

ਪਰਿਣੀ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ ਬਖਾਨ।
ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ ਪ੍ਰਮਾਨ। ੫੪੦॥
ਪੰਖਣਿ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ ਉਚਾਰਿ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੫੪੧॥
ਪਤ੍ਰਣਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰਿ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ। ੫੪੨॥
ਨਭਚਰਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰਿ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰਿ। ੫੪੩॥
ਰਥਨੀ ਆਦਿ ਉਚਾਰਿ ਕੈ ਰਿਪੁ ਅਰਿ ਅੰਤਿ ਉਚਾਰਿ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ। ੫੪੪॥
ਸਕਟਨਿ ਆਦਿ ਉਚਾਰੀਐ ਰਿਪੁ ਅਰਿ ਪਦ ਕੇ ਦੀਨ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੫੪੫।
ਰਥਣੀ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰਿ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੫੪੬॥
ਆਦਿ ਸਬਦ ਕਹਿ ਸਯੰਦਨੀ ਰਿਪੁ ਅਰਿ ਅੰਤਿ ਉਚਾਰ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੫੪੭॥
ਪਟਨੀ ਆਦਿ ਬਖਾਨਿ ਕੈ ਰਿਪੁ ਅਰਿ ਅੰਤ ਉਚਾਰ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ। ੫੪੮॥
ਆਦਿ ਬਸਤ੍ਰੁਣੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ।
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੫੪੯।
ਬਿਯੂਹਨਿ ਆਦਿ ਬਖਾਨੀਐ ਰਿਪੁ ਅਰਿ ਅੰਤਿ ਉਚਾਰ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ। ੫੫੦॥
ਬਜ੍ਰਣਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੫੫੧॥
ਬਲਣੀ ਆਦਿ ਬਖਾਨੀਐ ਰਿਪੁ ਅਰਿ ਅੰਤਿ ਉਚਾਰ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੫੫੨॥
ਦਲਣੀ ਆਦਿ ਉਚਾਰਿ ਕੈ ਮਲਣੀ ਪਦ ਪੁਨਿ ਦੇਹੁ॥
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੫੫੩।
ਬਾਦਿਤ੍ਰਣੀ ਬਖਾਨਿ ਕੈ ਅੰਤਿ ਸਬਦ ਅਰਿ ਦੇਹੁ
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੫੫੪।
ਆਦਿ ਨਾਦਨੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ।
ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ ਅਪਾਰ। ੫੫੫॥