Back ArrowLogo
Info
Profile

ਪਹਿਲਾਂ 'ਬਾਜ ਅਰਿ ਧ੍ਵਨਨੀ' (ਘੋੜੇ ਦੇ ਦੁਸ਼ਮਣ ਸ਼ੇਰ ਦੀ ਧੁਨੀ ਕਰਨ ਵਾਲੀ) ਕਹਿ ਕੇ ਫਿਰ ਅੰਤ ਤੇ 'ਅੰਤਕ' ਪਦ ਜੋੜੋ। (ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਸਮਝਦਾਰੋ! ਵਿਚਾਰ ਲਵੋ।੬੧੪। ਪਹਿਲਾਂ 'ਸਿੰਧੁਰਰਿ' (ਹਾਥੀ ਦਾ ਵੈਰੀ ਸ਼ੇਰ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ' ਦਾ ਉਚਾਰਨ ਕਰੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਚਤੁਰੋ! ਨਿਸਚੇ ਕਰ ਲਵੋ । ६१८।

ਪਹਿਲਾਂ 'ਬਾਹਨਿ ਨਾਦਨਿ ਕਹਿ ਕੇ, ਫਿਰ 'ਰਿਪੁ' ਸ਼ਬਦ ਕਹੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਸੂਝਵਾਨ ਵਿਚਾਰ ਕਰ ਲੈਣ।੬੧੬। ਪਹਿਲਾਂ 'ਤੁਰੰਗਰਿ' (ਘੋੜੇ ਦਾ ਵੈਰੀ ਸ਼ੋਰ) ਕਹਿ ਕੇ ਫਿਰ 'ਧ੍ਵਨਨੀ' ਸ਼ਬਦ ਉਚਾਰਨ ਕਰੋ। (ਇਹ) ਤੁਪਕ ਦਾ ਨਾਮ ਬਣੇਗਾ। ਕਵੀ ਜਨੋ! ਸੁਧਾਰ ਲਵੋ।੬੧੭।

ਪਹਿਲਾਂ 'ਅਰਬਯਰਿ' (ਅਰਬੀ ਘੋੜੇ ਦਾ ਵੈਰੀ ਸ਼ੇਰ) ਸ਼ਬਦ ਕਹਿ ਕੇ ਫਿਰ ਰਿਪੁ ਅਰਿ ਦਾ ਉਚਾਰਨ ਕਰੋ। (ਇਹ) ਤੁਪਕ ਦਾ ਨਾਮ ਹੋਵੇਗਾ। ਕਵੀ ਲੋਗ ਵਿਚਾਰ ਲੈਣ।੬੧੮। ਪਹਿਲਾਂ ਤੁਰੰਗਰਿ ਧ੍ਵਨਨੀ' ਕਹਿ ਕੇ, ਫਿਰ 'ਰਿਪੁ ਅਰਿ' ਪਦ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਸਮਝਦਾਰੋ! ਵਿਚਾਰ ਲਵੋ।੬੧੯।

(ਪਹਿਲਾਂ) 'ਕਿੰਕਨ ਅਰ ਧੁਨਨੀ' (ਘੋੜੇ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ) ਉਚਾਰ ਕੇ ਫਿਰ 'ਰਿਪੁ' ਪਦ ਉਚਾਰੋ। (ਇਹ) ਨਾਮ ਤੁਪਕ ਦਾ ਹੋ ਜਾਏਗਾ। ਕਵੀ ਜਨੋ! ਵਿਚਾਰ ਲਵੋ।੬੨)। ਪਹਿਲਾਂ 'ਘੁਰਅਰਿ ਨਾਦਨਿ' (ਘੋੜੇ ਦੇ ਵੈਰੀ ਸ਼ੇਰ ਦੀ ਧੁਨੀ ਕਰਨ ਵਾਲੀ) ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਅੰਤ ਉਤੇ ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਏਗਾ। ਸੂਝਵਾਨ ਮਨ ਵਿਚ ਸੋਚ ਲੈਣ।੬੨੧।

ਪਹਿਲਾਂ 'ਮ੍ਰਿਗ ਅਰਿ ਨਾਦਨਿ ਕਹਿ ਕੇ ਅੰਤ ਉਤੇ ਰਿਪੁ ਅਰਿ' ਕਹਿ ਦਿਓ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਕਵੀ ਜਨ ਵਿਚਾਰ ਕਰ ਲੈਣ।੬੨੨। ਪਹਿਲਾਂ 'ਸਿੰਗੀ ਅਰਿ ਧ੍ਵਨਨੀ' ਕਹਿ ਕੇ ਫਿਰ ਅੰਤ ਉਤੇ 'ਰਿਪੁ ਅਰਿ' ਦਾ ਉਚਾਰਨ ਕਰੋ। (ਇਹ) ਨਾਮ ਤੁਪਕ ਦਾ ਬਣੇਗਾ। ਸੂਝਵਾਨ ਵਿਚਾਰ ਕਰ ਲੈਣ।੬੨੩।

ਪਹਿਲਾਂ 'ਮ੍ਰਿਗੀ ਅਰਿ ਨਾਦਨਿ ਕਹਿ ਕੇ ਅੰਤ ਉਤੇ ਰਿਪੁ ਅਰਿ' ਕਹਿ ਦਿਓ। (ਇਹ) ਤੁਪਕ ਦਾ ਨਾਮ ਹੋ ਜਾਵੇਗਾ। ਕਵੀ ਜਨੋ! ਵਿਚਾਰ ਲਵੋ।੬੨੪। (ਪਹਿਲਾਂ) 'ਤ੍ਰਿਣ ਅਰਿ ਨਾਦਨਿ' (ਹਿਰਨ ਦੋ ਵੇਰੀ ਸ਼ੇਰ ਦੀ ਧੁਨੀ ਵਾਲੀ) ਕਹਿ ਕੇ ਫਿਰ 'ਰਿਪੁ ਸ਼ਬਦ ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਚਤੁਰ ਵਿਅਕਤੀ ਸਮਝ ਲੈਣ।੬੨੫।

ਪਹਿਲਾਂ 'ਭੂਚਰਿ' (ਭੂਮੀ ਉਤੇ ਚਲਣ ਵਾਲੇ ਮ੍ਰਿਗ ਆਦਿ ਪਸ਼ੂ) ਕਹਿ ਕੇ ਫਿਰ 'ਰਿਪੁ ਅਰਿ' ਪਦ ਅੰਤ ਉਤੇ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਸੂਝਵਾਨ ਸੰਵਾਰ ਲੈਣ।੬੨੬। ਪਹਿਲਾ 'ਸੁਭਟ' ਸ਼ਬਦ ਕਹਿ ਕੇ ਅੰਤ ਉਤੇ 'ਸਤ੍ਰੁ' ਪਦ ਜੋੜੋ। (ਇਹ) ਨਾਮ ਤੁਪਕ ਦਾ ਹੋ ਜਾਵੇਗਾ। ਸੂਝਵਾਨ ਸਮਝ ਲੈਣ।੬੨੭।

ਪਹਿਲਾਂ 'ਸਤ੍ਰੁ' ਸ਼ਬਦ ਦਾ ਉਚਾਰਨ ਕਰ ਕੋ, ਅੰਤ ਉਤੇ 'ਅੰਤਕ' ਪਦ ਕਥਨ ਕਰੋ। (ਇਹ) ਨਾਮ ਤੁਪਕ ਦਾ ਹੋ ਜਾਵੇਗਾ। ਬੁੱਧੀਮਾਨ ਮਨ ਵਿਚ ਵਿਚਾਰ ਕਰ ਲੈਣ।੬੨੮। ਪਹਿਲਾਂ 'ਸਤ੍ਰੁ' ਸ਼ਬਦ ਉਚਾਰ ਕੇ, ਅੰਤ ਉਤੇ 'ਸੁਲਨਿ' ਪਦ ਕਹੋ। (ਇਹ) ਨਾਮ ਤੁਪਕ ਦਾ ਹੋ ਜਾਵੇਗਾ। ਵਿਚਾਰਵਾਨ ਸੋਚ ਲੈਣ।੬੨੯।

82 / 100
Previous
Next