

ਕੁੰਜਰਿਯਰਿ ਆਦਿ ਉਚਾਰਿ ਕੈ ਰਿਪੁ ਪੁਨਿ ਅੰਤਿ ਉਚਾਰਿ
ਨਾਮ ਤੁਪਕ ਕੇ ਹੇਤ ਹੈ ਲੀਜਹੁ ਸੁਮਤਿ ਸੰਭਾਰ। ੬੦੦॥
ਪਤ੍ਰਿਯਰਿ ਅਰਿ ਧ੍ਵਨਨੀ ਉਚਰਿ ਰਿਪੁ ਪੁਨਿ ਪਦ ਕੇ ਦੀਨ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੬੦੧।
ਤਰੁਰਿਪੁ ਅਰਿ ਧ੍ਵਨਨੀ ਉਚਰਿ ਰਿਪੁ ਪਦ ਬਹੁਰਿ ਬਖਾਨ।
ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ ਨਿਧਾਨ। ੬੦੨॥
ਸਉਡਿਯਾਂਤਕ ਧਨਨਿ ਉਚਰਿ ਰਿਪੁ ਅਰਿ ਬਹੁਰਿ ਬਖਾਨ।
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੬੦੩।
ਹਯਨਿਅਰਿ ਆਦਿ ਉਚਾਰਿ ਕੈ ਰਿਪੁ ਅਰਿ ਅੰਤਿ ਉਚਾਰ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੬੦੪।
ਹਯਨਿਅਰਿ ਧ੍ਵਨਨੀ ਆਦਿ ਕਹਿ ਰਿਪੁ ਪਦ ਬਹੁਰਿ ਬਖਾਨ।
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ। ੬੦੫।
ਹਯਨਿਯਾਂਤਕ ਧ੍ਵਨਨੀ ਉਚਰਿ ਰਿਪੁ ਪਦ ਬਹੁਰਿ ਬਖਾਨ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ। ੬੦੬॥
ਅਸੁਅਰਿ ਧ੍ਵਨਨੀ ਆਦਿ ਕਹਿ ਰਿਪੁ ਅਰਿ ਪਦ ਕੇ ਦੀਨ।
ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ। ੬੦੭।
ਤੁਰਯਾਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤ ਉਚਾਰ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸੁਧਾਰ॥ ੬੦੮॥
ਤੁਰੰਗਰਿ ਧ੍ਵਨਨੀ ਆਦਿ ਕਹਿ ਰਿਪੁ ਪੁਨਿ ਪਦ ਕੇ ਦੀਨ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੬੦੯।
ਘੋਰਾਂਤਕਨੀ ਆਦਿ ਕਹਿ ਰਿਪੁ ਪਦ ਅੰਤਿ ਉਚਾਰ।
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸੁ ਧਾਰ। ੬੧੦॥
ਬਾਜਾਂਤਕਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ।
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ। ੬੧੧॥
ਬਾਹਨਾਂਤਕੀ ਆਦਿ ਕਹਿ ਪੁਨਿ ਰਿਪੁ ਨਾਦਨਿ ਭਾਖੁ॥
ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤ ਰਾਖੁ। ੬੧੨॥
ਸੂਰਜਜ ਅਰਿ ਧ੍ਵਨਨੀ ਉਚਰਿ ਰਿਪੁ ਪਦ ਬਹੁਰਿ ਬਖਾਨ।
ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੬੧੩।