ ਚਲਾਉਣ ਵਾਲੀ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਪਦ ਜੋੜ ਦਿਓ। (ਇਹ) ਨਾਮ ਤੁਪਕ ਦਾ ਬਣਦਾ ਹੈ। ਸੁਘੜ ਲੋਗੋ! ਸਮਝ ਲਵੋ।੫੨੫। ਪਹਿਲਾਂ ਕੋਅੰਡਨੀ'(ਧਨੁਸ਼ ਧਾਰੀਆਂ ਦੀ ਸੈਨਾ) (ਸ਼ਬਦ) ਕਹਿ ਕੇ (ਫਿਰ) 'ਰਿਪੁ ਅਰਿ` ਪਦ ਜੋੜੋ। ਇਹ  ਤੁਪਕ ਦਾ ਨਾਮ ਬਣਦਾ ਹੈ। ਪ੍ਰਬੀਨੋ! ਸਮਝ ਲਵੋ।੫੨੬।

ਪਹਿਲਾਂ 'ਬਾਣਾਗੁਜਨੀ' (ਬਾਣ-ਕਮਾਨ ਧਾਰਨ ਵਾਲੀ ਸੈਨਾ) (ਸ਼ਬਦ) ਕਹਿ ਕੇ ਫਿਰ 'ਰਿਪੁ ਅਰਿ` ਪਦ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਵੇਗਾ। ਸੁਜਾਨੋ! ਸਮਝ ਲਵੋ।੫੨੭। ਪਹਿਲਾਂ 'ਬਾਣ ਪੁਹਰਣੀ' (ਬਾਣਾਂ ਦਾ ਪ੍ਰਹਾਰ ਕਰਨ ਵਾਲੀ ਸੈਨਾ) ਕਹਿ ਕੇ (ਫਿਰ) 'ਰਿਪੁ ਅਰਿ ਪਦ ਜੋੜੋ। (ਇਹ) ਨਾਮ ਤੁਪਕ ਦਾ ਬਣ ਜਾਵੇਗਾ। ਸੁਘੜੋ! ਸਮਝ ਲਵੋ। ५२८।

ਪਹਿਲਾਂ ‘ਬਾਣਨੀ ਪਦ ਦਾ ਉਚਾਰਨ ਕਰੋ, ਅੰਤ ਉਤੇ 'ਰਿਪੁ ਅਰਿ' ਸ਼ਬਦ ਦਾ ਕਥਨ ਕਰੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਕਵੀਓ! ਵਿਚਾਰ ਕਰ ਲਵੋ।੫੨੯। ਪਹਿਲਾਂ 'ਬਿਸਿਖ ਪਰਨਨੀ (ਬਾਣ ਉਡਾਉਣ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ' ਪਦ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਚਤੁਰੋ ! ਸਮਝ ਲਵੇਂ ।੫੩੦।

ਪਹਿਲਾਂ 'ਬਿਸਿਖਨਿ' (ਬਾਣ ਚਲਾਉਣ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) ਰਿਪੁ’ ਪਦ ਅੰਤ ਉਤੇ ਰਖੋ। (ਇਹ) ਤੁਪਕ ਦਾ ਨਾਮ ਬਣੇਗਾ। ਚਤੁਰੋ ! ਚੰਗੀ ਤਰ੍ਹਾਂ ਸਮਝ ਲਵੇ।੫੩੧॥ ਪਹਿਲਾ 'ਸੁਭਟ ਘਾਇਨੀ' (ਯੋਧਿਆਂ ਨੂੰ ਮਾਰਨ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ ਪਦ ਜੋੜ ਦਿਓ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਚਤੁਰੇ! ਵਿਚਾਰ ਕਰ ਲਵੋ ।੫੩੨।

ਪਹਿਲਾਂ 'ਸਤ੍ਰ ਸੰਘਰਣੀ' ਪਦ ਕਹਿ ਕੇ (ਫਿਰ) ਅੰਤ ਉਤੇ ਰਿਪੁ ਅਰਿ ਉਚਾਰਨ ਕਰੋ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਕਵੀਓ! ਮਨ ਵਿਚ ਧਾਰਨ ਕਰ ਲਵੋ।੫੩੩। ਪਹਿਲਾਂ 'ਪਨਜ ਪਹਰਣੀ' ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ' ਕਥਨ ਕਰੋ। (ਇਹ) ਨਾਮ ਤੁਪਕ ਦਾ ਬਣ ਜਾਏਗਾ। ਸੁਜਾਨੋ! ਸਮਝ ਲਵੋ ੫੩੪।

ਪਹਿਲਾਂ 'ਕੋਅੰਡਜ ਦਾਇਨਿ' (ਬਾਣ ਚਲਾਣ ਵਾਲੀ ਸੈਨਾ) ਕਹਿ ਕੇ, ਫਿਰ ‘ਰਿਪੁ ਅਰਿ ਕਥਨ ਕਰੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਸੁਜਾਨ ਲੋਗੋ! ਵਿਚਾਰ ਲਵੋ।੫੩੫। ਪਹਿਲਾਂ 'ਨਿਖੰਗਨੀ' (ਬਾਣ ਚਲਾਣ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਦਾ ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਏਗਾ। ਸੁਜਾਨੋ! ਸਮਝ ਲਵੋ ।੫੩੬।

ਪਹਿਲਾਂ 'ਪਤ੍ਰਣੀ' (ਬਾਣ ਚਲਾਣ ਵਾਲੀ ਸੈਨਾ) ਪਦ ਉਚਾਰ ਕੇ, (ਫਿਰ) ਅੰਤ ਉਤੇ 'ਰਿਪੁ ਅਰਿ` ਜੋੜ ਦਿਓ। (ਇਹ) ਨਾਮ ਤੁਪਕ ਦਾ ਬਣ ਜਾਏਗਾ। ਕਵੀਓ! ਮਨ ਵਿਚ ਧਾਰਨ ਕਰ ਲਵੋ।੫੩੭। ਪਹਿਲਾਂ 'ਪਛਣੀ' (ਬਾਣ ਚਲਾਣ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ' ਪਦ ਕਥਨ ਕਰੋ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਸੂਝਵਾਨੋ! ਵਿਚਾਰ ਕਰ ਲਵੋ ।੫੩੮।

ਪਹਿਲਾਂ ‘ਪਤ੍ਰਣੀ ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ ਪਦ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਸੁਘੜੋ! ਪਛਾਣ ਲਵੋ।੫੩੯।

70 / 100
Previous
Next