

ਪਹਿਲਾ 'ਕੁੰਜਰਯਰਿ' (ਹਾਥੀ ਦੇ ਵੈਰੀ ਸ਼ੇਰ) ਕਹਿ ਕੇ ਫਿਰ ਅੰਤ ਉਤੇ 'ਰਿਪੁ' ਕਹਿ ਦਿਓ। (ਇਹ) ਨਾਮ ਤੁਪਕ ਦਾ ਹੋ ਜਾਏਗਾ। ਸੁਮਤਿ ਵਾਲੇ ਵਿਚਾਰ ਕਰ ਲੈਣ।੬੦੦। (ਪਹਿਲਾਂ) 'ਪਤ੍ਰਿਯਰਿ ਅਰਿ ਧ੍ਵਨਨੀ' (ਪੱਤਰਾਂ ਨੂੰ ਤੋੜਨ ਵਾਲੇ ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਕਰਨ ਵਾਲੀ ਸੈਨਾ) ਉਚਾਰ ਕੇ ਫਿਰ 'ਰਿਪੁ' ਪਦ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਪ੍ਰਬੀਨੋ! ਸਮਝ ਲਵੋ।੬੦੧।
(ਪਹਿਲਾਂ) 'ਤਰੁ ਰਿਪੁ ਅਰਿ ਧ੍ਵਨਨੀ (ਦਰਖਤਾਂ ਦੇ ਵੈਰੀ ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਕਰਨ ਵਾਲੀ ਸੋਨਾ) ਕਹਿ ਕੇ ਫਿਰ 'ਰਿਪੁ' ਪਦ ਜੋੜੋ। ਇਹ ਨਾਮ ਤੁਪਕ ਦਾ ਹੋ ਜਾਵੇਗਾ। ਚਤੁਰੋ! ਸਮਝ ਲਵੋ।੬੦੨। (ਪਹਿਲਾਂ) 'ਸਉਡਿਯਾਂਤਕ ਧੁਨਨੀ' (ਹਾਥੀ ਦਾ ਅੰਤ ਕਰਨ ਵਾਲੇ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰ' ਸ਼ਬਦ ਦਾ ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਮਤੀਵਾਨੋ! ਸਮਝ ਲਵੋ।੬(੦੩।
ਪਹਿਲਾਂ 'ਹਯਨਿਅਰਿ' (ਘੋੜਿਆਂ ਦੇ ਵੈਰੀ ਸ਼ੋਰ) ਪਦ ਕਹਿ ਕੇ ਅੰਤ ਵਿਚ 'ਰਿਪੁ ਅਰਿ ਸ਼ਬਦ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਕਵੀ ਜਨੋ! ਵਿਚਾਰ ਲਵੋ।੬੦੪। ਪਹਿਲਾਂ 'ਹਯਨਿਅਰਿ ਧ੍ਵਨਨੀ' (ਘੋੜਿਆਂ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੋਨਾ) ਕਹਿ ਕੇ, ਫਿਰ 'ਰਿਪੁ' ਪਦ ਕਹੋ। (ਇਹ) ਨਾਮ ਤੁਪਕ ਦਾ ਹੋ ਜਾਂਦਾ ਹੈ। ਬੁਧੀਮਾਨੋ! ਵਿਚਾਰ ਲਵੋ।੬੦੫।
(ਪਹਿਲਾਂ) 'ਹਯਨਿਯਾਂਤਕ ਧੁਨਨੀ (ਘੋੜਿਆਂ ਦਾ ਨਾਸ਼ ਕਰਨ ਵਾਲੇ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ' ਸ਼ਬਦ ਕਥਨ ਕਰੋ। (ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਸੁਜਾਨੋ! ਸਮਝ ਲਵੋ।੬੦੬। ਪਹਿਲਾਂ 'ਅਸੁਅਰਿ ਧੁਨਨੀ' (ਘੋੜਿਆਂ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਪਦ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਸੁਘੜ ਜਨੋ! ਸੋਚ ਲਵੋ।੬੦੭।
ਪਹਿਲਾਂ ‘ਤੁਰਯਾਰਿ ਨਾਦਨਿ' (ਘੋੜੇ ਦੇ ਵੈਰੀ ਸ਼ੇਰ ਦੀ ਆਵਾਜ਼ ਕਰਨ ਵਾਲੀ ਸੋਨਾ) ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਕਰੋ। (ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਵਿਦਵਾਨੋ! ਵਿਚਾਰ ਕਰ ਲਵੋ।੬੦੮। ਪਹਿਲਾਂ ਤੁਰੰਗਰਿ ਧ੍ਵਨਨੀ' (ਘੋੜੇ ਦੋ ਵੇਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ' ਪਦ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਪ੍ਰਬੀਨੋ ਸਮਝ ਲਵੋ।੬੦੯।
ਪਹਿਲਾਂ 'ਘੋਰਾਂਤਕਨੀ (ਘੋੜੇ ਦਾ ਅੰਤ ਕਰਨ ਵਾਲੀ ਸ਼ੇਰਨੀ) ਕਹਿ ਕੇ 'ਰਿਪੁ' ਪਦ ਅੰਤ ਉਤੇ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਸਿਆਣਿਓ! ਸਮਝ ਲਵੋ।੬੧੦। ਪਹਿਲਾ ‘ਬਾਜਾਂਤਕਨੀ' (ਘੋੜੇ ਦਾ ਅੰਤ ਕਰਨ ਵਾਲੀ) ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ' ਪਦ ਜੋੜੋ। (ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਚਤੁਰ ਲੋਗੋ! ਚੰਗੀ ਤਰ੍ਹਾਂ ਸਮਝ ਲਵੋ।੬੧੧।
ਪਹਿਲਾਂ 'ਬਾਹਨਾਂਤਕੀ (ਵਾਹਨਾਂ ਦਾ ਅੰਤ ਕਰਨ ਵਾਲੀ) ਕਹਿ ਕੇ, ਫਿਰ 'ਰਿਪੁ ਨਾਦਨਿ' ਕਥਨ ਕਰੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਸਮਝਦਾਰੋ! ਚਿਤ ਵਿਚ ਰਖ ਲਵੋ।੬੧੨। ਪਹਿਲਾਂ 'ਸੂਰਜਜ ਅਰਿ ਧ੍ਵਨਨੀ (ਘੋੜੇ ਦੇ ਵੈਰੀ ਦੀ ਧੁਨੀ ਕਰਨ ਵਾਲੀ) ਕਹਿ ਕੇ ਮਗਰੋਂ 'ਰਿਪੁ ਪਦ ਦਾ ਕਥਨ ਕਰੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਬੁੱਧੀਮਾਨੋ ! ਸੋਚ ਲਵੋ ।੬੧੩।