Back ArrowLogo
Info
Profile

(ਪਹਿਲਾਂ) 'ਮਾਤੰਗਰਿ ਨਾਦਨਿ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ ਕਹਿ ਕੇ ਅੰਤ ਵਿਚ 'ਰਿਪੁ ਅਰਿ' ਪਦ ਕਹਿ ਦਿਓ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਸੁਘੜ ਲੋਗ ਵਿਚਾਰ ਕਰ ਲੈਣ। ੫੮੬। (ਪਹਿਲਾਂ) 'ਸਾਵਿਜਾਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਸ਼ਬਦ ਉਚਾਰ ਕੇ ਫਿਰ ਅੰਤ ਤੇ 'ਰਿਪੁ' ਪਦ ਕਹੋ। (ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਚਤੁਰ ਚਿਤ ਵਿਚ ਸਮਝ ਲੈਣ।੫੮੭।

ਪਹਿਲਾਂ 'ਗਜਨਿਯਾਰਿ ਨਾਦਨਿ (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਕਥਨ ਕਰੋ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਸੁਜਾਨ ਲੋਗ ਸਮਝ ਜਾਣ।੫੮੮। ਪਹਿਲਾਂ ਨਾਗਰਿ ਧ੍ਵਨਨੀ (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਪਦ ਕਹੋ। (ਇਹ) ਤੁਪਕ ਦਾ ਨਾਮ ਹੋ ਜਾਵੇਗਾ। ਸੁਜਾਨ ਲੋਗ ਉਚਾਰਦੇ ਜਾਣ।੫੮੯।

ਪਹਿਲਾਂ 'ਹਸਤਿਯਰਿ ਧ੍ਵਨਨੀ (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਪਦ ਕਥਨ ਕਰੋ। (ਇਹ) ਨਾਮ ਤੁਪਕ ਦਾ ਹੋ ਜਾਵੇਗਾ। ਚਤੁਰ ਵਿਅਕਤੀ ਮਨ ਵਿਚ ਵਿਚਾਰ ਕਰ ਲੈਣ।੫੯੦। ਪਹਿਲਾਂ ਹਰਿਨਿਅਰਿ' (ਹਿਰਨੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੇਨਾ) ਕਹਿ ਕੇ, ਫਿਰ 'ਰਿਪੁ' ਪਦ ਜੋੜ ਦਿਓ। (ਇਹ) ਤੁਪਕ ਦਾ ਨਾਮ ਹੋ ਜਾਵੇਗਾ। ਸੂਝਵਾਨੋ! ਸਮਝ ਲਵੋ।੫੯੧॥

ਪਹਿਲਾਂ ਕਰਨਿਯਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੋਨਾ) ਕਹਿ ਕੇ ਅੰਤ ਤੇ 'ਰਿਪੁ ਪਦ ਜੋੜੋ। (ਇਹ) ਤੁਪਕ ਦਾ ਨਾਮ ਹੋ ਜਾਵੇਗਾ। ਚਤੁਰ ਲੋਗੋ ! ਮਨ ਵਿਚ ਧਾਰਨ ਕਰ ਲਵੋ।੫੯੨। ਪਹਿਲਾਂ ਬਰਿਯਰਿ ਧ੍ਵਨਨੀ ਕਹਿ ਕੇ ਫਿਰ 'ਰਿਪੁ ਅਰਿ' ਸਬਦ ਉਚਾਰੋ। (ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਕਵੀ ਲੋਕ ਵਿਚਾਰ ਕਰ  ਲੈਣ ।੫੯੩।

ਪਹਿਲਾਂ 'ਦੰਤੀਯਰਿ ਧ੍ਵਨਨੀ (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ (ਫਿਰ) ਰਿਪੁ ਅਰਿ ਪਦ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਵੇਗਾ। ਚਤੁਰ ਲੋਗੋ! ਮਨ ਵਿਚ ਸੋਚ ਲਵੋ।੫੯੪। ਪਹਿਲਾਂ 'ਦ੍ਵਿਪਿ ਰਿਪੁ ਧ੍ਵਨਨੀ (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਕਰਨ ਵਾਲੀ ਸੈਨਾ) ਪਦ ਕਹਿ ਕੇ ਫਿਰ 'ਰਿਪੁ ਅਰ' ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਏਗਾ। ਕਵੀ ਜਨ ਸਮਝ ਲੈਣ।੫੯੫।

ਪਹਿਲਾਂ 'ਪਦਮਿਯਰਿ' (ਹਾਥੀ ਦੇ ਵੈਰੀ ਸ਼ੇਰ) ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਦਾ ਕਥਨ ਕਰੋ। (ਇਹ) ਨਾਮ ਤੁਪਕ ਦਾ ਹੋ ਜਾਏਗਾ। ਸੁਜਾਨ ਲੋਗ ਸਮਝ ਲੈਣ।੫੯੬। ਪਹਿਲਾਂ 'ਬਲਿਯਰਿ' (ਹਾਥੀ ਦਾ ਵੈਰੀ ਸ਼ੇਰ) ਪਹਿਲਾਂ ਕਹਿ ਕੇ, ਫਿਰ ਰਿਪੁ' ਪਦ ਕਹਿ ਦਿਓ। (ਇਹ) ਤੁਪਕ ਦਾ ਨਾਮ ਹੋ ਜਾਏਗਾ। ਪ੍ਰਬੀਨੋ, ਸਮਝ ਲਵੋ।੫੯੭।

ਪਹਿਲਾਂ 'ਇੰਭਿਅਰਿ ਧ੍ਵਨਨੀ (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੋਨਾ) ਕਹਿ ਕੇ ਫਿਰ 'ਰਿਪੁ ਅਰਿ ਪਦ ਕਹਿ ਦਿਓ। (ਇਹ) ਨਾਮ ਤੁਪਕ ਦਾ ਹੋ ਜਾਏਗਾ। ਸਮਝਦਾਰੋ! ਸਮਝ ਲਵੋ।੫੯੮। ਪਹਿਲਾਂ 'ਕੁੰਭਿਯਰਿ ਨਾਦਨਿ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ (ਫਿਰ) 'ਰਿਪੁ ਖਿਪ' ਪਦ ਜੋੜ ਦਿਓ। ਇਹ ਨਾਮ ਤੁਪਕ ਦਾ ਹੋਵੇਗਾ। ਪ੍ਰਬੀਨੋ! ਸਮਝ ਲਵੋ । ੫੯੯।

78 / 100
Previous
Next